ਗੁਰਦੁਆਰਾ ਸ਼ਹੀਦਾਂ ਪਿੰਡ ਜੱਸੋਵਾਲ ਵਿਖੇ ਹੋਏ ਸਮਾਗਮ ਦੌਰਾਨ ਜਥੇਦਾਰ ਬਾਬਾ ਨਾਗਰ ਸਿੰਘ ਜੀ ਟੂਟੋਮਜਾਰੇ ਵਾਲਿਆਂ ਨੂੰ ਕੀਤਾ ਵਿਸ਼ੇਸ਼ ਤੌਰ ਤੇ ਸਨਮਾਨਿਤ

ਮਾਹਿਲਪੁਰ, (2 ਨਵੰਬਰ ) ਬੱਬਰਾਂ ਦੇ ਹਾਈਕੋਰਟ ਵਜੋਂ ਜਾਣੇ ਜਾਂਦੇ ਪਿੰਡ ਜੱਸੋਵਾਲ ਵਿਖੇ ਸਥਿਤ ਗੁਰਦੁਆਰਾ ਸ਼ਹੀਦਾਂ ਪਿੰਡ ਜੱਸੋਵਾਲ (ਬੀਹੜਾ) ਵਿਖੇ ਹੋਏ 27ਵੇ ਸਲਾਨਾ ਗੁਰਮਤਿ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੰਚਾਲਕ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਦਮਦਮੀ ਟਕਸਾਲ ਭਿੰਡਰਾਂ ਵਾਲੇ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਮਾਹਿਲਪੁਰ, (2 ਨਵੰਬਰ ) ਬੱਬਰਾਂ ਦੇ ਹਾਈਕੋਰਟ ਵਜੋਂ ਜਾਣੇ ਜਾਂਦੇ ਪਿੰਡ ਜੱਸੋਵਾਲ ਵਿਖੇ ਸਥਿਤ ਗੁਰਦੁਆਰਾ ਸ਼ਹੀਦਾਂ ਪਿੰਡ ਜੱਸੋਵਾਲ (ਬੀਹੜਾ) ਵਿਖੇ ਹੋਏ 27ਵੇ ਸਲਾਨਾ ਗੁਰਮਤਿ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੰਚਾਲਕ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਦਮਦਮੀ ਟਕਸਾਲ ਭਿੰਡਰਾਂ ਵਾਲੇ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਪ੍ਰਧਾਨ ਸੰਤ ਸਮਾਜ ਭਾਈ ਲਾਲੋ ਜੀ ਅਤੇ ਮੁੱਖ ਬੁਲਾਰਾ ਅੰਤਰ ਰਾਸ਼ਟਰੀ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਜਥੇਦਾਰ ਬਾਬਾ ਨਾਗਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਅੱਗੜ ਸਿੰਘ ਟੂਟੋਮਜਾਰੇ ਵਾਲਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆl ਇਸ ਮੌਕੇ ਜੈ ਕ੍ਰਿਸ਼ਨ ਸਿੰਘ ਰੋੜੀ ਵਿਧਾਇਕ ਹਲਕਾ ਗੜਸ਼ੰਕਰ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਬਾਬਾ ਸਵਰਨਜੀਤ ਸਿੰਘ ਮੁਖੀ ਤਰਨਾ ਦਲ, ਜਥੇਦਾਰ ਬਾਬਾ ਖੜਕ ਸਿੰਘ, ਜਥੇਦਾਰ ਬਾਬਾ ਸੱਜਣ ਸਿੰਘ, ਜਥੇਦਾਰ ਬਾਬਾ ਗੁਰਜੀਤ ਸਿੰਘ ਸਵਰਾਵਾਂ, ਜਥੇਦਾਰ ਬਾਬਾ ਸੁਖਵਿੰਦਰ ਸਿੰਘ ਅਰਾਵਾਨ, ਬਾਬਾ ਸਰਵਣ ਸਿੰਘ ਮਲਕਪੁਰ, ਬਾਬਾ ਸੱਜਣ ਸਿੰਘ ਅਲਗੋ ਕੋਠੀ, ਸੰਤ ਸਤਨਾਮ ਸਿੰਘ ਬੱਲੀਆਂ, ਬਾਬਾ ਜਤਿੰਦਰ ਸਿੰਘ ਗੁਰੂ ਕਾ ਬਾਗ, ਸੰਤ ਅਮੀਰ ਸਿੰਘ ਜਵੱਦੀ ਸਮੇਤ ਸੰਤ ਮਹਾਂਪੁਰਸ਼ ਹਾਜ਼ਰ ਸਨl ਇਸ ਮੌਕੇ ਜਥੇਦਾਰ ਬਾਬਾ ਨਾਗਰ ਸਿੰਘ ਵੱਲੋਂ ਸਮੁੱਚੇ ਜਥੇਦਾਰਾਂ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਨਾਲ ਫਤਿਹ ਦੀ ਸਾਂਝ ਪਾ ਕੇ ਪੰਥ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਗਈ l