ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਦਲਜੀਤ ਅਜਨੋਹਾ ਸਨਮਾਨਿਤ

ਮਾਹਿਲਪੁਰ- ਪਿਛਲੇ ਤਿੰਨ ਦਹਾਕਿਆਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਦਲਜੀਤ ਅਜਨੋਹਾ ਨੇ ਸ਼ਾਨਦਾਰ ਪੈੜਾਂ ਪਾਈਆਂ ਹਨ। ਇਹ ਵਿਚਾਰ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਸੁਰ ਸੰਗਮ ਵਿੱਦਿਅਕ ਟਰੱਸਟ ਦੇ ਪੈਟਰਨ ਹਰਭਜਨ ਸਿੰਘ ਕਾਹਲੋਂ ਅਤੇ ਚੈਂਚਲ ਸਿੰਘ ਬੈਂਸ ਨੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਆਖੇ। ਉਹਨਾਂ ਅੱਗੇ ਕਿਹਾ ਕਿ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਆਦਿ ਭਾਸ਼ਾਵਾਂ ਵਿੱਚ ਦਲਜੀਤ ਅਜਨੋਹਾ ਨੇ ਨਿਵੇਕਲਾ ਕਾਰਜ ਕਰਕੇ ਦੇਸ਼ ਦੁਨੀਆਂ ਵਿੱਚ ਨਾਮ ਕਮਾਇਆ ਹੈ।

ਉਨ੍ਹਾਂ ਵਲੋਂ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ਦੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਅਮਰੀਕਾ ਦੀ ਸੀਡਰਬਰੂਕ ਯੂਨੀਵਰਸਿਟੀ ਵੱਲੋਂ ਡਾਕਟਰ ਆਫ ਫਿਲੋਸਫੀ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ ਹੈ। ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਉਹ ਇੱਕ ਖੋਜੀ ਬਿਰਤੀ ਦੇ ਮਾਲਕ ਪੱਤਰਕਾਰ ਤੇ ਲੇਖਕ ਹਨ, ਜਿਨ੍ਹਾਂ ਨੇ ਇੱਕ ਸਧਾਰਨ ਇਨਸਾਨ ਤੋਂ ਲੈ ਕੇ ਉੱਚ ਪਦਵੀਆਂ ਤੇ ਬਿਰਾਜਮਾਨ  ਅਧਿਕਾਰੀਆਂ ਅਤੇ ਆਗੂਆਂ ਦੀਆਂ ਵਿਸ਼ੇਸ਼ ਮੁਲਾਕਾਤਾਂ ਕਰਕੇ ਪੂਰੇ ਵਿਸ਼ਵ ਵਿੱਚ ਛਪਦੇ ਅਖਬਾਰਾਂ ਰਸਾਲਿਆਂ ਅਤੇ ਚੈਨਲਾਂ ਤੇ  ਪ੍ਰਕਾਸ਼ਿਤ ਅਤੇ ਪ੍ਰਸਾਰਿਤ ਕੀਤੀਆਂ ਹਨ। 
ਆਪ ਵੱਲੋਂ ਕੌਮਾਂਤਰੀ ਵਿਸ਼ਿਆਂ ਤੇ ਕੀਤੇ ਖੋਜ ਕਾਰਜਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਸ ਸਨਮਾਨ ਲਈ ਉਹਨਾਂ ਦੀ ਚੋਣ ਪੰਜਾਬ ਵਿੱਚੋਂ ਕੀਤੀ। ਮਾਹਿਲਪੁਰ ਇਲਾਕੇ ਦੇ ਪਿੰਡ ਅਜਨੋਹਾ ਦੇ ਜੰਮਪਲ ਦਲਜੀਤ ਅਜਨੋਹਾ ਤੇ ਜਿੱਥੇ ਪੂਰਾ ਪੱਤਰਕਾਰੀ ਤੇ ਲੇਖਕ ਜਗਤ ਮਾਣ ਕਰਦਾ ਹੈ ਉੱਥੇ ਪੂਰਾ ਇਲਾਕਾ ਵੀ ਫ਼ਖ਼ਰ ਮਹਿਸੂਸ ਕਰਦਾ ਹੈ। ਇਸ ਮੌਕੇ ਉਚੇਚੇ ਤੌਰ ਤੇ ਹਾਜ਼ਰ ਹੋਏ ਕੈਨੇਡਾ ਪ੍ਰਤੀਨਿਧ ਤਨਵੀਰ ਮਾਨ ਨੇ ਕਿਹਾ ਕਿ ਦਲਜੀਤ ਜਨੋਹਾ ਦੀ ਭੱਲ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਵਿੱਚ ਵੀ ਹੈ ਜਿਸ ਤੇ ਪੰਜਾਬੀ ਗੌਰਵ ਕਰ ਸਕਦੇ ਹਨ।
     ਇਸ ਸਨਮਾਨ ਸਮਾਰੋਹ ਮੌਕੇ ਰਸਾਲੇ ਦਾ ਸੰਪਾਦਕੀ ਬੋਰਡ ਅਤੇ ਨਿੱਕੀਆਂ ਕਰੂੰਬਲਾਂ ਪਾਠਕ ਮੰਚ ਦੇ ਮੈਂਬਰਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਬਾਲ ਸਾਹਿਤ, ਪੱਤਰਕਾਰੀ ਅਤੇ ਮਾਤ ਭਾਸ਼ਾ ਪੰਜਾਬੀ ਨੂੰ ਪਿਆਰਨ ਸਤਿਕਾਰਨ ਵਾਲੀਆਂ ਸ਼ਖਸੀਅਤਾਂ ਵਿੱਚ ਬੱਗਾ ਸਿੰਘ ਆਰਟਿਸਟ, ਸੁਖਮਨ ਸਿੰਘ, ਹਰਵੀਰ ਮਾਨ, ਹਰਮਨਪ੍ਰੀਤ ਕੌਰ , ਪ੍ਰਿੰ.ਮਨਜੀਤ ਕੌਰ ,ਨਿਧੀ ਅਮਨ ਸਹੋਤਾ ਆਦਿ ਸ਼ਾਮਿਲ ਹੋਏ। ਸਭ ਦਾ ਧੰਨਵਾਦ ਕੁਲਦੀਪ ਕੌਰ ਬੈਂਸ ਵੱਲੋਂ ਕੀਤਾ ਗਿਆ।