ਪੰਜਾਬ ਫਾਇਰ ਬ੍ਰਿਗੇਡ ਦੇ ਆਉਟ ਸੋਰਸ ਅਤੇ ਕੰਟਰੈਕਟ ਕਰਮਚਾਰੀਆਂ ਵਲੋਂ ਧਰਨਾ

ਖਰੜ, 23 ਅਕਤੂਬਰ - ਪੰਜਾਬ ਫਾਇਰ ਬ੍ਰਿਗੇਡ ਦੇ ਆਉਟ ਸੌਰਸ ਅਤੇ ਕੰਟਰੈਕਟ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਦੇਸੂਮਾਜਰਾ ਚੌਂਕ ਤੇ ਸ਼ਾਂਤਮਈ ਧਰਨਾ ਲਗਾਇਆ ਗਿਆ।

ਖਰੜ, 23 ਅਕਤੂਬਰ - ਪੰਜਾਬ ਫਾਇਰ ਬ੍ਰਿਗੇਡ ਦੇ ਆਉਟ ਸੌਰਸ ਅਤੇ ਕੰਟਰੈਕਟ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਦੇਸੂਮਾਜਰਾ ਚੌਂਕ ਤੇ ਸ਼ਾਂਤਮਈ ਧਰਨਾ ਲਗਾਇਆ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀ ਕਰਮਚਾਰੀਆਂ ਨੇ ਮੰਗ ਕੀਤੀ ਕਿ ਆਉਟ ਸੌਰਸ ਕਰਮਚਾਰੀਆਂ ਨੂੰ ਪੱਕਾ (ਰੈਗੂਲਰ) ਕਰਨ ਦੀ ਪ੍ਰਕਿਰਿਆ ਨਵੀਂ ਰੈਗੂਲਰ ਭਰਤੀ ਕਰਨ ਤੋਂ ਪਹਿਲਾਂ ਸ਼ੁਰੂ ਕੀਤੀ ਜਾਵੇ ਅਤੇ ਜਦੋਂ ਤੱਕ ਫਾਇਰ ਵਿਭਾਗ ਦੇ ਆਉਟ ਸੌਰਸ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ ਜਾਰੀ ਨਹੀਂ ਹੁੰਦਾ ਉਦੋਂ ਤੱਕ ਨਵੀ ਭਰਤੀ ਤੇ ਰੋਕ ਲਗਾਈ ਜਾਵੇ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਨਗਰ ਨਿਗਮ ਮੁਹਾਲੀ ਦੇ ਫਾਇਰ ਵਿਭਾਗ ਵਿੱਚ ਕੰਮ ਕਰ ਰਹੇ ਆਉਟ ਸੋਰਸ ਕਰਮਚਾਰੀਆਂ ਦਾ ਸਰਵਿਸ ਕੇਡਰ-ਸੀ ਤੋਂ ਸਰਵਿਸ ਕੋਡਰ-ਡੀ ਕਰਕੇ ਉਹਨਾਂ ਦੀ ਤਨਖਾਹ ਘਟਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕਰਮਚਾਰੀਆਂ ਦੀ ਤਨਖਾਹ ਲਗਭਗ 1200/- ਰੁਪਏ ਘਟਾ ਕੇ ਪ੍ਰਤੀ ਮਹੀਨਾ ਬੇਸਿਕ ਤਨਖ਼ਾਹ 9532/- ਰੁਪਏ ਕਰ ਦਿੱਤੀ ਗਈ ਹੈ ਅਤੇ ਪੰਜਾਬ ਦੇ ਕਈ ਫਾਇਰ ਸਟੇਸ਼ਨਾਂ ਵਿੱਚ ਲਗਭਗ 6 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਕਰਮਚਾਰੀਆਂ ਨੇ ਕਿਹਾ ਕਿ ਫਾਇਰ ਵਿਭਾਗ ਦੇ ਕਰਮਚਾਰੀ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਅਤੇ ਸਰਕਾਰ ਵੱਲੋਂ ਉਹਨਾਂ ਦੀ ਤਨਖ਼ਾਹ ਘਟਾਉਣ ਅਤੇ ਸਮੇਂ ਸਿਰ ਨਾ ਮਿਲਣ ਕਾਰਨ ਉਹਨਾਂ ਲਈ ਪਰਿਵਾਰ ਦਾ ਖਰਚਾ ਚਲਾਉਣਾ ਔਖਾ ਹੋ ਗਿਆ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਕਰਮਚਾਰੀਆਂ ਨੂੰ ਚੰਡੀਗੜ੍ਹ ਫਾਇਰ ਵਿਭਾਗ ਦੇ ਬਰਾਬਰ ਡੀ.ਸੀ. ਰੇਟ ਦੇਵੇ ਅਤੇ ਉਹਨਾਂ ਨੂੰ ਛੇਤੀ ਰੈਗੂਲਰ ਕੀਤਾ ਜਾਵੇ।