"ਅੱਜ ਤੋਂ ਥੋੜਾ ਘੱਟ - ਈਟ ਰਾਈਟ ਮੁਹਿੰਮ" ਤਹਿਤ ਸਿਹਤ ਵਿਭਾਗ ਵੱਲੋਂ ਬਾਗਪੁਰ ਸਕੂਲ ਵਿੱਚ ਖਾਧ ਸੁਰੱਖਿਆ ਜਾਗਰੂਕਤਾ ਕੈਂਪ ਆਯੋਜਿਤ

ਹੁਸ਼ਿਆਰਪੁਰ- ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ੍ਰੀ ਦਿਲਰਾਜ ਸਿੰਘ ਆਈਏਐਸ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀਮਤੀ ਆਸ਼ਿਕਾ ਜੈਨ ਦੇ ਹੁਕਮਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਕੁਮਾਰ ਅਤੇ ਫੂਡ ਸੇਫਟੀ ਟੀਮ ਹੁਸ਼ਿਆਰਪੁਰ ਵੱਲੋਂ ਪੀ.ਐੱਮ. ਸ੍ਰੀ ਸੀਨੀਅਰ ਸੈਕੰਡਰੀ ਸਕੂਲ, ਬਾਗਪੁਰ ਵਿੱਚ "ਅੱਜ ਤੋਂ ਥੋੜਾ ਘੱਟ - ਈਟ ਰਾਈਟ ਮੁਹਿੰਮ" ਤਹਿਤ ਖਾਧ ਸੁਰੱਖਿਆ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ।

ਫੂਡ ਸੇਫਟੀ ਟੀਮ ਵਿੱਚ ਫੂਡ ਸੇਫਟੀ ਅਫਸਰ ਮੁਨੀਸ਼ ਸੋਢੀ ਅਤੇ ਐਲਟੀ ਰਾਜਵਿੰਦਰ ਕੌਰ ਸ਼ਾਮਿਲ ਸਨ। ਇਸ ਕੈਂਪ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੂੰ ਰੋਜ਼ਾਨਾ ਦੇ ਭੋਜਨ ਵਿੱਚ ਤੇਲ ਅਤੇ ਚੀਨੀ ਦੀ ਖਪਤ ਘਟਾਉਣ ਸੰਬੰਧੀ ਜਾਣਕਾਰੀ ਦਿੱਤੀ ਗਈ। 
ਕੈਂਪ ਦੌਰਾਨ ਜਿਲਾ ਸਿਹਤ ਅਫਸਰ ਡਾ.ਜਤਿੰਦਰ ਭਾਟੀਆ ਵੱਲੋਂ ਵਿਦਿਆਰਥੀਆਂ ਨੂੰ 'ਆਇਲ ਬੋਰਡ' ਅਤੇ 'ਸ਼ੂਗਰ ਬੋਰਡ' ਵਿਖਾ ਕੇ ਉਚਿਤ ਖਪਤ ਦੀ ਮਹੱਤਤਾ ਦੱਸੀ ਗਈ। ਇਸ ਰਾਹੀਂ ਦਿਖਾਇਆ ਗਿਆ ਕਿ ਸਮੋਸੇ, ਪਕੌੜੇ, ਚਾਕਲੇਟ, ਗੁਲਾਬ ਜਾਮੁਨ, ਸੋਫਟ ਡ੍ਰਿੰਕਸ ਅਤੇ ਫਲੇਵਰਡ ਜੂਸ ਵਰਗੀਆਂ ਚੀਜ਼ਾਂ ਵਿੱਚ ਕਿੰਨੀ ਵੱਧ ਮਾਤਰਾ ਵਿੱਚ ਚੀਨੀ ਅਤੇ ਚਰਬੀ ਮੌਜੂਦ ਹੁੰਦੀ ਹੈ। ਇਸ ਲਈ ਜਰੂਰੀ ਹੈ ਕਿ ਉਹ ਭੋਜਨ ਦੀ ਚੋਣ ਸਮੇਂ ਪੈਕੇਜਿੰਗ ਤੇ ਲਿਖੀ ਚੀਨੀ ਅਤੇ ਚਰਬੀ (ਫੈਟ) ਦੀ ਮਾਤਰਾ ਪੜ੍ਹਨ ਅਤੇ ਸਮਝਣ ਦੀ ਆਦਤ ਪਾਉਣ। 
ਉਹਨਾਂ ਦੱਸਿਆ ਕਿ ਭਾਰਤ ਵਿੱਚ ਵੱਡਿਆਂ ਅਤੇ ਬੱਚਿਆਂ ਵਿੱਚ ਵੱਧ ਰਹੇ ਮੋਟਾਪੇ ਅਤੇ ਹੋਰ ਕਈ ਤਰ੍ਹਾਂ ਦੀਆ ਬਿਮਾਰੀਆਂ ਜਿਨ੍ਹਾਂ ਦਾ ਸਬੰਧ ਖੰਡ ਅਤੇ ਤੇਲ ਹੈ। ਖੰਡ ਅਤੇ ਤੇਲ ਦੀ ਖਪਤ ਨੂੰ ਘਟਾਉਣ ਲਈ ਅਤੇ ਸਿਹਤਮੰਦ ਲਾਈਫਸਟਾਈਲ ਅਪਣਾਉਣਾ ਜਰੂਰੀ ਹੈ। ਵਾਧੂ ਤੇਲ ਅਤੇ ਚੀਨੀ ਸਿਹਤ ਲਈ ਹਾਨਿਕਾਰਕ ਹੁੰਦੇ ਹਨ ਅਤੇ ਇਨ੍ਹਾਂ ਦੀ ਵੱਧ ਖਪਤ ਮੋਟਾਪਾ, ਡਾਇਬਟੀਜ਼, ਦੰਦਾਂ ਦੀ ਸੜਨ ਅਤੇ ਦਿਲ ਦੀਆਂ ਬਿਮਾਰੀਆਂ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਡਾ. ਭਾਟੀਆ ਨੇ ਕਿਹਾ ਕਿ ਸਿਹਤਮੰਦ ਰਹਿਣ ਲਈ ਜਰੂਰੀ ਹੈ ਕਿ ਅੱਜ ਤੋਂ ਹੀ ਖਾਣੇ ਵਿੱਚ ਨਮਕ ਅਤੇ ਖੰਡ ਘਟਾਉਣਾ ਸ਼ੁਰੂ ਕਰ ਦਿਓ। 
ਇਸ ਉਪਰੰਤ ਮਿਡ-ਡੇ-ਮੀਲ ਦੀ ਜਾਂਚ ਕਰਕੇ ਭੋਜਨ ਦੀ ਪੋਸ਼ਣਤਮਕਤਾ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮਾਨਕ ਸਫਾਈ ਅਭਿਆਸਾਂ ਅਤੇ ਵਰਖਾ ਰੁੱਤ ਦੌਰਾਨ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਜਾਣੂ ਕਰਵਾਇਆ ਗਿਆ। ਜਾਗਰੂਕਤਾ ਕੈਂਪ ਵਿੱਚ ਵਿਦਿਆਰਥੀਆਂ ਨੇ ਚੰਗੀ ਭਾਗੀਦਾਰੀ ਨਿਭਾਈ ਅਤੇ ਸਵਾਲ-ਜਵਾਬ ਰਾਹੀਂ ਜਾਣਕਾਰੀ ਹਾਸਿਲ ਕੀਤੀ। ਸਿਹਤ ਵਿਭਾਗ ਵੱਲੋਂ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਸਕੂਲਾਂ ਵਿੱਚ ਵੀ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ।