
ਸੜੋਆ ਵਿਖੇ ਦਿਵਆਂਗਜ਼ਨਾਂ ਨੂੰ ਨਕਲੀ ਅੰਗ/ਸਹਾਇਤਾ ਦੇਣ ਹਿੱਤ ਅਸੈਸਮੈਂਟ ਕੈਂਪ ਲੱਗਿਆ
ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਭਾਰਤ ਸਰਾਕਰ ਦਿਵਆਂਗਜਨ ਸ਼ਸਕਤੀਕਰਣ ਤੇ ਸਮਾਜਿਕ ਨਿਆਂ ਅਧਿਕਾਰਤਾ ਵਿਭਾਗ ਵਲੋਂ ਅਡਿਪ ਯੋਜਨਾ ਦੇ ਤਹਿਤ ਦਿਿਵਆਂਗ ਵਿਅਕਤੀਆ ਨੂੰ ਨਕਲੀ ਅੰਗ ਅਤੇ ਸਹਾਇਤਾ ਸਮੱਗਰੀ ਪ੍ਰਦਾਨ ਕਰਨ ਹਿੱਤ ਅਸੈਸਮੈਂਟ ਕੈਂਪ ਅੱਜ ਸ਼ਿਵ ਮੰਦਰ ਸੜੋਆ ਵਿਖੇ ਲਗਾਇਆ ਗਿਆ ।ਇਸ ਕੈਂਪ ਦਾ ਉਦਘਟਾਨ ਜਸਬੀਰ ਕੌਰ ਬਲਾਕ ਵਿਕਾਸ ਪ੍ਰੋਜੈਕਜਟ ਅਫਸਰ ਸੜੋਆ ਵਲੋਂ ਕੀਤਾ ਗਿਆ।
ਗੜ੍ਹਸ਼ੰਕਰ 23 ਸਤੰਬਰ ( ਬਲਵੀਰ ਚੌਪੜਾ ) ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਭਾਰਤ ਸਰਾਕਰ ਦਿਵਆਂਗਜਨ ਸ਼ਸਕਤੀਕਰਣ ਤੇ ਸਮਾਜਿਕ ਨਿਆਂ ਅਧਿਕਾਰਤਾ ਵਿਭਾਗ ਵਲੋਂ ਅਡਿਪ ਯੋਜਨਾ ਦੇ ਤਹਿਤ ਦਿਿਵਆਂਗ ਵਿਅਕਤੀਆ ਨੂੰ ਨਕਲੀ ਅੰਗ ਅਤੇ ਸਹਾਇਤਾ ਸਮੱਗਰੀ ਪ੍ਰਦਾਨ ਕਰਨ ਹਿੱਤ ਅਸੈਸਮੈਂਟ ਕੈਂਪ ਅੱਜ ਸ਼ਿਵ ਮੰਦਰ ਸੜੋਆ ਵਿਖੇ ਲਗਾਇਆ ਗਿਆ ।ਇਸ ਕੈਂਪ ਦਾ ਉਦਘਟਾਨ ਜਸਬੀਰ ਕੌਰ ਬਲਾਕ ਵਿਕਾਸ ਪ੍ਰੋਜੈਕਜਟ ਅਫਸਰ ਸੜੋਆ ਵਲੋਂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਵੀਰ ਕੌਰ ਬਲਾਕ ਵਿਕਾਸ ਪੋ੍ਰਜੈਕਟ ਅਫਸਰ ਸੜੋਆ ਨੇ ਦੱਸਿਆ ਕਿ ਦਿਵਆਂਗਜਨਾਂ ਲਈ ਆਰਟੀਫਿਸ਼ੀਅਲ ਲਿਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ(ਅੋਲਿਮਕੋ)ਵਲੋਂ ਨਕਲੀ ਅੰਗ /ਸਹਾਇਤਾ ਪ੍ਰਦਾਨ ਕੀਤੀ ਜਾ ਰਹੇ ਹਨ ਇਸ ਲਈ ਬਲਾਕ ਸੜੋਆ ਅਧੀਨ ਆਉਂਦੇ ਪਿੰਡਾਂ ਅਤੇ ਕਸਬਿਆ ਵਿੱਚ ਜਿੰਨੇ ਵੀ ਲੋੜਵੰਦ ਦਿਵਆਂਗ ਹਨ ਅਤੇ ਜਿਹਨਾਂ ਨੂੰ ਨਕਲੀ ਅੰਗਾਂ/ਸਹਾਇਤਾ ਦੀ ਲੋੜ ਹੈ ਉਹਨਾਂ ਦੀ ਅਸੈਸਮੈਂਟ ਲਈ ਅੱਜ ਇਹ ਕੈਂਪ ਲਗਾਇਆ ਗਿਆ ਹੈ ।ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਜਿੰਨੇ ਵੀ ਵਿਅਕਤੀਆਂ ਦੀ ਅਸੈਸਮੈਂਟ ਕੀਤੀ ਗਈ ਹੈ ਉਹਨਾਂ ਨੂੰ ਜੋ ਵੀ ਨਕਲੀ ਅੰਗ /ਸਹਾਇਤਾ ਦੀ ਲੋੜ ਹੈ ਉਹ ਅਲਿਮਕੋ ਵਲੋਂ ਜਲਦੀ ਹੀ ਕੈਂਪ ਲਗਾ ਕੇ ਦਿੱਤੀ ਜਾਵੇਗੀ। ਅੱਜ ਦੇ ਇਸ ਅਸੈਸ਼ਮੈਂਟ ਕੈਂਫ ਦੌਰਾਨ ਅਲਿਮਕੋ ਵਲੋਂ ਡਾ. ਪੁਨੀਤ ਸਰਦੂਬੇ, ਡਾ. ਰਮੇਸ਼ ਕੁਮਾਰ ਅਤੇ ਡਾ. ਰਾਹੁਲ ਸ਼ਰਮਾ ਵਲੋਂ ਦਿਵਆਂਗ ਵਿਅਕਤੀਆਂ ਦੀ ਨਕਲੀ ਅੰਗਾਂ/ ਸਹਾਇਤਾ ਦੀ ਜਾਂਚ ਕੀਤੀ ਗਈ। ਇਸ ਮੌਕੇ ਪ੍ਰਵੀਂ ਕੁਮਾਰ ਵਸ਼ਿਸਟ ਜੌਨੀ ਬਲਾਕ ਪ੍ਰਧਾਨ ਆਪ,ਡਾ. ਸਾਂਤੀ ਬੱਸੀ, ਗੁਰਚੈਨ ਰਾਮ, ਪਲਵਿੰਦਰ ਕੌਰ ,ਬਿਮਲਾ ਰਾਣੀ ,ਕਸ਼ਮੀਰ ਕੌਰ ਸਾਰੀਆਂ ਸੁਪਰਵਾਈਜਰ ਆਦਿ ਸਮੇਤ ਸਮੂਹ ਪਿੰਡ ਵਾਸ਼ੀ ਹਾਜਰ ਸਨ।
