ਐਮਐਸਸੀ ਆਈਟੀ ਵਿੱਚ ਯੂਨੀਵਰਸਿਟੀ ਮੈਡਲ ਪ੍ਰਾਪਤ ਵਿਦਿਆਰਥੀ ਅਮਨਦੀਪ ਸਿੰਘ ਦਾ ਸਨਮਾਨ

ਗੜ੍ਹਸ਼ੰਕਰ 21 ਜੁਲਾਈ- ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਚਲਦੇ ਕੋਰਸ ਐੱਮਐੱਸਸੀ (ਆਈਟੀ) ਦੇ ਸੈਸ਼ਨ 2020 -2001 ਦੇ ਨਤੀਜੇ ਵਿੱਚ ਅੱਵਲ ਪੁਜ਼ੀਸ਼ਨ ਹਾਸਲ ਕਰਨ 'ਤੇ ਯੂਨੀਵਰਸਿਟੀ ਮੈਡਲ ਪ੍ਰਾਪਤ ਕਰਨ ਵਾਲੇ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀ ਅਮਨਦੀਪ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਦੇ ਵੀਸੀ ਪ੍ਰੋਫੈਸਰ ਰੇਨੂੰ ਵਿੱਜ ਦੀ ਅਗਵਾਈ ਹੇਠ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਕਰਵਾਏ ਵਿਸ਼ੇਸ਼ ਸਮਾਰੋਹ ਮੌਕੇ ਸਨਮਾਨਿਤ ਕੀਤਾ ਗਿਆ।

 ਇਸ ਸਬੰਧੀ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਵਿਦਿਆਰਥੀ ਅਮਨਦੀਪ ਸਿੰਘ ਨੇ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਅੱਵਲ ਪੁਜੀਸ਼ਨ ਹਾਸਲ ਕਰਨ 'ਤੇ ਯੂਨੀਵਰਸਿਟੀ ਮੈਡਲ ਪ੍ਰਾਪਤ ਕਰਕੇ ਇਸ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਮੈਡਲ ਪ੍ਰਾਪਤ ਕਰਨ 'ਤੇ ਵਿਦਿਆਰਥੀ ਅਮਨਦੀਪ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਅਤੇ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ। 
 ਇਸ ਮੌਕੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਅਕਾਦਮਿਕ ਨਤੀਜਿਆਂ, ਖੇਡਾਂ ਅਤੇ ਹੋਰ ਸਹਿ-ਗਤੀਵਿਧੀਆਂ ਵਿੱਚ ਚੰਗੇ ਨਤੀਜੇ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਪੱਧਰ 'ਤੇ ਵੀ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਹੈ ਅਤੇ ਅਜਿਹੀਆਂ ਪ੍ਰਾਪਤੀਆਂ ਕਾਲਜ ਦੇ ਹੋਰ ਵਿਦਿਆਰਥੀਆਂ ਨੂੰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ।
ਕੈਪਸ਼ਨ- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਕਰਵਾਏ ਸਨਮਾਨ ਸਮਾਰੋਹ ਮੌਕੇ ਐਮ ਐਸ ਸੀ( ਆਈ ਟੀ ) ਵਿੱਚ ਯੂਨੀਵਰਸਿਟੀ ਮੈਡਲ ਜੇਤੂ ਵਿਦਿਆਰਥੀ ਦਾ ਸਨਮਾਨ ਕਰਦੇ ਵੀ ਸੀ ਪ੍ਰੋਫੈਸਰ ਰੇਨੂੰ ਵਿੱਜ।