ਨਾਰੀ ਸ਼ਕਤੀ ਇੱਕਜੁਟ ਮੰਚ ਨੇ ਤੀਜ ਤਿਉਹਾਰ ਸਬੰਧੀ ਅੰਬੇਡਕਰ ਨਗਰ ਵਿਖੇ ਸੱਭਿਆਚਾਰਕ ਸਮਾਰੋਹ ਕਰਵਾਇਆ
ਪਟਿਆਲਾ- ਵਾਰਡ ਨੰ. 54 ਅਧੀਨ ਆਉਂਦੇ ਡਾ. ਅੰਬੇਡਕਰ ਨਗਰ (ਕਲਰ ਕਲੋਨੀ) ਵਿਖੇ ਨਾਰੀ ਸ਼ਕਤੀ ਇੱਕਜੁਟ ਮੰਚ ਵੱਲੋਂ ਪ੍ਰਧਾਨ ਜਸਵੰਤ ਕੌਰ ਸੋਨੀਆ ਦੀ ਅਗਵਾਈ ਵਿੱਚ ਪੁਰਾਤਨ ਰੀਤਾਂ ਰਿਵਾਜਾਂ ਨੂੰ ਕਾਇਮ ਰੱਖਦਾ ਤਿਉਹਾਰ ਤੀਜ ਸਬੰਧੀ ਸਮਾਰੋਹ ਕਰਵਾਇਆ ਗਿਆ। ਜਿਸ ਦੌਰਾਨ ਉੱਘੇ ਸਮਾਜਸੇਵੀ ਅਤੇ ਸ੍ਰੀ ਗੁਰੂ ਰਵਿਦਾਸ ਸੰਤੋਖ ਸਭਾ ਦੇ ਪ੍ਰਧਾਨ ਮਹਿੰਦਰ ਸਿੰਘ ਬਡੂੰਗਰ ਵੱਲੋਂ ਵਿਸ਼ੇਸ਼ ਸ਼ਮੂਲਿਅਤ ਕੀਤੀ ਗਈ।

ਇਸ ਮੌਕੇ ਤੇ ਪੰਜਾਬੀ ਪਹਿਰਾਵੇ ਵਿੱਚ ਪਹੁੰਚੀਆਂ ਮਹਿਲਾਵਾਂ ਵੱਲੋਂ ਲੋਕ ਨਾਚ ਗਿੱਧੇ ਦੀਆਂ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ ਬਡੂੰਗਰ ਨੇ ਕਿਹਾ ਕਿ ਤੀਜ ਤਿਉਹਾਰ ਸਾਡੀ ਕਦਰਾਂ ਕੀਮਤਾਂ ਅਤੇ ਸਭਿਅਤਾ ਨੂੰ ਦਰਸਾਉਂਦਾ ਹੈ।
ਜਿਹੜਾ ਕਿ ਆਪਣੇ ਵਿਰਸੇ ਅਤੇ ਸੱਭਿਆਚਾਰ ਲਈ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੈ। ਪੰਜਾਬ ਨਾਲ ਸਬੰਧਤ ਜਿੱਥੇ ਅਨੇਕਾਂ ਤਿਉਹਾਰਾਂ ਨੂੰ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਇਨ੍ਹਾਂ ਵਿੱਚ ਤੀਜ ਦੀ ਵਿਸੇਸ਼ ਮਹੱਤਤਾ ਹੈ ਜੋ ਕਿ ਮਹਿਲਾਵਾਂ ਲਈ ਇੱਕ ਖੁਸ਼ੀਆਂ ਨਾਲ ਭਰਿਆ ਹੋਇਆ ਤਿਉਹਾਰ ਹੈ। ਇਹ ਤਿਉਹਾਰ ਸੱਭਿਆਚਾਰ ਸਨਮਾਨ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਸਬੰਧੀ ਵੀ ਹੈ ਅਤੇ ਜੋ ਕਿ ਹਰ ਪਾਸੇ ਖੁਸ਼ੀਆਂ, ਭਾਈਚਾਰਕ ਸਾਂਝ ਦੀ ਮਜ਼ਬੂਤੀ ਅਤੇ ਏਕਤਾ ਦਾ ਸੁਨੇਹਾ ਵੀ ਦਿੰਦਾ ਹੈ।
ਇਸ ਮੌਕੇ ਨਾਰੀ ਸ਼ਕਤੀ ਇੱਕਜੁਟ ਮੰਚ ਦੇ ਪ੍ਰਧਾਨ ਜਸਵੰਤ ਕੌਰ ਸੋਨੀਆ ਨੇ ਕਿਹਾ ਕਿ ਸੰਸਥਾ ਵੱਲੋਂ ਵੱਖ-ਵੱਖ ਵਿਸ਼ੇਸ਼ ਦਿਨਾਂ ਤੇ ਸਾਂਝੇ ਤੌਰ ਤੇ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ਕ ਸਾਡੀ ਅਨੇਕਾਂ ਜੁੰਮੇਵਾਰੀਆਂ ਅਤੇ ਰੁਝੇਵੇਂ ਹਨ ਪਰ ਇਸਦੇ ਬਾਵਜੂਦ ਸਾਡੀ ਨੈਤਿਕ ਅਤੇ ਸਮਾਜਿਕ ਜੁੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਵਿਸ਼ੇਸ਼ ਦਿਨ ਤਿਉਹਾਰ ਮਨਾਉਣ ਦੇ ਉਪਰਾਲੇ ਕਰਦੇ ਰਹੀਏ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਪੰਜਾਬੀ ਵਿਰਸੇ, ਸੱਭਿਆਚਾਰਕ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਸਕੇ।
ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸੰਤੋਖ ਸਭਾ ਦੇ ਪ੍ਰੈਸ ਸਕੱਤਰ ਸਰਬਜੀਤ ਚੋਪੜਾ, ਕੁਲਵੰਤ ਕੌਰ, ਆਸ਼ਾ ਰਾਣੀ, ਰਾਜਵਿੰਦਰ ਕੌਰ ਜੀ, ਰੇਖਾ, ਰੋਜੀ, ਮਨਪ੍ਰੀਤ ਕੌਰ, ਬੀਨਾ, ਲਲਿਤਾ, ਜਸਪ੍ਰੀਤ ਕੌਰ, ਭੂਮਿਕਾ ਸਿੰਘ, ਰਾਧਾ ਰਾਣੀ, ਰੀਟਾ, ਸੋਨੂੰ, ਕੁਸੁਮ, ਅਮਨਦੀਪ ਕੌਰ, ਮੀਨੂੰ, ਮਨਜੀਤ ਕੌਰ, ਰਮਨਦੀਪ ਕੌਰ, ਮਨੀਸ਼ਾ, ਸੀਮਾ, ਨਰਿੰਦਰ ਕੌਰ, ਸੁਨੀਤਾ, ਮਿੰਨੀ ਆਦਿ ਸਮਾਰੋਹ ਵਿੱਚ ਸ਼ਾਮਲ ਸਨ।