ਮਾਡਲ ਟਾਉਨ ਅਤੇ ਰੋਸ਼ਨ ਗਰਾਉਂਡ ਨਜਦੀਕ ਕੂੜੇ ਦਾ ਡੰਪ ਬਣਿਆ ਮਛੱਰਾਂ,ਮੱਖੀਆਂ, ਬੀਮਾਰੀਆਂ ਨੂੰ ਪੈਦਾ ਕਰਨ ਦੀ ਨਰਸਰੀ ।

ਗੜ੍ਹਸੰਕਰ 31 ਅਕਤੂਬਰ - ਤੰਦਰੁਸਤੀ ਇਕ ਢਾਚੇਂ ਦੀ ਦੇਣ ਹੈ, ਨਾ ਕਿ ਪ੍ਰਮਾਤਮਾ ਤੋਂ ਮੰਗਣ ਵਾਲੀ ਸੋਗਾਤ।ਮਿਊਂਸੀਪਲ ਸੋਲਿਡ ਵੇਸਟ ਮੈਨਜਮੈਂਟ ਰੂਲਜ਼ 2000, ਪ੍ਰਦੂਸ਼ਣ ਕੰਟਰੋਲ ਐਕਟ, ਕਲੀਨ ਏਅਰ ਐਕਟ 1981,ਮਿਊਂਸੀਪਲ ਕਾਰਪੋਰੇਸ਼ਨ ਐਕਟ 1976 ਦੇ ਸਾਰੇ ਨਿਯਮ ਅੰਤਰ ਰਾਸ਼ਟਰੀ ਪਧੱਰ ਦੇ ਹਨ।

ਡੈਂਗੂ ਦੀਆਂ ਕਿਸਮਾਂ ਦਸਣ ਦੀ ਥਾਂ, ਉਸ ਦਾ ਭੋਜਨ (ਗੰਦਗੀ) ਖਤਮ ਨੂੰ ਤਰਜੀਹ ਦਿਓ ।
ਗੜ੍ਹਸੰਕਰ 31 ਅਕਤੂਬਰ - ਤੰਦਰੁਸਤੀ ਇਕ ਢਾਚੇਂ ਦੀ ਦੇਣ ਹੈ, ਨਾ ਕਿ ਪ੍ਰਮਾਤਮਾ ਤੋਂ ਮੰਗਣ ਵਾਲੀ ਸੋਗਾਤ।ਮਿਊਂਸੀਪਲ ਸੋਲਿਡ ਵੇਸਟ ਮੈਨਜਮੈਂਟ ਰੂਲਜ਼ 2000, ਪ੍ਰਦੂਸ਼ਣ ਕੰਟਰੋਲ ਐਕਟ, ਕਲੀਨ ਏਅਰ ਐਕਟ 1981,ਮਿਊਂਸੀਪਲ ਕਾਰਪੋਰੇਸ਼ਨ ਐਕਟ 1976 ਦੇ ਸਾਰੇ ਨਿਯਮ ਅੰਤਰ ਰਾਸ਼ਟਰੀ ਪਧੱਰ ਦੇ ਹਨ।ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ,ਸੁਰਿੰਦਰ ਸਿੰਘ ਪੱਪੀ ਅਤੇ ਸੋਨੂ ਮਹਿਤਪੁਰੀ ਤੇ ਮਨਦੀਪ ਕੌਰ ਨੇ ਨਗਰ ਨਿਗਮ ਹੁਸਿ਼ਆਰ ਵਲੋਂ ਅਨੇਕਾਂ ਵਾਰ ਅਪਣੇ ਗੱਲਾਂ ਵਿਚ ਹਾਰ ਪਵਾ ਕੇ ਅਨੇਕਾਂ ਵਾਰ ਸ਼ਹਿਰ ਦਾ ਸੁਦੰਰੀ ਕਰਨ ਦੀਆਂ ਝੂੱਠੀਆਂ ਘੋਸ਼ਨਾਵਾਂ ਕਰਨ ਦੇ ਬਾਵਜੂਦ ਵੀ ਸ਼ਹਿਰ ਦੇ ਮਾਡਲ ਟਾਉਨ ਅਤੇ ਰੋਸਨ ਗਰਾਉਂਡ ਦੇ ਆਪ ਪਾਸ ਫੈਲੀ ਅਨਾਰਕੀ (ਗੰਦਗੀ) ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆ ਕਿਹਾ ਕਿ ਨਗਰ ਨਿਗਮ ਇਕ ਮਿੰਨੀ ਸਰਕਾਰ ਹੈ ਤੇ ਜੋ ਅਪਣੀਆਂ ਸੰਵਿਧਾਨਕ ਜੁੰਮੇਵਾਰੀਆਂ ਵੀ ਨਹੀਂ ਨਿਭਾ ਰਹੀ ਤੇ ਲੋਕਾਂ ਨੁੰ ਸੇਵਾਵਾਂ ਦੇਣ ਵਿਚ ਕੁੰਭ ਕਰਨੀ ਨੀਂਦੇ ਸੁੱਤੀ ਪਈ ਹੈ।ਉਨ੍ਹਾਂ ਦਸਿਆ ਕਿ ਕੂੜੇ ਦੇ ਡੰਪ ਦੇ ਆਲੇ ਦੁਆਲੇ ਭੋਜਨ ਪਦਾਰਥਾਂ ਦੀਆਂ ਦੁਕਾਨਾ ਹਨ, ਮੰਦਿਰ ਹੈ, ਆਸ ਪਾਸ ਲੋਕਾਂ ਦੇ ਘਰ ਹਨ, ਇਹ ਢੇਰ ਬਦਬੂ ਮਾਰਦੇ ਹਨ ਅਤੇ ਮੱਖੀਆਂ,ਮਛੱਰਾਂ ਦੀ ਨਰਸਰੀ ਬਣੇ ਪਏ ਹਨ।ਇਸ ਡੰਪ ਦੇ ਕੋਲ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਵੀ ਦਫਤਰ ਹੈ।ਧੀਮਾਨ ਨੇ ਦਸਿਆ ਕਿ ਜਿਸ ਤਰ੍ਹਾਂ ਸ਼ਹਿਰ ਵਿਚ ਨਿਗਮ ਦੀਆਂ ਘਟੀਆ ਤੇ ਸਵਾਰਥੀ ਨੀਤੀਆਂ ਕਾਰਨ ਅੱਜ ਸ਼ਹਿਰ ਦੇ ਲੋਕ ਪੂਰੀ ਤਰ੍ਹਾਂ ਡੈਂਗੂ ਮਛੱਰ ਨਾਲ ਘਿਰੇ ਪਏ ਹਨ।ਉਨ੍ਹਾਂ ਕਿਹਾ ਕਿ ਯੁਨਾਟਿਡ ਨੇਸ਼ਨ ਦੀਆਂ ਗਾਇਡ ਲਾਇਨਾਂ ਅਨੁਸਾਰ ਖੁਲੀ ਹਵਾ ਵਿਚ ਲੱਗੇ ਬਦਬੂ ਮਾਰਦੇ ਗੰਦਗੀ ਦੇ ਢੇਰ ਵਾਤਾਵਰਣ ਦੂਸਿ਼ਤ ਕਰਦੇ ਹਨ, ਬੀਮਾਰੀਆਂ ਨੂੰ ਟਰਾਂਸਫਰ ਕਰਕੇ ਹਨ ਅਤੇ ਲੋਕਾਂ ਦੀ ਸਿਹਤ ਲਈ ਨੁਕਸਾਨ ਦੇਹ ਹਨ।ਪਰ ਦੁੱਖ ਇਸ ਗੱਲ ਦਾ ਹੈ ਕਿ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨਾ ਅਤੇ ਵਧਾਇਕਾਂ ਦੀ ਸਿਹਤ ਉਤੇ ਕੋਈ ਅਸਰ ਤੱਕ ਨਹੀਂ ਹੋ ਰਿਹਾ।ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਗੰਦਗੀ ਫੈਲਾਅ ਕੇ ਰਖਣ ਨੂੰ ਸਵੱਛਤਾ ਕਿਹਾ ਜਾਂਦਾ ਹੈ ੈ ਨਗਰ ਨਿਗਮ ਅਤੇ ਪੰਜਾਬ ਸਰਕਾਰ ਲੋਕਾਂ ਨੂੰ ਕਿਸ ਦਿਸ਼ਾ ਵੱਲ ਧਕੇਲ ਰਹੀ ਹੈ।ਧੀਮਾਨ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਅਤੇ ਸ਼ਹਿਰੀ ਵੱਖ ਵੱਖ ਪਾਰਟੀਆਂ ਦੇ ਨੇਤਾ ਵੀ ਚੁੱਪੀ ਸਾਧ ਕੇ ਬੈਠੇ ਹਨ ਤੇ ਬੀਮਾਰ ਲੋਕਾਂ ਨਾਲ ਹਸਪਤਾਲ ਭਰ ਰਹੇ ਹਨ।ਮੁੱਖ ਮੰਤਰੀ ਪੰਜਾਬ ਫਲੈਕਸਾਂ ਉਤੇ ਤੰਦਰੁਸਤ ਪੰਜਾਬ ਦੀਆਂ ਘੋਸ਼ਨਾਵਾਂ ਕਰਕੇ ਲੋਕਾਂ ਦਾ ਦਿਲ ਪਰਚਾਅ ਰਹੇ ਹਨ।
ਧੀਮਾਨ ਨੇ ਕਿਹਾ ਕਿ ਸ਼ਹਿਰ ਅੰਦਰ ਥਾਂ ਥਾਂ ਗੰਦਗੀ ਫੈਲੀ ਹੋਈ ਹੈ।ਸਵਾਲ ਇਹ ਪੈਦਾ ਹੁੰਦਾ ਹੇ ਕਿ ਨਗਰ ਨਿਗਮ ਨੂੰ ਨਿਯਮਾਂ ਅਨੁਸਾਰ ਕੰਮ ਕਰਨ ਤੋਂ ਕੋਣ ਰੋਕਦਾ ਹੈ।ਅਸਲ ਵਿਚ ਪੰਜਾਬ ਸਰਕਾਰ ਝੂੱਠ ਅਤੇ ਗੱਪਾਂ ਦੇ ਸਹਾਰੇ ਅਪਣੇ ਦਿਨ ਕੱਟ ਰਹੀ ਹੈ ਤੇ ਹਰ ਸਚਾਈ ਨੂੰ ਛੁਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅਗਰ ਦੁਨੀਆਂ ਵਿਚ ਮੱਖੀਆਂ ਅਤੇ ਮਛੱਰ ਦੀ ਸਪਲਾਈ ਹੁੰਦੀ ਤਾਂ ਸ਼ਾਹਿਦ ਨਗਰ ਨਿਗਮ ਇਨ੍ਹਾਂ ਨੂੰ ਐਕਸਪੋਰਟ ਕਰਕੇ ਸਭ ਤੋਂ ਵੱਧ ਪੈਸੇ ਇਕਠੇ ਕਰਦੀ ਤੇ ਕਾਮਯਾਬ ਹੁੰਦੀ।ਜਿਵੇਂ ਗੰਦਗੀ ਫੈਲਾਉਣ ਵਿਚ ਕਾਮਯਾਬ ਹੋ ਰਹੀ ਹੈ।ਧੀਮਾਨ ਨੇ ਕਿਹਾ ਕਿ ਗੰਦਗੀ ਕਾਰਨ ਲੋਕਾਂ ਉਤੇ ਅੰਤੇ ਸਰਕਾਰ ਦੇ ਖਜ਼ਾਨੇ ਉਤੇ ਆਰਕਿਕ ਬੋਝ ਵਧਦਾ ਹੈ।ਧੀਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਡੈਂਗੂ ਨਾਲ ਮਰਨ ਵਾਲੇ ਹਰ ਵਿਅਕਤੀ ਨੂੰ 20,20 ਲੱਖ ਰੁਪਇਆ ਸਰਕਾਰ ਮੁਆਵਜਾ ਦੇਣ ਲਈ ਕਾਨੂੰਨ ਬਣਾਵੇ।ਜੇ ਬਕਰੀ ਮੀਰ ਤੇ ਮੁਰਗੇ ਮਰੇ ਦਾ ਮੁਅਵਜਾ ਦਿਤਾ ਜਾ ਸਕਦਾ ਹੈ ਤੇ ਫਿਰ ਆਦਮੀ ਦੇ ਮਰੇ ਦਾ ਕਿਉਂ ਨਹੀਂ।