ਵਿਦਿਆਰਥੀ - ਅਧਿਆਪਕ ਮਿਲਣੀ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਬਿਸ਼ਨ ਪੁਰੀ ਭਵਾਨੀਪੁਰ-ਬੀਤ 'ਚ ਸਮਾਗਮ ਕਰਵਾਇਆ।

ਗੜ੍ਹਸੰਕਰ 31 ਅਕਤੂਬਰ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਬਿਸ਼ਨ ਪੁਰੀ ਭਵਾਨੀਪੁਰ-ਬੀਤ ਤੋ ਸਾਲ 1980 ਦਸਵੀਂ ਜਮਾਤ ਪਾਸ ਕਰਕੇ ਸਕੂਲ ਛੱਡਣ ਵਾਲੇ ਵਿਦਿਆਰਥੀਆਂ (ਜਮਾਤੀਆਂ)ਅਤੇ ਉਸ ਵੇਲੇ ਦੇ ਅਧਿਆਪਕਾਂ ਦੀ ਲੰਬੇ ਅਰਸੇ 43 ਸਾਲ ਬਾਅਦ ਭਾਗ ਸਿੰਘ ਅਟਵਾਲ ਨੈਣਵਾਂ(ਹੁਣ ਕੈਨੇਡਾ) ਅਤੇ ਡਾਕਟਰ ਜਸਵੀਰ ਸਿੰਘ ਰਾਣਾ ਕਾਲੇਵਾਲ-ਬੀਤ ਦੀਆਂ ਕੋਸ਼ਿਸ਼ਾਂ ਸਦਕਾ ਵਿਸ਼ੇਸ਼ ਮਿਲਣੀ ਕਰਵਾਈ ਗਈ।

ਗੜ੍ਹਸੰਕਰ 31 ਅਕਤੂਬਰ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਬਿਸ਼ਨ ਪੁਰੀ ਭਵਾਨੀਪੁਰ-ਬੀਤ ਤੋ ਸਾਲ 1980 ਦਸਵੀਂ ਜਮਾਤ ਪਾਸ ਕਰਕੇ ਸਕੂਲ ਛੱਡਣ ਵਾਲੇ ਵਿਦਿਆਰਥੀਆਂ (ਜਮਾਤੀਆਂ)ਅਤੇ ਉਸ ਵੇਲੇ ਦੇ ਅਧਿਆਪਕਾਂ ਦੀ ਲੰਬੇ ਅਰਸੇ 43 ਸਾਲ ਬਾਅਦ ਭਾਗ ਸਿੰਘ ਅਟਵਾਲ ਨੈਣਵਾਂ(ਹੁਣ ਕੈਨੇਡਾ) ਅਤੇ ਡਾਕਟਰ ਜਸਵੀਰ ਸਿੰਘ ਰਾਣਾ ਕਾਲੇਵਾਲ-ਬੀਤ ਦੀਆਂ ਕੋਸ਼ਿਸ਼ਾਂ ਸਦਕਾ ਵਿਸ਼ੇਸ਼ ਮਿਲਣੀ ਕਰਵਾਈ ਗਈ। ਇਸ ਮੌਕੇ ਕਰਵਾਏ ਗਏ ਵਿਸੇਸ਼ ਸਮਾਗਮ ਵਿੱਚ ਵੱਖ ਵੱਖ ਬੁਲਾਰਿਆਂ ਨੇ ਪੁਰਾਣੀਆਂ ਯਾਦਾਂ ਤਾਜਾ ਕਰਦੇ ਹੋਏ ਆਪਣੇ ਸਕੂਲ ਵਿੱਚ ਬਿਤਾਏ ਪਲ ਸਾਂਝੇ ਕੀਤੇ ਅਤੇ ਅਧਿਆਪਕਾਂ ਵਲੋ ਵੀ ਲੰਬੇ ਸਮੇਂ ਬਾਅਦ ਮਿਲੇ ਵਿਦਿਆਰਥੀਆਂ ਨੂੰ ਮਿਲ ਕੇ ਖੁਸ਼ੀ ਸਾਂਝੀ ਕੀਤੀ ਗਈ।ਇਸ ਮੀਟਿੰਗ ਵਿੱਚ ਮਾਸਟਰ ਨਰਦੇਵ ਸਿੰਘ ਰਾਣਾ(ਸਾਬਕਾ ਪ੍ਰਿੰਸੀਪਲ), ਮਾਸਟਰ ਅੰਬਰਸਰੀਆ ਭਾਰਦਵਾਜ,ਬਿਕਰਮ ਸਿੰਘ,ਜਗਦੇਵ ਸਿੰਘ ਪਾਠਕ,ਮੌਜੂਦਾ ਸਕੂਲ ਮੁਖੀ ਬ੍ਰਿਜ ਮੋਹਨ ਵੀ ਹਾਜਰ ਹੋਏ। ਸਮਾਗਮ ਦੋਰਾਨ ਵੱਖ ਵੱਖ ਬੁਲਾਰਿਆਂ ਨੇ ਸਕੂਲ ਨਾਲ ਸਬੰਧਤ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਭਾਗ ਸਿੰਘ ਅਟਵਾਲ,ਜਸਵੀਰ ਸਿੰਘ ਰਾਣਾ,ਕਾਬਲ ਸਿੰਘ ਨੰਬਰਦਾਰ,ਪਾਖਰ ਸਿੰਘ ਮੈਨੇਜਰ ਪੰਜਾਬ ਨੈਸ਼ਨਲ ਬੈਂਕ,ਸੁਰਿੰਦਰ ਸਿੰਘ ਸ਼ਿੰਦਾ ਬੈਂਸ਼ ਟਿਬਾ,ਪੰਡਿਤ ਹਰੀ ਓਮ ਅਚਲਪੁਰ,ਸਤੀਸ਼ ਰਾਣਾ,ਰਾਮਜੀ ਦਾਸ ਚੌਹਾਨ,ਰਜਿੰਦਰ ਧੰਜਲ ਨੈਣਵਾਂ,ਚੈਂਚਲ ਸਿੰਘ ਨੈਣਵਾਂ,ਮਦਨ ਲਾਲ ਅਚਲਪੁਰ,ਪ੍ਰੇਮ ਸਿੰਘ ਖੁਰਾਲੀ,ਦਰਸ਼ਣ ਸਿੰਘ ਨੈਣਵਾਂ, ਗੁਲਬਾਸ਼ ਸਿੰਘ ਰਾਣਾ ਸੇਖੋਵਾਲ,ਡਾਕਟਰ ਕੇਵਲ ਕ੍ਰਿਸ਼ਨ ਅਚਲਪੁਰ,ਨਰੇਸ਼ ਕੁਮਾਰ ਗੜ੍ਹੀਮਾਨਸੋਵਾਲ,ਰਾਣਾ ਰਵਿੰਦਰ ਸਿੰਘ ਨੈਣਵਾਂ,ਰਾਣਾ ਵਰਿੰਦਰ ਸਿੰਘ ਸੇਖੋਵਾਲ,ਸੰਜੇ ਕੁਮਾਰ ਗੜੀ ਮਾਨਸੋਵਾਲ ਅਤੇ ਬਲਵਿੰਦਰ ਸਿੰਘ ਝੋਣੋਵਾਲ ਸਣੇ ਕਰੀਬ ਦੋ ਦਰਜਣ ਜਮਾਤੀ ਹਾਜਰ ਹੋਏ।