ਹਰਿਆਣਾ ਕੈਬੀਨੇਟ ਵਿੱਚ ਮਹਿਲਾ ਅਤੇ ਬਾਲ ਵਿਕਾਸ ਵਿਭਾਂਗ ਦੇ ਗਰੁੱਪ ਬੀ ਸੇਵਾ ਨਿਯਮਾਂ ਵਿੱਚ ਸੋਧ ਨੂੰ ਦਿੱਤੀ ਪ੍ਰਵਾਨਗੀ

ਚੰਡੀਗਡ੍ਹ, 1 ਅਗਸਤ - ਹਰਿਆਣਾ ਕੈਬੀਨੇਟੇ ਦੀ ਅੱਜ ਇੱਥੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹੋਏ ਮੀਟਿੰਗ ਵਿੱਚ ਹਰਿਆਣਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਗਰੁੱਪ ਬੀ ਸੇਵਾ ਨਿਯਮ, 1997 ਵਿੱਚ ਪ੍ਰਮੁੱਖ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ, ਤਾਂ ਜੋ ਇੰਨ੍ਹਾਂ ਨੂੰ ਮੌਜੂਦਾ ਪ੍ਰਸਾਸ਼ਨਿਕ ਅਤੇ ਭਰਤੀ ਜਰੂਰਤਾਂ ਅਨੁਰੂਪ ਬਣਾਇਆ ਜਾ ਸਕੇ। ਇੰਨ੍ਹਾਂ ਸੋਧਾਂ ਵਿੱਚ ਅਹੁਦਿਆਂ ਦੇ ਨਾਮਕਰਨ, ਮਾਣਭੱਤ, ਵਿਦਿਅਕ ਯੋਗਤਾ ਵਿੱਚ ਬਦਲਾਅ ਅਤੇ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਨਵੇਂ ਸਿਰਜੇ ਅਹੁਦਿਆਂ ਨੂੰ ਸ਼ਾਮਿਲ ਕਰਨਾ ਸਮਿਲਤ ਹੈ।

           ਪਹਿਲਾਂ ਦੀ ਸਰਕਾਰੀ ਨੋਟੀਫਿਕੇਸ਼ਨਾਂ ਅਨੁਸਾਰ, ਬਾਲ ਵਿਕਾਸ ਪਰਿਯੋਜਨਾ ਅਧਿਕਾਰੀ (ਮਹਿਲਾ) ਅਤੇ ਪ੍ਰੋਗਰਾਮ ਅਧਿਕਾਰੀ (ਮਹਿਲਾ) ਦੇ ਅਹੁਦਿਆਂ ਦਾ ਅਧਿਕਾਰਤ ਨਾਮ ਬਦਲ ਕੇ ਕ੍ਰਮਵਾਰ ਮਹਿਲਾ ਅਤੇ ਬਾਲ ਵਿਕਾਸ ਪਰਿਯੋਜਨਾ ਅਧਿਕਾਰੀ (ਮਹਿਲਾ) ਅਤੇ ਜਿਲ੍ਹਾ ਪ੍ਰੋਗਰਾਮ ਅਧਿਕਾਰੀ (ਮਹਿਲਾ) ਕੀਤਾ ਗਿਆ ਹੈ। ਇਸ ਨੂੰ ਦਰਸ਼ਾਉਣ ਤਹਿਤ ਵਿਭਾਂਗ ਦੀ ਨਿਯਮਾਂ ਵਿੱਚ ਜਰੂਰੀ ਸੋਧ ਕੀਤੇ ਗਏ ਹਨ।
          ਇਸ ਤੋਂ ਇਲਾਵਾ, ਵਿਭਾਗ ਦੇ ਸੇਵਾ ਨਿਯਮ, 1997 ਦੇ ਨਿਯਮ 14 ਨੂੰ ਹਰਿਆਣਾ ਸਿਵਲ ਸੇਵਾ (ਸਜਾ ਅਤੇ ਅਪੀਲ) ਨਿਯਮ, 1987 ਦੇ ਸਥਾਨ 'ਤੇ ਸੋਧ 2016 ਨਿਯਮਾਂ ਨਾਲ ਬਦਲਿਆ ਗਿਆ ਹੈ।
          ਚਰਖੀ ਦਾਦਰੀ ਜਿਲ੍ਹਾ ਲਈ ਜਿਲ੍ਹਾ ਪ੍ਰੋਗਰਾਮ ਅਧਿਕਾਰੀ ਅਤੇ ਸੁਪਰਡੈਂਟ, ਅਤੇ ਪਪਲੋਹਾ (ਪਿੰਜੌਰ) ਸਥਿਤ ਪੰਜੀਰੀ ਪਲਾਟ ਦੇ ਪ੍ਰਬੰਧਕ ਸਮੇਤ ਨਵੇਂ ਸਿਰਜੇ ਅਹਹੁਦਿਆਂ ਨੂੰ ਵੀ ਸੇਵਾ ਨਿਯਮਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਮੌਜੂਦਾ ਨਿਯਮਾਂ ਵਿੱਚ ਮਾਣਭੱਤਿਆਂ ਨੂੰ ਸੱਤਵੇਂ ਪੇ-ਕਮਿਸ਼ਨ ਦੀ ਸਿਫਾਰਿਸ਼ਾਂ ਅਨੁਰੂਪ ਅਪਡੇਟ ਕੀਤਾ ਅਿਗਾ ਹੈ।
          ਭਰਤੀ ਪ੍ਰਕ੍ਰਿਆ ਨੂੰ ਵੱਧ ਸੁਚਾਰੂ ਬਨਾਉਣ ਦੇ ਉਦੇਸ਼ ਨਾਲ, ਹਰਿਆਣਾ ਲੋਕ ਸੇਵਾ ਕਮਿਸ਼ਨ (ਐਚਪੀਐਸਸੀ) ਦੇ ਇਤਰਾਜਾਂ ਦੇ ਬਾਅਦ ਮਹਿਲਾ ਅਤੇ ਬਾਲ ਵਿਕਾਸ ਪਰਿਯੋਜਨਾ ਅਧਿਕਾਰੀ (ਮਹਿਲਾ) ਅਹੁਦੇ ਤਹਿਤ 50% ਕੋਟੇ ਦੇ ਨਾਲ ਦੋ ਵੱਖ-ਵੱਖ ਵਿਦਿਅਕ ਯੋਗਤਾਵਾਂ ਦੇ ਪ੍ਰਾਵਧਾਨ ਨੁੰ ਹਟਾ ਦਿੱਤਾ ਗਿਆ ਹੈ।
          ਇਸ ਤਰ੍ਹਾ, ਉੱਪ ਨਿਦੇਸ਼ਕ ਅਹੁਦੇ 'ਤੇ ਸਿੱਧੀ ਭਰਤੀ ਲਈ ਯੂਜੀਜੀ-ਨੈਟ ਪਾਸ ਹੋਣ ਦੀ ਜਰੂਰਤ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਇਹ ਫੈਸਲਾ ਐਚਪੀਐਸਸੀ ਵੱਲੋਂ ਯੋਗਤਾ ਮਾਨਦੰਡਾਂ ਨੂੰ ਸੋਧ ਕਰਨ ਦੀ ਸਿਫਾਰਿਸ਼ ਦੇ ਅਨੁਰੂਪ ਲਿਆ ਗਿਆ ਹੈ। ਇਸ ਤੋਂ ਇਲਾਵਾ, ਸਾਰੇ ਅਹੁਦਿਆਂ ਲਈ ਮੈਟ੍ਰਿਕ ਜਾਂ ਉੱਚ ਸਿਖਿਆ ਪੱਧਰ 'ਤੇ ਹਿੰਦੀ ਜਾਂ ਸੰਸਕ੍ਰਿਤ ਵਿਸ਼ਾ ਦਾ ਅਧਿਐਨ ਜਰੂਰੀ ਕਰਨ ਦਾ ਪ੍ਰਾਵਧਾਨ ਵੀ ਜੋੜਿਆ ਗਿਆ ਹੈ।