ਪਿੰਡ ਬੱਡਲਾ ਵਿਖੇ ਦੀ ਬੱਡਲਾ ਬਹੁਮੰਤਵੀ ਐਗਰੀਕਲਚਰ ਸਰਵਿਸ ਸਭਾ ਦੀ ਮੈਂਬਰਾ ਦੀ ਚੋਣ ਕੀਤੀ ਗਈ

ਹੁਸ਼ਿਆਰਪੁਰ, 10 ਅਕਤੂਬਰ ਦੀ ਬੱਡਲਾ ਬਹੁਮੰਤਵੀ ਐਗਰੀਕਲਚਰ ਸਰਵਿਸ ਸਭਾ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।

ਹੁਸ਼ਿਆਰਪੁਰ, 10 ਅਕਤੂਬਰ ਦੀ ਬੱਡਲਾ ਬਹੁਮੰਤਵੀ ਐਗਰੀਕਲਚਰ ਸਰਵਿਸ ਸਭਾ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਜਗਤਾਰ ਸਿੰਘ ਭਿੰਡਰ ਅਤੇ ਨੰਬਰਦਾਰ ਜਸਵੰਤ ਸਿੰਘ ਬੱਡਲਾ ਦੀ ਅਗਵਾਈ ਹੇਠ ਬੱਡਲਾ, ਹਾਰਟਾ,ਖੇੜਾ ਆਦਿ ਪਿੰਡਾਂ ਦੇ ਸਹਿਯੋਗ ਨਾਲ ਚੋਣ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਅਜੀਤਪਾਲ ਸਿੰਘ ਹਾਰਟਾ ਪ੍ਰਧਾਨ, ਮੁਨੀਸ਼ ਕੁਮਾਰ ਬੱਡਲਾ ਮੀਤ ਪ੍ਰਧਾਨ, ਵਰਿੰਦਰ ਸਿੰਘ ਭਿੰਡਰ ਮੈਬਰ, ਬਲਵੰਤ ਸਿੰਘ ਹਾਰਟਾ ਮੈਂਬਰ, ਨਰੇਸ਼ ਕੁਮਾਰੀ ਹਾਰਟਾ ਮੈਂਬਰ, ਧਰਮਿੰਦਰ ਸੈਣੀ ਖੇੜਾ ਮੈਂਬਰ ਨਿਯੁਕਤ ਕੀਤੇ। ਇਸ ਮੌਕੇ ਜਥੇਦਾਰ ਰਾਜਾ ਸਿੰਘ ਬੱਡਲਾ, ਹਰੀ ਸਿੰਘ ਸਰਪੰਚ, ਜਸਵਿੰਦਰ ਸਿੰਘ ਪਠਾਨੀਆਂ ਪੰਚ, ਗੋਰਵ ਅਰੋੜਾ ਪੰਚ, ਹਰਚਰਨ ਸਿੰਘ, ਜਤਿੰਦਰ ਸਿੰਘ ਗੋਲਡੀ, ਦਲਜੀਤ ਸਿੰਘ, ਨਵਦੀਪ ਸਿੰਘ, ਸੁਖਵਿੰਦਰ ਸਿੰਘ, ਲਾਲ ਸਿੰਘ, ਜੱਟ ਬੱਡਲਾ, ਗੁਰਨਾਮ ਸਿੰਘ, ਗਿਆਨ ਸਿੰਘ, ਅਮਰਜੀਤ ਸਿੰਘ ਜੱਟ, ਸੁਖਵਿੰਦਰ ਸਿੰਘ ਘੁੰਮਣ, ਕੈਪਟਨ ਜਤਿੰਦਰ ਸਿੰਘ, ਜਗਦੀਪ ਸਿੰਘ ਸਰਪੰਚ ਖੇੜਾ, ਮਜ਼ੈਲ ਸਿੰਘ ਸਾਬਕਾ ਸਰਪੰਚ ਹਾਰਟਾ, ਜੀਤੀ ਹਾਰਟਾ, ਬਲਵਿੰਦਰ ਸਿੰਘ ਵਿਰਕ, ਸੋਨੂੰ , ਬਲਹਾਰ ਸਿੰਘ ਲਾਡੀ, ਯਾਦਵਿੰਦਰ ਸਿੰਘ, ਦੇਸ ਰਾਜ, ਕੁਲਜੀਤ ਸਿੰਘ ਸ਼ੈਰੀ ਜੱਟ, ਦਲਵਿੰਦਰ ਸਿੰਘ ਸੋਢੀ, ਬਲਜੀਤ ਸਿੰਘ ਸੈਣੀ, ਅਵਤਾਰ ਸਿੰਘ ਖੇੜਾ, ਗੁਲਸ਼ਨ ਪੰਚ ਆਦਿ ਹਾਜ਼ਰ ਸਨ। ਇਸ ਮੌਕੇ ਚੋਣ ਹੋਣ ਤੋਂ ਬਾਅਦ ਸਮੂਹ ਨਵਨਿਯੁਕਤ ਮੈਂਬਰਾਂ ਨੇ ਗੁਰਦੁਆਰਾ ਬੋਹੜ ਸਾਹਿਬ ਮੱਥਾ ਟੇਕਿਆ ਅਤੇ ਵਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਨਵਨਿਯੁਕਤ ਨੂੰ ਪਿੰਡ ਵਾਸੀਆਂ ਵੱਲੋਂ ਫੁੱਲਾ ਦੇ ਹਾਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਨਵਨਿਯੁਕਤ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਵੀ ਦੀ ਬੱਡਲਾ ਬਹੁਮੰਤਵੀ ਐਗਰੀਕਲਚਰ ਸਰਵਿਸ ਸਭਾ ਲਿਮਟਿਡ ਬੱਡਲਾ ਵੱਲੋਂ ਸੇਵਾ ਲਗਾਈ ਹੈ। ਅਸੀਂ ਪੂਰੀ ਤਨਦੇਹੀ ਨਾਲ ਕਰਨ ਦੀ ਕੋਸ਼ਿਸ਼ ਕਰਾਗੇ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਮੂਹ ਨਵਨਿਯੁਕਤ ਮੈਂਬਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ।