ਦੁਕਾਨਾਂ ਤੇ ਵਰਤੇ ਜਾਂਦੇ ਪਲਾਸਟਿਕ ਦੇ ਲਿਫਾਫਿਆਂ ਦੀ ਜਾਂਚ ਕੀਤੀ 35 ਹਜਾਰ ਦਾ ਚਾਲਾਨ ਕੱਟਿਆ, 10 ਕਿਲੋ ਲਿਫਾਫੇ ਜਬਤ ਕੀਤੇ

ਐਸ ਏ ਐਸ ਨਗਰ, 19 ਅਕਤੂਬਰ - ਨਗਰ ਨਿਗਮ ਮੁਹਾਲੀ ਅਤੇ ਪ੍ਰਦੂਸ਼ਣ ਬੋਰਡ ਦੀ ਟੀਮ ਵਲੋਂ ਫੇਜ਼ 5 ਦੀ ਦੁਕਾਨਾਂ ਤੇ ਪਲਾਸਟਿਕ ਦੇ ਲਿਫਾਫਿਆਂ ਦੀ ਜਾਂਚ ਕੀਤੀ।

ਐਸ ਏ ਐਸ ਨਗਰ, 19 ਅਕਤੂਬਰ - ਨਗਰ ਨਿਗਮ ਮੁਹਾਲੀ ਅਤੇ ਪ੍ਰਦੂਸ਼ਣ ਬੋਰਡ ਦੀ ਟੀਮ ਵਲੋਂ ਫੇਜ਼ 5 ਦੀ ਦੁਕਾਨਾਂ ਤੇ ਪਲਾਸਟਿਕ ਦੇ ਲਿਫਾਫਿਆਂ ਦੀ ਜਾਂਚ ਕੀਤੀ।
ਨਗਰ ਨਿਗਮ ਦੇ ਇੰਸਪੈਕਟਰ ਦੀਪਕ ਨੇ ਦੱਸਿਆ ਕਿ ਇਸ ਦੌਰਾਨ ਟੀਮ ਵਲੋਂ ਅੰਮ੍ਰਿਤ ਸਵੀਟ ਅਤੇ ਅੰਮ੍ਰਿਤ ਕਨਫੈਨਸ਼ਨਰੀ ਨੂੰ ਪਲਾਸਟਿਕ ਦੇ ਲਿਫਾਫੇ ਵਰਤਣ ਕਾਰਨ 35,000 ਹਜ਼ਾਰ ਜੁਰਮਾਨਾ ਲਗਾਇਆ ਗਿਆ। ਇਸ ਮੌਕੇ ਪਲਾਸਟਿਕ ਦੇ 10 ਕਿਲੋ ਲਿਫਾਫੇ ਜਬਤ ਕੀਤੇ ਗਏ।
ਇਸ ਜਾਂਚ ਟੀਮ ਵਿੱਚ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਸ਼ੁਭਮ, ਪਰਨੀਤ ਸਿੰਘ, ਅਮਿਤ ਕੁਮਾਰ ਵੀ ਸ਼ਾਮਿਲ ਸਨ।