ਮਹਾਰਾਜ ਅਗਰਸੇਨ ਜੈਅੰਤੀ ਸਮਾਰੋਹ: ਸਾਬਕਾ ਜਸਟਿਸ ਰਾਕੇਸ਼ ਗਰਗ ਅਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਚੰਡੀਗੜ੍ਹ, 6 ਅਕਤੂਬਰ - ਮਹਾਰਾਜ ਅਗਰਸੇਨ ਦਾ 5148ਵਾਂ ਜਨਮ ਦਿਹਾੜਾ ਅੱਜ ਚੰਡੀਗੜ੍ਹ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਰਾਕੇਸ਼ ਗਰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ |

ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 8:15 ਵਜੇ ਹਵਨ ਨਾਲ ਕੀਤੀ ਗਈ, ਉਪਰੰਤ ਸਵੇਰੇ 10:15 ਵਜੇ ਖੂਨਦਾਨ ਕੈਂਪ ਲਗਾਇਆ ਗਿਆ। ਸ਼ਾਮ 7 ਵਜੇ ਮਹਿਮਾਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਸ਼ਾਮ 7:30 ਵਜੇ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਹੋਇਆ।
ਅਗਰਵਾਲ ਸਭਾ ਦੇ ਪ੍ਰਧਾਨ ਨੰਦ ਕਿਸ਼ੋਰ ਗੋਇਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਰਾਮ ਕੁਮਾਰ ਸਿੰਗਲਾ ਅਤੇ ਰਾਸ਼ੀ ਨਿਰਵਾਨੀ ਜੈਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਭਾ ਦੇ ਪ੍ਰੈੱਸ ਸਕੱਤਰ ਡਾ: ਸ਼ੇਖਰ ਜਿੰਦਲ ਨੇ ਦੱਸਿਆ ਕਿ ਮਹਾਰਾਜ ਅਗਰਸੇਨ ਦੇ 'ਇਕ ਇੱਟ, ਇਕ ਸਿੱਕਾ' ਦੇ ਸਿਧਾਂਤ ਤਹਿਤ ਸਭਾ ਪਿਛਲੇ ਇਕ ਸਾਲ ਤੋਂ ਸਿੱਖਿਆ ਪ੍ਰੋਗਰਾਮ ਚਲਾ ਰਹੀ ਹੈ, ਜਿਸ ਰਾਹੀਂ ਲੋੜਵੰਦ ਔਰਤਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ | ਇਸ ਪ੍ਰੋਗਰਾਮ ਤਹਿਤ ਔਰਤਾਂ ਕੁੜਤੇ, ਪਜਾਮੇ, ਬੈਗ ਆਦਿ ਤਿਆਰ ਕਰਦੀਆਂ ਹਨ, ਜਿਸ ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਸਮਾਗਮ ਵਿੱਚ ਲਗਾਈ ਗਈ।
ਇਸ ਦੇ ਨਾਲ ਹੀ ਸਭਾ ਵੱਲੋਂ ਮੁਫਤ ਕੰਪਿਊਟਰ ਅਤੇ ਸਿਲਾਈ ਦੀਆਂ ਕਲਾਸਾਂ ਵੀ ਲਗਾਈਆਂ ਜਾ ਰਹੀਆਂ ਹਨ, ਜਿਸ ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਮਦਦ ਮਿਲ ਰਹੀ ਹੈ। ਸਮਾਗਮ ਦੌਰਾਨ 26ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ, ਜੋ ਸਭਾ ਦੇ ਸੇਵਾ ਕਾਰਜਾਂ ਦੀ ਅਹਿਮ ਕੜੀ ਹੈ |
ਸੱਭਿਆਚਾਰਕ ਪ੍ਰੋਗਰਾਮਾਂ ਨੇ ਇਸ ਜਨਮ ਵਰ੍ਹੇਗੰਢ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ, ਜਿਸ ਵਿੱਚ ਵੱਖ-ਵੱਖ ਕਲਾਕਾਰਾਂ ਨੇ ਭਾਗ ਲਿਆ ਅਤੇ ਮਹਾਰਾਜ ਅਗਰਸੇਨ ਦੇ ਆਦਰਸ਼ਾਂ ਨੂੰ ਜੀਵਤ ਕੀਤਾ।