ਸ਼ਹਿਰ ਵਿੱਚ ਵਾਤਾਵਰਣ ਦੀ ਸੰਭਾਲ ਲਈ ਹਰੇਕ ਨੂੰ ਅੱਗੇ ਆਉਣ ਦੀ ਲੋੜ : ਮੇਅਰ ਜੀਤੀ ਸਿੱਧੂ ਮੁਹਾਲੀ ਇਨਵੈਸਟਮੈਂਟਲ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਫੇਜ਼ 11 ਦੇ ਨੇਬਰ ਹੁੱਡ ਪਾਰਕ ਵਿੱਚ 51 ਬੂਟੇ ਲਗਾਏ

ਐਸ ਏ ਐਸ ਨਗਰ, 4 ਸਤੰਬਰ ਉਘੇ ਸਮਾਜ ਸੇਵੀ ਗੁਰਚਰਨ ਸਿੰਘ ਭਮਰਾ ਵੱਲੋਂ ਬਣਾਈ ਗਈ ਮੁਹਾਲੀ ਇਨਵਾਇਰਮੈਂਟਲ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਅੱਜ ਫੇਜ਼ 11 ਦੇ ਨੇਬਰ ਹੁੱਡ ਪਾਰਕ ਵਿੱਚ 51 ਬੂਟੇ ਲਗਾਏ ਗਏ। ਇਸ ਮੌਕੇ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੱਧੂ ਜੀਤੀ ਸਿੱਧੂ, ਸੀ. ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਇਲਾਕੇ ਦੀ ਕੌਂਸਲਰ ਹਰਸ਼ਪ੍ਰੀਤ ਕੌਰ ਭਮਰਾ ਵਿਸ਼ੇਸ਼ ਤੌਰ ਤੇ ਹਾਜਰ ਰਹੇ।

ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਲਈ ਹਰੇਕ ਵਿਅਕਤੀ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਮੁਹਾਲੀ ਨੂੰ ਪਲਾਸਟਿਕ ਮੁਕਤ ਸ਼ਹਿਰ ਬਨਾਉਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮਕੈਨੀਕਲ ਸਫਾਈ ਲਈ ਵੀ ਟੈਂਡਰ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਕੁੱਤਿਆਂ ਦੀ ਨਸਬੰਦੀ ਦਾ ਕੰਮ ਵੀ ਅੱਜ ਤੋਂ ਹੀ ਆਰੰਭ ਹੋ ਜਾਵੇਗਾ। ਉਹਨਾਂ ਕਿਹਾ ਕਿ ਮੁਹਾਲੀ ਨੂੰ ਛੇਤੀ ਹੀ ਸਿਟੀ ਬੱਸ ਸਰਵਿਸ ਵੀ ਮਿਲ ਜਾਵੇਗੀ। ਉਹਨਾਂ ਕਿਹਾ ਕਿ ਬਰਸਾਤ ਕਾਰਨ ਹੋਈ ਤਬਾਹੀ ਤੋਂ ਬਾਅਦ ਸ਼ਹਿਰ ਦੇ ਵਿਕਾਸ ਲਈ ਸ਼ਹਿਰ ਨੂੰ 100 ਕਰੋੜ ਰੁਪਏ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਹਾਲੇ ਤਕ ਗਮਾਡਾ ਨੇ ਸਿਰਫ 10 ਕਰੋੜ ਰੁਪਏ ਹੀ ਦਿੱਤੇ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਵਿਕਾਸ ਲਈ ਨਗਰ ਨਿਗਮ ਨੂੰ ਗਰਾਂਟ ਦਿੱਤੀ ਜਾਵੇ। ਇਸ ਮੌਕੇ ਸੀ. ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੂਰਾ ਭਮਰਾ ਪਰਿਵਾਰ ਸਮਾਜ ਸੇਵਾ ਵਿੱਚ ਲੱਗਿਆ ਹੋਇਆ ਹੈ ਅਤੇ ਜਿੱਥੇ ਗੁਰਚਰਨ ਸਿੰਘ ਭਮਰਾ ਇਲਾਕੇ ਵਿਚ ਵਿਕਾਸ ਕਾਰਜਾਂ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਉਥੇ ਉਹਨਾਂ ਦੀ ਨੂੰਹ ਅਤੇ ਮਿਊਂਸਪਲ ਕੌਂਸਲਰ ਹਰਸ਼ਪ੍ਰੀਤ ਕੌਰ ਭੰਵਰਾ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਅਦਾ ਕਰ ਰਹੇ ਹਨ। ਸਮਾਜ ਸੇਵੀ ਗੁਰਚਰਨ ਸਿੰਘ ਭਮਰਾ ਨੇ ਇਸ ਮੌਕੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਇੱਕ ਤਰਾਂ ਨਾਲ ਰਿਟਾਇਰ ਜ਼ਿੰਦਗੀ ਜੀਅ ਰਹੇ ਹਨ ਅਤੇ ਸਮਾਜ ਸੇਵਾ ਵਿੱਚ ਲੱਗੇ ਹੋਏ ਹਨ ਤਾਂ ਜੋ ਆਪਣੇ ਇਸ ਸੁਨਿਹਰੇ ਸਮੇਂ ਨੂੰ ਵੱਧ ਤੋਂ ਵੱਧ ਲੋਕ ਸੇਵਾ ਲਈ ਸਮਰਪਿਤ ਕਰ ਸਕਣ। ਸੰਸਥਾ ਦੀ ਜਨਰਲ ਸਕੱਤਰ ਸੁਰਜੀਤ ਕੌਰ ਸੈਣੀ ਨੇ ਆਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤੇਜਪਾਲ ਸਿੰਘ ਭਮਰਾ ਖਜ਼ਾਨਚੀ, ਅਨਿਲ ਸ਼ਰਮਾ ਗੁਰਜੀਤ ਸਿੰਘ, ਲਾਭ ਰਾਮ ਲਾਂਬਾ, ਗੁਰਵਿੰਦਰ ਸਿੰਘ, ਮਦਨ ਲਾਲ ਸ਼ਰਮਾ, ਸੁਰਜੀਤ ਸਿੰਘ ਢਿੱਲੋਂ, ਗੁਰਿੰਦਰਜੀਤ ਸਿੰਘ, ਜਸਪਾਲ ਸਿੰਘ, ਕੇ. ਐਸ. ਬੇਦੀ, ਜਸਵੰਤ ਸਿੰਘ, ਰਘਬੀਰ ਸਿੰਘ ਮਾਨ, ਜਸਵਿੰਦਰ ਸਿੰਘ ਸੱਪਲ, ਸਰਵਣ ਕੁਮਾਰ, ਹਰਪਾਲ ਸਿੰਘ ਸੋਢੀ, ਚਰਨਪ੍ਰੀਤ ਗੋਸਲ, ਬਲਵੰਤ ਕੌਰ, ਐਮ.ਐਸ ਪੰਨੂ, ਕਰਨਪਾਲ ਸਿੰਘ, ਕੇਸਰ ਸਿੰਘ ਡੱਫੂ, ਸ੍ਰੀ ਕੌਸ਼ਲ, ਜਸਵਿੰਦਰ ਸ਼ਰਮਾ, ਗੁਰਮੇਲ ਸਿੰਘ ਮੋਜੋਵਾਲ, ਜਸਵੀਰ ਸਿੰਘ, ਗੁਰਦਿਆਲ ਸਿੰਘ, ਐਸ ਕੇ ਠਾਕੁਰ, ਐਮ ਐਸ ਬਰਾੜ, ਹਰਦੇਵ ਸਿੰਘ ਸੀਟੀਯੂ ਸਮੇਤ ਹੋਰ ਪਤਵੰਤੇ ਸੱਜਣ ਹਾਜਰ ਸਨ।