ਵੇਵ ਇਸਟੇਟ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ
ਐਸ ਏ ਐਸ ਨਗਰ, 7 ਸਤੰਬਰ ਸਨਾਤਨ ਧਰਮ ਮੰਦਰ ਅਤੇ ਵੈਲਫੇਅਰ ਸੋਸਾਇਟੀ ਵੇਵ ਇਸਟੇਟ ਸੈਕਟਰ 85-99 ਮੁਹਾਲੀ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਦਿਹਾੜਾ ਬੜੀ ਧੂਮਧਾਮ ਤੇ ਬੜੀ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿਚ ਸਾਬਕਾ ਮੰਤਰੀ, ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸz ਬਲਬੀਰ ਸਿੰਘ ਸਿੱਧੂ ਅਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਸਾਥੀਆਂ ਸਮੇਤ ਸਮਾਗਮ ਵਿੱਚ ਸ਼ਿਰਕਤ ਕੀਤੀ।

ਰੈਜੀਡੈਟ ਵੈਲਫ਼ੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਦੇਵ ਸਿੰਘ ਉਭਾ ਨੇ ਦੱਸਿਆ ਕਿ ਮੰਦਰ ਕਮੇਟੀ ਦੇ ਪ੍ਰਧਾਨ ਸਤ ਨਾਰਾਇਨ ਸ਼ਰਮਾ, ਜਨਰਲ ਸਕੱਤਰ ਗੁਲਸ਼ਨ ਸੂਦ ਤੇ ਕੈਸ਼ੀਅਰ ਆਰ ਡੀ ਸ਼ਰਮਾ ਦੀ ਅਗਵਾਈ ਵਿੱਚ ਵੇਵ ਇਸਟੇਟ ਨਿਵਾਸੀਆਂ ਦੇ ਸਹਿਯੋਗ ਨਾਲ ਕੀਤੇ ਗਏ ਇਸ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਭਾਗ ਲਿਆ। ਇਸ ਮੌਕੇ ਉੱਘੇ ਧਾਰਮਿਕ ਕਲਾਕਾਰ ਨਵੀਨ ਸ਼ਰਮਾ ਨੇ ਭਜਨ, ਕਥਾ ਤੇ ਗੀਤ ਸੁਣਾ ਕੇ ਭਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਸ਼ਰਮਾ ਤੋਂ ਇਲਾਵਾ ਐਡਵੋਕੇਟ ਡੀ ਐਸ ਵਿਰਕ, ਪਵਨ ਸੱਚਦੇਵਾ, ਅਸ਼ੋਕ ਗਰਗ, ਅਨਿਲ ਗੁਪਤਾ, ਕਮਲਪ੍ਰੀਤ ਸਿੰਘ ਬੰਨੀ (ਕੌਂਸਲਰ), ਇੰਦਰਜੀਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਸਨੀ, ਹਰਮਿੰਦਰ ਸਿੰਘ, ਪ੍ਰਿੰਸ, ਜੋਗਿੰਦਰ ਭਾਟੀਆ, ਆਸ਼ੂ ਠਾਕੁਰ, ਦੀਪਕ ਕੁਮਾਰ, ਅਸ਼ੋਕ ਗਰਗ, ਮਲਜਿੰਦਰ ਸਿੰਘ, ਸੁਰਿੰਦਰ ਪਰਾਸ਼ਰ, ਚੰਦਨ ਕੁਮਾਰ, ਆਰ. ਐਨ. ਦਾਸ, ਰਾਜੇਸ਼ ਕੁਮਾਰ, ਅਸੀਮ ਖੁੰਗਰ, ਜਤਿੰਦਰ ਸਿੰਘ ਚੌਧਰੀ ਅਤੇ ਵੇਵ ਅਸਟੇਟ ਸੈਕਟਰ 85 ਅਤੇ 99 ਮੁਹਾਲੀ ਵਸਨੀਕਾਂ ਨੇ ਹਾਜਰੀ ਲਗਵਾਈ।