ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਨੂੰ ਸੁਣਾਈਆਂ ਤੱਤੀਆਂ-ਤੱਤੀਆਂ
ਨਵਾਂਸ਼ਹਿਰ, 21 ਅਗਸਤ- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪੱਧਰੀ ਆਗੂਆਂ ਨੇ ਅੱਜ ਪੰਜਾਬ ਸਰਕਾਰ ਵਿਰੁੱਧ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਸਰਕਾਰ ਨੂੰ ਤੱਤੀਆਂ-ਤੱਤੀਆਂ ਸੁਣਾਈਆਂ | ਮਾਮਲਾ ਸੀ ਅੱਜ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਲੋਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਂਣ ਲਈ ਸ਼ੁਰੂ ਕੀਤੇ ਜਨ ਸੰਪਰਕ ਅਭਿਆਨ ਤਹਿਤ ਆਮ ਲੋਕਾਂ ਤੱਕ ਪਹੁੰਚ ਬਣਾਉਂਣ ਦਾ, ਜਿਸ ਨੂੰ ਲੈ ਕੇ ਅੱਜ ਸਰਕਾਰ ਵਲੋਂ ਪੁਲਿਸ ਪ੍ਰਸ਼ਾਸਨ ਰਾਹੀਂ ਭਾਜਪਾ ਆਗੂਆਂ ਦੀ ਫ਼ੜੋ ਫੜੀ ਸ਼ੁਰੂ ਕਰ ਦਿੱਤੀ ਗਈ ਸੀ | ਰੋਹ ਵਿਚ ਆਏ ਵਰਕਰਾਂ ਵਲੋਂ ਅੱਜ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ |

ਇਸ ਮਾਮਲੇ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂ ਪੂਨਮ ਮਾਨਿਕ ਹਲਕਾ ਇੰਚਾਰਜ ਨਵਾਂਸ਼ਹਿਰ, ਸਾਬਕਾ ਪੁਲਿਸ ਅਫ਼ਸਰ ਅਸ਼ੋਕ ਬਾਠ ਇੰਚਾਰਜ ਹਲਕਾ ਇੰਚਾਰਜ ਬਲਾਚੌਰ, ਪਿ੍ਤਪਾਲ ਬਜਾਜ ਹਲਕਾ ਇੰਚਾਰਜ ਬੰਗਾ, ਵਰਿੰਦਰ ਸੈਣੀ ਮੀਤ ਪ੍ਰਧਾਨ ਪੰਜਾਬ, ਟੇਕਮ ਚੌਧਰੀ ਕੌਂਸਲਰ ਬੁਲਾਰਾ ਘੱਟ ਗਿਣਤੀ ਮੋਰਚਾ ਪੰਜਾਬ ਨੇ ਅੱਜ ਨਵਾਂਸ਼ਹਿਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਇਸ ਸਮੇਂ ਪੂਰੀ ਤਰਾਂ ਬੌਖ਼ਲਾਹਟ ਵਿਚ ਆਈ ਹੋਈ ਹੈ ਕਿਉਂਕਿ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ 'ਚੋਂ ਇਕ ਵੀ ਵਾਅਦੇ ਤੇ ਖ਼ਰੀ ਨਹੀਂ ਉੱਤਰ ਸਕੀ , ਪੰਜਾਬ ਦੀਆਂ ਧੀਆਂ ਭੈਣਾ ਪੰਜਾਬ ਸਰਕਾਰ ਵਲੋਂ ਕੀਤੇ ਗਏ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਹਨ |
ਪਰ ਸਰਕਾਰ ਦਾ ਉਹ ਵਾਅਦਾ ਪ੍ਰਾਸ਼ਰ ਕੂਕਰ ਦੀ ਸੀਟੀ ਵਾਂਗ ਫੁੱਸ ਹੋਕੇ ਰਹਿ ਗਿਆ ਹੈ | ਇਥੇ ਹੀ ਬੱਸ ਨਹੀਂ ਪੰਜਾਬ ਦੇ ਲੋਕਾਂ ਨੂੰ ਧੋਖੇ 'ਚ ਰੱਖਦਿਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਤੇ ਆਪਣਾ ਹੱਕ ਜਤਾਅ ਰਹੀ ਹੈ ਜਦਕਿ ਕੇਂਦਰ ਸਰਕਾਰ ਵਲੋਂ ਹਾਲ ਹੀ 'ਚ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਪੰਜਾਬ ਸਰਕਾਰ ਨੂੰ ਲੋਕ ਭਲਾਈ ਲਈ ਜਾਰੀ ਕੀਤੀਆਂ ਗਈਆਂ ਹਨ |
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਸਿਆਣਿਆਂ ਦੀ ਕਹਾਵਤ ਇਸ ਸਮੇਂ ਪੂਰੀ ਤਰਾਂ ਢੁਕਦੀ ਹੈ ਕਿ 'ਆਪ ਨਾ ਜਾਂਦੀ ਸਹੁਰੀਂ ਲੋਕੀਂ ਮੱਤਾਂ ਦੇਹ, ਭਾਵ ਆਪ ਸਰਕਾਰ ਸੇਵਾ ਕੇਂਦਰਾਂ ਰਾਹੀਂ ਲੋਕਾਂ ਦੀ ਲੁੱਟ-ਖਸੁੱਟ ਕਰ ਰਹੀ ਹੈ ਜਦਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ ਸੂਬਾ ਪੱਧਰ ਤੇ ਪਿੰਡ ਪਿੰਡ ਹਰ ਗਲੀ ਮੁਹਲੇ 'ਚ ਜਾਕੇ ਆਮ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪਹੁੰਚਾਉਂਣ ਲਈ ਉਨ੍ਹਾਂ ਦੇ ਕਾਰਡ ਬਣਾ ਰਹੇ ਹਨ |
ਜਿਸ ਨੂੰ ਲੈ ਕੇ ਆਮ ਲੋਕਾਂ ਦੀ ਹਮਦਰਦੀ ਭਾਜਪਾ ਵੱਲ੍ਹ ਵਧੇਰੇ ਕੇਂਦਰਿਤ ਹੋ ਰਹੀ ਹੈ | ਉਨ੍ਹਾਂ ਐਲਾਨ ਕੀਤਾ ਕਿ ਭਾਜਪਾ ਦੀ ਆਮ ਲੋਕਾਂ ਨੂੰ ਲਾਭ ਪਹੁੰਚਾਉਂਣ ਵਾਲੀ ਯੋਜਨਾ ਲਗਾਤਾਰ ਜਾਰੀ ਰਹੇਗੀ, ਭਾਜਪਾ ਦੇ ਸੂਬਾ ਪੱਧਰੀ ਆਗੂ ਵੀ ਹੁਣ ਇਸ ਯੋਜਨਾ ਦੇ ਮੈਦਾਨ 'ਚ ਪੱਕੇ ਪੈਰੀਂ ਉਤਰਨਗੇ |
ਇਸ ਮੌਕੇ ਤੇ ਉਨ੍ਹਾਂ ਨਾਲ ਆਲਮ ਮੁਰਗਈ, ਨੰਦ ਕਿਸ਼ੋਰ, ਅਸ਼ਵਨੀ ਬਲੱਗਣ, ਡਾਕਟਰ ਰਾਜੇਸ਼ ਦੱਤਾ, ਸੁਭਾਸ਼ ਬਾਠ, ਲਖਵੀਰ ਸਿੰਘ, ਅਰਵਿੰਦ ਜੋਸ਼ੀ, ਚਰਨਜੀਤ ਸਿੰਘ, ਗੁਰਜੀਤ ਸਿੰਘ, ਮੁਕੇਸ਼ ਖੋਸਲਾ, ਡਾਕਟਰ ਵਿਨੋਦ ਚੋਪੜਾ, ਅਸ਼ਵਨੀ ਦੱਤਾ, ਅਰਜੁਨ ਸਹਿਗਲ, ਤਾਰਾ ਚੰਦ ਭੀਲ ਜਾਡਲਾ ਸਮੇਤ ਹੋਰ ਬਹੁਤ ਸਾਰੇ ਆਗੂ ਹਾਜਰ ਸਨ |