ਸਕਾਊਟ ਗਾਈਡ ਰੈਡ ਕਰਾਸ ਸਕਾਰਫ਼ ਦਿਵਸ਼ ਮਨਾਇਆ।
ਪਟਿਆਲਾ- ਦੇਸ਼ ਦੁਨੀਆਂ ਦੇ ਸਕਾਊਟ ਗਾਈਡ ਅਤੇ ਜੂਨੀਅਰ ਰੈੱਡ ਕਰਾਸ ਵੰਲਟੀਅਰਾਂ ਵਲੋਂ ਆਪਣੀ ਯੂਨੀਫ਼ਾਰਮ ਦੇ ਨਾਲ ਸਕਾਰਫ਼ ਜ਼ਰੂਰ ਪਾਇਆ ਜਾਂਦਾ ਹੈ, 1 ਅਗਸਤ ਨੂੰ ਦੁਨੀਆਂ ਵਿੱਚ ਸਕਾਰਫ਼ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਸਕਾਰਫ਼ ਕੇਵਲ ਕਪੜੇ ਦਾ ਟੁਕੜਾ ਨਹੀਂ ਸਗੋਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਜੰਗਾਂ ਮਹਾਂਮਾਰੀਆਂ ਸਮੇਂ ਆਪਣੀ ਅਤੇ ਦੂਜਿਆਂ ਦੀਆਂ ਜਾਨਾਂ ਬਚਾਉਣ ਲਈ ਮਦਦਗਾਰ ਸਾਬਤ ਹੁੰਦੇ ਹਨ।

ਇਹ ਜਾਣਕਾਰੀ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਵਿਦਿਆਰਥੀਆਂ ਨੂੰ ਸਕਾਰਫ਼ ਦੀ ਵਰਤੋਂ ਬਾਰੇ ਕਰਵਾਏ ਪ੍ਰੋਗਰਾਮ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਰੈੱਡ ਕਰਾਸ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਸਕਾਰਫ਼ ਦੀ ਵਰਤੋਂ ਕਰਕੇ, ਆਪਣੇ ਨੱਕ ਮੂੰਹ ਵਿੱਚ ਗੈਸਾਂ, ਧੂੰਆਂ, ਗਰਮੀ, ਮੱਛਰ ਮੱਖੀਆਂ ਜਾਣ ਤੋਂ ਰੋਕਣ ਲਈ ਵਰਤਿਆ ਜਾ ਸਕਦਾ।
ਜ਼ਖਮੀਆਂ ਦੀ ਫਸਟ ਏਡ ਕਰਦੇ ਹੋਏ ਇਸ ਸਕਾਰਫ਼ ਨੂੰ ਤਿਕੋਨੀ ਪੱਟੀਆਂ ਵਜੋਂ ਟੁੱਟੇ ਅੰਗਾਂ ਨੂੰ ਅਹਿਲ ਕਰਨ, ਪੀੜਤਾਂ ਨੂੰ ਗੈਸਾਂ, ਧੂੰਏਂ, ਪਾਣੀ, ਮੱਲਵੇ ਵਿੱਚੋ ਰੈਸਕਿਯੂ ਕਰਨ, ਟਾਹਣੀਆਂ, ਸੋਟੀਆਂ, ਬਾਸਾ ਨਾਲ ਸਕਾਰਫ਼ ਬੰਨਕੇ ਸਟਰੈਚਰ ਬਣਾਇਆ ਜਾ ਸਕਦਾ ਹੈ। ਕਰੰਟ ਲੱਗੇ ਇਨਸਾਨ ਨੂੰ ਤਾਰਾਂ ਜਾ ਲੋਹੇ ਦੀ ਚੀਜ਼ ਤੋਂ ਦੂਰ ਕਰਨ ਲਈ ਸਕਾਰਫ਼ ਮਦਦ ਕਰਦਾ। ਵਗਦੇ ਖੂਨ ਨੂੰ ਬੰਦ ਕਰਨ ਲਈ ਸਕਾਰਫ਼ ਪੱਟੀਆਂ ਵਜੋਂ ਮਦਦ ਕਰਦਾ।
ਆਵਾਜਾਈ ਸਿੱਖਿਆ ਸੈਲ ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਰਾਮ ਸਰਨ ਨੇ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ ਦੀ ਪਾਲਣਾ ਕਰਨ, ਨਸ਼ਿਆਂ, ਅਪਰਾਧਾਂ, ਲਾਪਰਵਾਹੀਆਂ, ਕਾਹਲੀ, ਤੇਜ਼ੀ ਤੋਂ ਬਚਣ, ਪੀੜਤਾਂ ਦੀ ਸਹਾਇਤਾ ਕਰਨ ਅਤੇ ਹੈਲਪ ਲਾਈਨ ਨੰਬਰਾਂ ਦੀ ਠੀਕ ਵਰਤੋਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ, ਸਕੂਲ ਦੇ 100 ਤੋਂ ਵੱਧ ਸਕਾਊਟ ਗਾਈਡ ਨੂੰ ਫਸਟ ਏਡ, ਸੀ ਪੀ ਆਰ ਦੀ ਟ੍ਰੇਨਿੰਗ ਦਿੱਤੀ ਗਈ।
ਪ੍ਰੋਗਰਾਮ ਕੌਆਰਡੀਨੇਟਰ ਨਰੇਸ ਕੁਮਾਰੀ ਅਤੇ ਸਕਾਊਟ ਗਾਈਡ ਅਧਿਆਪਕ ਦੀਪਕ ਸੋਨੀ, ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਜਾਣਕਾਰੀ ਉਨ੍ਹਾਂ ਵਲੋਂ ਆਪਣੇ ਵਿਦਿਆਰਥੀਆਂ ਨੂੰ ਲਗਾਤਾਰ ਦਿਲਵਾਈ ਜਾਂਦੀ ਹੈ। ਸੰਕਟ ਸਮੇਂ ਆਪਣੇ ਆਪ ਨੂੰ ਅਤੇ ਪੀੜਤਾਂ ਨੂੰ ਬਚਾਉਣ ਲਈ ਬਹੁਤ ਲਾਭਦਾਇਕ ਸਿੱਧ ਹੁੰਦੀ ਹੈ।