ਪਿੰਡ ਜਾਮਾ ਰਾਖਈਆਂ ਉਤਾੜ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ 21 ਤੋਂ 23 ਅਕਤੂਬਰ ਨੂੰ।

ਪਿੰਡ ਜਾਮਾ ਰਾਖਈਆਂ ਉਤਾੜ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ 21 ਤੋਂ 23 ਅਕਤੂਬਰ ਨੂੰ। ਭਾਈ ਬਲਦੇਵ ਸਿੰਘ ਵਡਾਲਾ ਅਤੇ ਭਾਈ ਪਿਆਰਾ ਸਿੰਘ ਸਿਰਥਲੇ ਵਾਲੇ ਵਿਸ਼ੇਸ਼ ਤੋਰ ਤੇ ਭਰਨਗੇ ਹਾਜਰੀ ।

ਮਮਦੋਟ 11 ਅਕਤੂਬਰ - ਬਲਾਕ ਮਮਦੋਟ ਦੇ ਅਧੀਨ ਆਉਂਦਾ ਪਿੰਡ ਜਾਮਾ ਰੱਖ‌ਈਆਂ ਉਤਾੜ ਦੇ ਗੁਰਦੁਆਰਾ ਸਾਹਿਬ ਵਿਖੇ ਨੱਗਰ ਦੇ ਨੋਜਵਾਨ ਸੇਵਾਦਾਰ ਅਤੇ ਬਾਬਾ ਨੱਥਾ ਜੀ ਬਾਬਾ ਅਬਦੁੱਲਾ ਜੀ ਸ਼੍ਰੋਮਣੀ ਰਾਗੀ ਢਾਡੀ ਗ੍ਰੰਥੀ ਸਭਾ ਇਕਾਈ ਮਮਦੋਟ ਵਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਕੁਲਵੰਤ ਸਿੰਘ, ਪ੍ਰਧਾਨ ਬਾਬਾ ਲਾਲ ਸਿੰਘ, ਸੇਵਾਦਾਰ ਕੁਲਦੀਪ ਸਿੰਘ,ਬੋਹੜ ਸਿੰਘ, ਜਸਵੰਤ ਸਿੰਘ, ਬਾਬਾ ਸਰਦੂਲ ਸਿੰਘ ਨੇ ਦੱਸਿਆ ਕਿ ਪਿੰਡ ਜਾਮਾ ਰੱਖ‌ਈਆਂ ਉਤਾੜ ਵਿਖੇ ਹਰ ਸਾਲ ਦੀ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ, ਪੁੱਤਰਾਂ ਦੇ ਦਾਨੀ,ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਦਾ  ਜਨਮ ਦਿਹਾੜੇ ਨੂੰ ਸਮਰਪਿਤ  ਸਲਾਨਾ ਸਮਾਗਮ 21-22-23 ਅਕਤੂਬਰ 2023 ,ਦੇਸੀ ਮਹੀਨਾ (5-6-7 ਕੱਤਕ) ਨੂੰ ਪਿੰਡ ਦੇ NRi ਵੀਰ ਅਤੇ ਨੱਗਰ ਵਾਸੀ ਸਰਬੱਤ  ਸੰਗਤ ਤੇ ਗ੍ਰੰਥੀ ਸਭਾ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿਚ 21 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ  23 ਅਕਤੂਬਰ ਨੂੰ ਭੋਗ ਪਾਏ ਜਾਣਗੇ । ਭੋਗ ਤੋਂ ਉਪਰੰਤ ਸਵੇਰੇ 10 ਵਜੇ ਤੋਂ ਲੈਕੇ 4 ਵਜੇ ਤੱਕ ਕੀਰਤਨ ਦਰਬਾਰ ਸਜਾਇਆ ਜਾਵੇਗਾ, ਜਿਸ ਵਿਚ ਪੰਥ ਦੇ ਮਹਾਨ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਅਤੇ ਭਾਈ ਪਿਆਰਾ ਸਿੰਘ ਸਿਰਥਲੇ ਵਾਲੇ ਸੰਗਤਾਂ ਨੂੰ ਹਰ ਜੱਸ ਸ੍ਰਵਨ ਕਰਾ ਕੇ ਨਿਹਾਲ ਕਰਨਗੇ, ਸਮਾਗਮ ਦੌਰਾਨ ਸੰਤ ਬਾਬਾ ਦਰਸ਼ਨ ਸਿੰਘ ਬੋਰੀ ਵਾਲੇ ਗੁਰਦੁਆਰਾ ਢਾਬਸਰ  ਅਤੇ ਸੰਤ ਬਾਬਾ ਸੁੱਚਾ ਸਿੰਘ ਜੀ ਨਾਨਕਸਰ ਠਾਠ ਛਾਂਗਾ ਖੁਰਦ ਵਾਲੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਯੂ ਟਿਊਬ ਚੈਨਲ (Sikhism tv) ਅਤੇ ਫੇਸਬੁੱਕ ਚੈਨਲ ਖਾਲਸਾ ਟੀਵੀ ਪੰਜਾਬ ਤੇ ਕੀਤਾ ਜਾਵੇਗਾ, ਸਮਾਗਮ ਦੌਰਾਨ ਗੁਰੂ ਕਾ ਅਤੁੱਟ ਲੰਗਰ 24 ਘੰਟੇ ਵਰਤੇਗਾ।ਅਖੀਰ ਵਿਚ ਸੇਵਾਦਾਰਾਂ ਨੇ ਇਲਾਕਾ ਨਿਵਾਸੀ ਸਰਬੱਤ  ਸੰਗਤ ਨੂੰ ਸਮਾਗਮ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ  ਕੀਤੀ ।ਇਸ ਮੌਕੇ ਸੇਵਾਦਾਰ ਬਾਬਾ ਲਾਲ ਸਿੰਘ, ਭਾਈ ਸੁੱਖਾ ਸਿੰਘ ਰੱਖ‌ਈਆਂ, ਭਾਈ ਸਵਰਨ ਸਿੰਘ ਸੋਨੂੰ, ਭਾਈ ਕੁਲਦੀਪ ਸਿੰਘ, ਭਾਈ ਸਰਦੂਲ ਸਿੰਘ, ਭਾਈ ਜਸਵੰਤ ਸਿੰਘ, ਭਾਈ ਗੁਰਚਰਨ ਸਿੰਘ, ਭਾਈ ਸੁਰਜੀਤ ਸਿੰਘ ,ਨੰਬਰਦਾਰ ਸਵਰਨ ਸਿੰਘ, ਕੁਲਦੀਪ ਸਿੰਘ, ਭਾਈ ਮੇਹਰ ਸਿੰਘ ਭਾਈ ਗੁਰ‌ਅੰਜਨਪ੍ਰੀਤ ਸਿੰਘ, ਭਾਈ ਮੇਜਰ ਸਿੰਘ,ਬੋਹੜ ਸਿੰਘ, ਬਲਵਿੰਦਰ ਸਿੰਘ, ਭਾਈ ਅਮਰੀਕ ਸਿੰਘ , ਭਾਈ ਜੰਗ ਸਿੰਘ, ਡਾਂ ਤੋਤਾ ਸਿੰਘ, ਭਾਈ ਭੁਪਿੰਦਰ ਸਿੰਘ ( ਭੰਗਾ) ਭਾਈ ਗੁਰਜੰਟ ਸਿੰਘ (ਲੱਡੂ ), ਭਾਈ ਸੁਰਜੀਤ ਸਿੰਘ ਦੁਮਾਲੇ ਵਾਲਾ , ਭਾਈ ਛਿੰਦਾ ਸਿੰਘ, ਗੁਰਵਿੰਦਰ ਸਿੰਘ( ਮੀਤਾ)ਲਖਵਿੰਦਰ ਸਿੰਘ ਭਾਈ ਜਸਵੰਤ ਸਿੰਘ ਰਾਉ ਕੇ, ਭਾਈ ਝਿਰਮਲ ਸਿੰਘ, ਭਾਈ ਸੁੱਖਾ ਸਿੰਘ ਲਹੌਰੀਆ,ਆਦਿ ਹਾਜ਼ਰ ਸਨ।