ਖੂਨਦਾਨ ਕੈਂਪ ਲਗਾਇਆ

ਖਰੜ, 7 ਅਕਤੂਬਰ - ਸਿਟੀਜਨ ਵੈਲਫੇਅਰ ਕਲੱਬ ਰਜਿ ਖਰੜ ਅਤੇ ਲਾਇਨਜ ਕਲੱਬ ਖਰੜ ਉਮੰਗ ਵੱਲੋਂ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਪੰਜਾਬ ਗੋਲਡਨ ਟਰਾਂਸਪੋਰਟ ਦੇਸੂ ਮਾਜਰਾ ਵਿਖੇ ਬਲੱਡ ਬੈਂਕ ਰੋਪੜ ਦੀ ਟੀਮ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ।

ਖਰੜ, 7 ਅਕਤੂਬਰ - ਸਿਟੀਜਨ ਵੈਲਫੇਅਰ ਕਲੱਬ ਰਜਿ ਖਰੜ ਅਤੇ ਲਾਇਨਜ ਕਲੱਬ ਖਰੜ ਉਮੰਗ ਵੱਲੋਂ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਪੰਜਾਬ ਗੋਲਡਨ ਟਰਾਂਸਪੋਰਟ ਦੇਸੂ ਮਾਜਰਾ ਵਿਖੇ ਬਲੱਡ ਬੈਂਕ ਰੋਪੜ ਦੀ ਟੀਮ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ।
ਸਿਟੀਜਨ ਵੈਲਫੇਅਰ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਦੇਸੂ ਮਾਜਰਾ ਅਤੇ ਲਾਇਨਜ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਇਸ ਕੈਂਪ ਵਿੱਚ 63 ਵਿਅਕਤੀਆਂ ਨੇ ਖੂਨਦਾਨ ਕੀਤਾ। ਖੂਨਦਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊ, ਸਿੱਖਿਆ ਵਿਭਾਗ ਤੋਂ ਰਿਟਾਇਰ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਨੇ ਕੈਂਪ ਦੌਰਾਨ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਭਾਸ਼ ਅਗਰਵਾਲ, ਡਾਕਟਰ ਸੁਖਬੀਰ ਰਾਣਾ, ਅਸ਼ੋਕ ਬਜਹੇੜੀ, ਪ੍ਰਿੰਸੀਪਲ ਗੁਰਮੀਤ ਸਿੰਘ, ਮੇਜਰ ਸਿੰਘ, ਅਮਨਦੀਪ ਸਿੰਘ, ਅਮਰਜੀਤ ਸਿੰਘ, ਜਾਗਰ ਸਿੰਘ, ਗੁਰਮੇਲ ਸਿੰਘ ਧੜਾਕ, ਜਸਵਿੰਦਰ ਸਿੰਘ, ਨਰੇਸ਼ ਸਿੰਗਲਾ, ਰਣਵੀਰ ਸਿੰਘ ਰਾਣਾ, ਜਸਵੀਰ ਸਿੰਘ ਵੀ ਮੌਜੂਦ ਸਨ।