
ਸਰਕਾਰਾਂ ਤੇ ਪੁਲਿਸ ਪ੍ਰਸ਼ਾਸਨ ਨਸ਼ਿਆਂ ਦੇ ਨਜਾਇਜ਼ ਧੰਦੇ ਤੇ ਪੂਰਨ ਪਾਬੰਦੀ ਲਾ ਕੇ ਪੰਜਾਬ ਬਚਾਉਣ -- ਤਲਵਿੰਦਰ ਹੀਰ
ਮਾਹਿਲਪੁਰ, ਨਿਰਮਲ ਸਿੰਘ ਮੁੱਗੋਵਾਲ ਦੇਸ਼ ਅੰਦਰ ਮੌਜੂਦਾ ਮਾੜੇ ਰਾਜ ਪ੍ਰਬੰਧਾਂ ਕਾਰਨ ਹਾਲਾਤ ਬਹੁਤ ਚਿੰਤਾਜਨਕ ਤੇ ਦਹਿਸ਼ਤ ਭਰਪੂਰ ਬਣੇ ਹੋਏ ਹਨ।ਜੁਮਲੇਬਾਜ਼ ਸਿਆਸਤਦਾਨ,ਲੁਟੇਰੇ ਸਰਮਾਏਦਾਰ ਤੇ ਭ੍ਰਿਸ਼ਟ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਨੇ ਦੇਸ਼ ਦਾ ਬੇੜਾ ਗ਼ਰਕ ਕਰ ਦਿੱਤਾ ਹੈ।
ਮਾਹਿਲਪੁਰ, ਨਿਰਮਲ ਸਿੰਘ ਮੁੱਗੋਵਾਲ ਦੇਸ਼ ਅੰਦਰ ਮੌਜੂਦਾ ਮਾੜੇ ਰਾਜ ਪ੍ਰਬੰਧਾਂ ਕਾਰਨ ਹਾਲਾਤ ਬਹੁਤ ਚਿੰਤਾਜਨਕ ਤੇ ਦਹਿਸ਼ਤ ਭਰਪੂਰ ਬਣੇ ਹੋਏ ਹਨ।ਜੁਮਲੇਬਾਜ਼ ਸਿਆਸਤਦਾਨ,ਲੁਟੇਰੇ ਸਰਮਾਏਦਾਰ ਤੇ ਭ੍ਰਿਸ਼ਟ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਨੇ ਦੇਸ਼ ਦਾ ਬੇੜਾ ਗ਼ਰਕ ਕਰ ਦਿੱਤਾ ਹੈ। ਸਰਕਾਰਾਂ ਦਾ ਸਾਰਾ ਜ਼ੋਰ ਕੂੜ ਪ੍ਰਚਾਰ ਤੇ ਲੱਗਾ ਹੋਇਆ ਹੈ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਜ਼ਿੰਦਗੀ ਜਿਊਂਣ ਲਈ ਲੋੜੀਂਦੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ।ਗ਼ਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਭੁੱਖਮਰੀ, ਮਹਿੰਗਾਈ, ਫਿਰਕਾਪ੍ਰਸਤੀ ਲੋਕਾਂ ਦਾ ਜੋਕਾਂ ਵਾਂਗ ਖ਼ੂਨ ਚੂਸ ਰਹੀਆਂ ਹਨ। ਨੋਟਾਂ ਤੇ ਵੋਟਾਂ ਦੇ ਭੁੱਖੇ ਸਿਆਸਤਦਾਨ ਸੱਤਾ ਪ੍ਰਾਪਤੀ ਲਈ ਦੇਸ਼ ਦੇ ਲੋਕਾਂ ਨੂੰ ਨਸ਼ੇੜੀ,ਵਿਹਲੜ ਤੇ ਮੁਫ਼ਤਖੋਰੇ ਬਣਾ ਰਹੇ ਹਨ। ਨਸ਼ਿਆਂ ਕਾਰਨ ਸਭ ਤੋਂ ਵੱਧ ਨੁਕਸਾਨ ਸੂਬੇ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਹੋ ਰਿਹਾ ਹੈ।ਬੇਰੁਜ਼ਗਾਰ, ਨਿਰਾਸ਼ ਤੇ ਬੇਆਸ ਨੌਜਵਾਨ ਪੀੜ੍ਹੀ ਨੂੰ ਗਿਣੀ ਮਿਥੀ ਸਾਜਿਸ਼ ਤਹਿਤ ਨਸ਼ਿਆਂ ਦੇ ਜਾਲ ਵਿੱਚ ਫਸਾ ਕੇ ਮੌਤ ਦੇ ਮੂੰਹ ਵਿੱਚ ਧੱਕਿਆ ਜਾ ਗਿਆ ਹੈ ਤੇ ਬਚਦੇ ਦੇਸ਼ ਛੱਡਣ ਲਈ ਮਜ਼ਬੂਰ ਹਨ।ਨਸ਼ਿਆਂ ਦੇ ਵਪਾਰ ਨੂੰ ਨਾਮੀ ਸਿਆਸਤਦਾਨਾਂ,ਵੱਡੇ ਸਰਮਾਏਦਾਰਾਂ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਸ਼ਹਿ ਤੇ ਸਰਪ੍ਰਸਤੀ ਪ੍ਰਦਾਨ ਹੈ।ਜਿਨ੍ਹਾਂ ਦੇ ਨਾਮ ਜੱਗ ਜ਼ਾਹਰ ਹੋਣ ਦੇ ਬਾਵਜੂਦ ਅਜੇ ਤੱਕ ਕਿਸੇ ਵੱਡੇ ਬਦਨਾਮ ਸਿਆਸੀ ਆਗੂ, ਅਧਿਕਾਰੀ ਜਾਂ ਤਸਕਰ ਨੂੰ ਫੜਿਆ ਨਹੀਂ ਗਿਆ।ਨਸ਼ਿਆਂ ਤੋਂ ਪੀੜਤਾਂ ਤੇ ਛੋਟੇ ਮੋਟੇ ਵਿਕਰੇਤਾ ਫ਼ੜ ਕੇ ਪੁਲੀਸ ਵਿਭਾਗ ਖ਼ਾਨਾਪੂਰਤੀ ਜ਼ਰੂਰ ਕਰ ਰਿਹਾ ਹੈ।ਇਸ ਮੰਦਭਾਗੇ ਗਲਤ ਰੁਝਾਨ ਨੂੰ ਰੋਕਣ, ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਬਚਾਉਣ ਤੇ ਨਸ਼ਿਆਂ ਦੇ ਕਾਰੋਬਾਰ ਲਈ ਜ਼ਿੰਮੇਵਾਰ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਵਾਉਣ ਲਈ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਨਸ਼ਿਆਂ ਤੋਂ ਪੀੜ੍ਹਤ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਬਚਾ ਕੇ ਉਨ੍ਹਾਂ ਨੂੰ ਸਨਮਾਨ ਪੂਰਵਕ ਜ਼ਿੰਦਗੀ ਜਿਊਂਣ ਦਾ ਮੌਕਾ ਦਿੱਤਾ ਜਾ ਸਕੇ।ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਤੇ ਡਿਪਟੀ ਕਮਿਸ਼ਨਰ ਸਾਹਿਬਾਨਾਂ ਨੂੰ ਮੰਗ ਪੱਤਰ ਸੌਂਪਣ ਦਾ ਪ੍ਰੋਗਰਾਮ 6 ਸਤੰਬਰ ਦਿਨ ਬੁੱਧਵਾਰ ਦਾ ਬਣਾਇਆ ਗਿਆ ਹੈ।ਜਿਸ ਸਬੰਧੀ ਪੰਜਾਬ ਦੇ ਸਮੁੱਚੇ ਇਨਸਾਫ਼ਪਸੰਦ ਲੋਕਾਂ ਨੂੰ ਜਾਗਰੂਕ ਕਰਨ ਲਈ ਸੂਬੇ ਭਰ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਹੈ।ਅੱਜ ਮਾਹਿਲਪੁਰ ਵਿਖੇ ਹੋਈ ਇਕੱਤਰਤਾ ਵਿੱਚ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ,ਗੁਰਮਿੰਦਰ ਕੈਂਡੋਵਾਲ,ਬਲਜੀਤ ਸਿੰਘ,ਗੁਰਦੀਪ ਸਿੰਘ,ਯੋਧਾ ਬਰਾੜ,ਜਸਵਿੰਦਰ ਬੰਗਾ, ਪਰਮਿੰਦਰ ਸਿੰਘ,ਖੁਸ਼ਵੰਤ ਬੈਂਸ, ਸੁਖਦੇਵ ਸਿੰਘ,ਸਤਪ੍ਰਕਾਸ਼,ਜਸਵੀਰ ਸ਼ੀਰਾ, ਨਿਰਮਲ ਸਿੰਘ,ਮਨੀ ਬਿਹਾਲਾ, ਅਮਨਦੀਪ ਸਿੰਘ,ਸੱਤਾ ਹਵੇਲੀ,ਮੱਖਣ ਕੋਠੀ,ਅਮਰੀਕ ਵਿੱਕੀ,ਹਰਬੀਰ ਮਾਨ, ਸੰਦੀਪ ਸਿੰਘ,ਇਕਬਾਲ ਸਿੰਘ,ਪਵਿੱਤਰ ਸਿੰਘ, ਬਲਵਿੰਦਰ ਕੁਮਾਰ, ਗੁਰਿੰਦਰਜੀਤ ਸਿੰਘ,ਦਿਆਲ ਸਿੰਘ ਨੇ ਹਾਜ਼ਰੀ ਲਗਵਾਈ।
