
ਪਿੰਡ ਭੁੰਗਰਨੀ ਵਿਖੇ ਸੰਤ ਬਾਬਾ ਉਧੋ ਰਾਮ ਜੀ ਦੀ ਸਾਲਾਨਾ 34 ਵੀ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ ਕਰਵਾਏ
ਹੁਸ਼ਿਆਰਪੁਰ, 24 ਅਕਤੂਬਰ - ਇਤਿਹਾਸਕ ਪਿੰਡ ਭੁੰਗਰਨੀ ਵਿਖੇ ਬ੍ਰਹਮ ਗਿਆਨੀ 108 ਸੰਤ ਉਧੋ ਰਾਮ ਜੀ ਦੇ ਤਪ ਅਸਥਾਨ ਤੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆ ਅਤੇ ਇਲਾਕੇ ਦੇ ਸਹਿਯੋਗ ਨਾਲ ਪੂਰਨ ਬ੍ਰਹਮ ਗਿਆਨ 108 ਸੰਤ ਬਾਬਾ ਉਧੋ ਰਾਮ ਜੀ ਦੀ ਸਾਲਾਨਾ 34 ਵੀ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਏ ਗਏ।
ਹੁਸ਼ਿਆਰਪੁਰ, 24 ਅਕਤੂਬਰ - ਇਤਿਹਾਸਕ ਪਿੰਡ ਭੁੰਗਰਨੀ ਵਿਖੇ ਬ੍ਰਹਮ ਗਿਆਨੀ 108 ਸੰਤ ਉਧੋ ਰਾਮ ਜੀ ਦੇ ਤਪ ਅਸਥਾਨ ਤੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆ ਅਤੇ ਇਲਾਕੇ ਦੇ ਸਹਿਯੋਗ ਨਾਲ ਪੂਰਨ ਬ੍ਰਹਮ ਗਿਆਨ 108 ਸੰਤ ਬਾਬਾ ਉਧੋ ਰਾਮ ਜੀ ਦੀ ਸਾਲਾਨਾ 34 ਵੀ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਏ ਗਏ। ਇਸ ਮੌਕੇ ਡਾਕਟਰ ਤਰਸੇਮ ਸਿੰਘ, ਕੇਵਲ ਸਿੰਘ, ਭੁਪਿੰਦਰ ਸਿੰਘ ਖਾਲਸਾ, ਅਮਰੀਕ ਸਿੰਘ ਲੱਕੀ ਨੇ ਦੱਸਿਆ ਕਿ ਬਰਸੀ ਸਮਾਗਮ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਹਾਲ ਵਿੱਚ ਸੰਤ ਬਾਬਾ ਹਰਬੰਸ ਸਿੰਘ ਜੰਡਿਆਲਾ, ਭਾਈ ਸੁਖਚੈਨ ਸਿੰਘ ਹੈਡ ਗ੍ਰੰਥੀ, ਭਾਈ ਅਵਤਾਰ ਸਿੰਘ ਭੁੰਗਰਨੀ, ਭਾਈ ਸਤਨਾਮ ਸਿੰਘ ਸਹਿਗਲ ਭੁੰਗਰਨੀ, ਭਾਈ ਮਨਜੀਤ ਸਿੰਘ ਮੋਜੀ ਆਦਿ ਗੁਰਬਾਣੀ ਗੁਰਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਹਿਯੋਗੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਗਮ ਦੌਰਾਨ ਰਾਮ ਕੁਮਾਰ ਮੋਗਾ, ਸਾਧੂ ਸਿੰਘ, ਅਮਰਜੀਤ ਸਿੰਘ ਫਗਵਾੜਾ, ਰਾਲਾ ਰਾਮ ਮੋਗਾ, ਇੰਦਰਜੀਤ ਸਿੰਘ ਦਿੱਲੀ, ਸੰਤੋਖ ਸਿੰਘ ਡਰੋਲੀ ਕਲਾਂ, ਸਤਨਾਮ ਸਿੰਘ ਡਰੋਲੀ ਕਲਾਂ, ਪਿਆਰਾ ਰਾਮ ਨੂਰਪੁਰ, ਗੋਗੀ ਖੇੜਾ, ਸਰਵਣ ਸਿੰਘ, ਪਰਮਜੀਤ ਸਿੰਘ ਮਸੂਤਾ, ਹਰਭਜਨ ਸਿੰਘ,ਮਦਨ ਲਾਲ ਚੰਡੀਗੜ੍ਹ, ਪ੍ਰਕਾਸ਼ ਸਿੰਘ ਪੰਡੋਰੀ ਕੱਦ, ਅਮਰ ਸਿੰਘ ਮੋਗਾ, ਦਵਿੰਦਰ ਸਿੰਘ ਖਾਲਸਾ, ਤਰਲੋਚਨ ਸਿੰਘ ਸੈਣੀ, ਅਮਰੀਕ ਸਿੰਘ ਲੱਕੀ, ਭੁਪਿੰਦਰ ਸਿੰਘ ਖਾਲਸਾ, ਕੇਵਲ ਸਿੰਘ, ਡਾਕਟਰ ਤਰਸੇਮ ਸਿੰਘ, ਬੀਬੀ ਸਰਬਜੀਤ ਕੌਰ ਆਦਿ ਹਾਜ਼ਰ ਸਨ।ਇਸ ਮੌਕੇ ਸਮਾਗਮ ਦੌਰਾਨ ਚਾਹ ਪੌਕੜੇ ਅਤੇ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ।
