ਮਹਾਦੇਵ ਸੱਟੇਬਾਜ਼ੀ ਮਾਮਲੇ ਵਿੱਚ ਈ ਡੀ ਵੱਲੋਂ 417 ਕਰੋੜ ਰੁਪਏ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ, 15 ਸਤੰਬਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਹਾਦੇਵ ਆਨਲਾਈਨ ਸੱਟੇਬਾਜ਼ੀ ਮਾਮਲੇ ਵਿੱਚ 417 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਅਤੇ ‘ਫ੍ਰੀਜ਼’ ਕਰ ਲਈ ਹੈ।

ਨਵੀਂ ਦਿੱਲੀ, 15 ਸਤੰਬਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਹਾਦੇਵ ਆਨਲਾਈਨ ਸੱਟੇਬਾਜ਼ੀ ਮਾਮਲੇ ਵਿੱਚ 417 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਅਤੇ ‘ਫ੍ਰੀਜ਼’ ਕਰ ਲਈ ਹੈ।

ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਦੁਬਈ ਤੋਂ ਸੰਚਾਲਿਤ ਇਹ ਕੰਪਨੀ ਨਵੇਂ ਉਪਯੋਗ ਕਰਤਾਵਾਂ ਨੂੰ ਜੋੜਨ, ਉਪਯੋਗਕਰਤਾ ਆਈ.ਡੀ. (ਪਛਾਣ ਪੱਤਰ) ਬਣਾਉਣ ਅਤੇ ਕਈ ਬੇਨਾਮੀ ਬੈਂਕ ਖਾਤਿਆਂ ਰਾਹੀਂ ਮਨੀ ਲਾਂਡਰਿੰਗ ਕਰਨ ਲਈ ਆਨਲਾਈਨ ਸੱਟੇਬਾਜ਼ੀ ਐਪਲੀਕੇਸ਼ਨ ਦਾ ਉਪਯੋਗ ਕਰਦੀ ਸੀ। ਕੰਪਨੀ ਸ਼ੁਰੂ ਕਰਨ ਵਾਲੇ ਸੌਰਭ ਚੰਦਰਾਕਰ ਅਤੇ ਰਵੀ ਉਪਲ ਹਨ। ਏਜੰਸੀ ਨੇ ਇਕ ਬਿਆਨ ਵਿੱਚ ਦੋਸ਼ ਲਗਾਇਆ,’ਈ.ਡੀ. ਨੇ ਹਾਲ ਵਿੱਚ ਕੋਲਾਕਾਤਾ, ਭੋਪਾਲ, ਮੁੰਬਈ ਆਦਿ ਸ਼ਹਿਰਾਂ ਵਿੱਚ ਮਹਾਦੇਵ ਏ.ਪੀ.ਪੀ. ਨਾਲ ਜੁੜੇ ਮਨੀ ਲਾਂਡਰਿੰਗ ਨੈਟਵਰਕ ਖ਼ਿਲਾਫ਼ ਵਿਆਪਕ ਪੱਧਰ ਤੇ ਛਾਪੇਮਾਰੀ ਕੀਤੀ ਸੀ। ਉਸ ਨੇ ਇਸ ਦੌਰਾਨ ਕਈ ਸਬੂਤ ਇਕੱਠੇ ਕੀਤੇ ਅਤੇ ਅਪਰਾਧ ਤੋਂ ਕਮਾਈ 417 ਕਰੋੜ ਰੁਪਏ ਦੀ ਰਾਸ਼ੀ ਜ਼ਬਤ ਕੀਤੀ ਗਈ ਹੈ।

ਅਧਿਕਾਰੀਆਂ ਨੇ ਕਿਹਾ ਕਿ ਈ.ਡੀ. ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ‘ਮਹਾਦੇਵ ਆਨਲਾਈਨ ਬੁੱਕ ਐਪ’ ਸੰਯੁਕਤ ਅਰਬ ਅਮੀਰਾਤ ਸਥਿਤ ਕੇਂਦਰੀ ਹੈਡ ਕੁਆਰਟਰ ਤੋਂ ਸੰਚਾਲਿਤ ਹੁੰਦੀ ਹੈ। ਈ.ਡੀ. ਨੇ ਕਿਹਾ ਕਿ ਇਹ ਆਪਣੇ ਸਹਿਯੋਗੀਆਂ ਨੂੰ 70-30 ਫੀਸਦੀ ਲਾਭ ਅਨੁਪਾਤ ਤੇ ‘ਪੈਨਲ’ ਦੀ ਫ੍ਰੈਂਚਾਇਜ਼ੀ ਦੇ ਕੇ ਕੰਮ ਕਰਦੀ ਹੈ। ਏਜੰਸੀ ਨੇ ਕਿਹਾ ਕਿ ਸੱਟੇਬਾਜ਼ੀ ਦੀ ਉਮਰ ਨੂੰ ਵਿਦੇਸ਼ੀ ਖਾਤਿਆਂ ਵਿੱਚ ਭੇਜਣ ਲਈ ਵੱਡੇ ਪੈਮਾਨੇ ਤੇ ਹਵਾਲਾ ਸੰਚਾਲਨ ਕੀਤੇ ਜਾਂਦੇ ਹਨ। ਈ.ਡੀ. ਨੇ ਕਿਹਾ ਕਿ ਨਵੇਂ ਉਪਯੋਗਕਰਤਾਵਾਂ ਅਤੇ ਫ੍ਰੈਂਚਾਇਜ਼ੀ (ਪੈਨਲ) ਚਾਹੁਣ ਵਾਲਿਆਂ ਨੂੰ ਆਕਰਸ਼ਿਤ ਕਰਨ ਲਈ ਸੱਟੇਬਾਜ਼ੀ ਵੈਬਸਾਈਟ ਦੇ ਵਿਗਿਆਪਨ ਨੂੰ ਲੈ ਕੇ ਭਾਰਤ ਵਿੱਚ ਨਕਦ ਵਿੱਚ ਵੀ ਵੱਡਾ ਖਰਚ ਕੀਤਾ ਜਾ ਰਿਹਾ ਹੈ। ਕੰਪਨੀ ਸ਼ੁਰੂ ਕਰਨ ਵਾਲੇ ਛੱਤੀਸਗੜ੍ਹ ਦੇ ਭਿਲਾਈ ਦੇ ਰਹਿਣ ਵਾਲੇ ਹਨ ਅਤੇ ‘ਮਹਾਦੇਵ ਆਨਲਾਈਨ ਬੁੱਕ ਬੈਟਿੰਗ ਐਪਲੀਕੇਸ਼ਨ’ ਗੈਰ-ਕਾਨੂੰਨੀ ਸੱਟੇਬਾਜ਼ੀ ਵੈਬਸਾਈਟ ਲਈ ਆਨਲਾਈਨ ਮੰਚ ਦੀ ਵਿਵਸਥਾ ਕਰਨ ਵਾਲਾ ਇਕ ਮੁੱਖ ਮਾਧਿਅਮ ਹੈ।