ਸਨਅਤਕਾਰਾਂ ਵਲੋਂ ਉਦਯੋਗ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਐਸ ਏ ਐਸ ਨਗਰ, 27 ਦਸੰਬਰ - ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦੇ ਪ੍ਰਧਾਨ ਸz. ਬਲਜੀਤ ਸਿੰਘ ਬਲੈਕਸਟੋਨ ਦੀ ਅਗਵਾਈ ਵਿੱਚ ਸਨਅਤਕਾਰਾਂ ਦੇ ਇੱਕ ਵਫਦ ਨੇ ਉਦਯੋਗ ਭਵਨ ਚੰਡੀਗੜ੍ਹ ਵਿਖੇ ਸ੍ਰੀ ਡੀ.ਪੀ.ਐਸ.ਖਰਬੰਦਾ, ਸੀ.ਈ.ਓ., ਇਨਵੈਸਟ ਪੰਜਾਬ ਅਤੇ ਐਮ.ਡੀ., ਪੀ.ਐਸ.ਆਈ.ਈ.ਸੀ. ਮੈਡਮ ਬਲਦੀਪ ਕੌਰ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਇਨਫੋਟੈਕ ਅਤੇ ਪੀ. ਐਸ. ਆਈ. ਈ. ਸੀ. ਨਾਲ ਸਬੰਧਤ ਮੁੱਦਿਆਂ ਦੇ ਹਲ ਦੀ ਮੰਗ ਕੀਤੀ।

ਸz. ਬਲਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਐਲਟੌਪ ਇੰਡਸਟ੍ਰੀਅਲ ਏਰੀਆ ਫੇਜ਼ 8 ਮੁਹਾਲੀ ਦੇ ਅਲਾਟੀਆਂ ਦੇ ਕੁਝ ਲੀਜ਼ ਡੀਡਾਂ ਵਿੱਚ 50 ਫੀਸਦੀ ਅਣ-ਅਰਜਿਤ ਵਾਧੇ ਦੀ ਧਾਰਾ ਅਤੇ ਰਾਜ ਸਰਕਾਰ ਦੁਆਰਾ 10-15 ਸਾਲਾਂ ਲਈ ਕਿਰਾਏ ਦੇ ਸ਼ੈਡਾਂ ਤੋਂ ਚੱਲ ਰਹੇ ਛੋਟੇ ਉਦਯੋਗਾਂ ਲਈ ਬਿਨਾਂ ਮੁਨਾਫਾ ਦਰਾਂ ਤੇ ਜ਼ਮੀਨ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਗਈ। ਇਸਦੇ ਨਾਲ ਹੀ ਫੇਜ਼ 8ਬੀ ਮੁਹਾਲੀ ਤੋਂ ਕੂੜਾ ਡੰਪ ਹਟਾਉਣ ਦਾ ਮੁੱਦਾ ਵੀ ਚੁੱਕਿਆ ਗਿਆ।

ਇਸ ਮੌਕੇ ਸੀ ਆਈ ਆਈ ਪੰਜਾਬ ਦੇ ਚੇਅਰਮੈਨ ਡਾ. ਪੀ ਜੇ ਸਿੰਘ ਨੇ ਉਦਯੋਗਿਕ ਖੇਤਰ ਦੇ ਵੱਡੇ ਪਲਾਟਾਂ ਨੂੰ ਵੰਡਣ ਦੀ ਇਜਾਜ਼ਤ ਦੇਣ ਅਤੇ ਇੰਡਸਟ੍ਰੀਅਲ ਪਲਾਟਾਂ ਵਿੱਚ ਹੋਟਲ, ਹਸਪਤਾਲ, ਸੰਸਥਾਵਾਂ ਨੂੰ ਪੂਰਾ ਕਰਨ ਲਈ 5 ਸਾਲ ਦੀ ਮਿਆਦ ਨੂੰ ਹਟਾਉਣ ਦੀ ਮੰਗ ਕੀਤੀ। ਇਸ ਮੌਕੇ ਪੀ ਐਚ ਡੀ ਚੈਂਬਰ, ਪੰਜਾਬ ਚੈਪਟਰ, ਚੰਡੀਗੜ੍ਹ ਦੇ ਚੇਅਰਮੈਨ ਆਰ.ਐਸ.ਸਚਦੇਵਾ ਨੇ ਉਦਯੋਗ ਨਾਲ ਸਬੰਧਤ ਮੁੱਦਿਆਂ ਬਾਰੇ ਗੱਲ ਕੀਤੀ।

ਚਨਾਲੋਂ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਏ. ਆਰ. ਚੌਧਰੀ ਨੇ ਚਨਾਲੋਂ ਇੰਡਸਟ੍ਰੀਅਲ ਖੇਤਰ ਲਈ ਵੱਖਰੇ ਪਾਵਰ ਗਰਿੱਡ ਅਤੇ ਐਸੋਸੀਏਸ਼ਨ ਦਫਤਰ ਲਈ ਪਲਾਟ ਦਾ ਮੁੱਦਾ ਉਠਾਇਆ।

ਸz. ਬਲਜੀਤ ਸਿੰਘ ਨੇ ਦੱਸਿਆ ਹੈ ਕਿ ਇਸ ਮੌਕੇ ਸ੍ਰੀ ਡੀ. ਪੀ. ਐਸ. ਖਰਬੰਦਾ ਨੇ ਸਨਅਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਮਸਲਿਆਂ ਦਾ ਨਿਸ਼ਚਿਤ ਸਮਾਂ ਸੀਮਾ ਅੰਦਰ ਹੱਲ ਕੀਤਾ ਜਾਵੇਗਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਦਿਲਪ੍ਰੀਤ ਸਿੰਘ ਬੋਪਾਰਾਏ (ਜਨਰਲ ਸਕੱਤਰ) ਕੇ.ਐਸ. ਮਾਹਲ (ਸਾਬਕਾ ਪ੍ਰਧਾਨ) ਕੇ. ਐਚ. ਐਸ. ਢੀਂਡਸਾ, ਸ੍ਰੀ ਮਹੇਸ਼ ਚੁੱਘ, ਸ.ਸੰਜੀਵ ਸੇਠੀ ਵੀ ਹਾਜਿਰ ਸਨ।