ਵਧੀਕ ਡਿਪਟੀ ਕਮਿਸ਼ਨਰ ਵਲੋਂ ਸੋਆਬੀਨ ਪ੍ਰੋਸੈਸਿੰਗ ਪਲਾਂਟ ਪਿੰਡ ਗੰਭੋਵਾਲ ਦਾ ਦੌਰਾ

ਹੁਸ਼ਿਆਰਪੁਰ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹੁਸ਼ਿਆਰਪੁਰ ਸ਼੍ਰੀ ਨਿਕਾਸ ਕੁਮਾਰ ਵਲੋਂ ਸ੍ਰੀਮਤੀ ਰਵਿੰਦਰ ਕੌਰ ਤੇ ਅਗਾਂਹਵਧੂ ਕਿਸਾਨ ਸ਼੍ਰੀ ਅਮਰੀਕ ਸਿੰਘ ਦੁਆਰਾ ਪਿੰਡ ਗੰਭੋਵਾਲ ਵਿਖੇ ਚਲਾਏ ਜਾ ਰਹੇ ਸੋਆਬੀਨ ਐਗਰੋ ਨਾ ਦੇ ਪ੍ਰੋਸੈਸਿੰਗ ਪਲਾਂਟ ਦਾ ਦੌਰਾ ਕੀਤਾ।

ਹੁਸ਼ਿਆਰਪੁਰ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹੁਸ਼ਿਆਰਪੁਰ ਸ਼੍ਰੀ ਨਿਕਾਸ ਕੁਮਾਰ ਵਲੋਂ ਸ੍ਰੀਮਤੀ ਰਵਿੰਦਰ ਕੌਰ ਤੇ ਅਗਾਂਹਵਧੂ ਕਿਸਾਨ ਸ਼੍ਰੀ ਅਮਰੀਕ ਸਿੰਘ ਦੁਆਰਾ ਪਿੰਡ ਗੰਭੋਵਾਲ ਵਿਖੇ ਚਲਾਏ ਜਾ ਰਹੇ ਸੋਆਬੀਨ ਐਗਰੋ ਨਾ ਦੇ ਪ੍ਰੋਸੈਸਿੰਗ ਪਲਾਂਟ ਦਾ ਦੌਰਾ ਕੀਤਾ। 
ਉਹਨਾਂ ਦੇ ਨਾਲ ਮੁੱਖ ਖੇਤੀਬਾੜੀ ਹੁਸ਼ਿਆਰਪੁਰ ਅਫਸਰ ਦਪਿੰਦਰ ਸਿੰਘ, ਖੇਤੀਬਾੜੀ ਅਫਸਰ (ਜਨਰਲ) ਹੁਸ਼ਿਆਰਪੁਰ ਕਿਰਨਜੀਤ ਸਿੰਘ, ਖੇਤੀਬਾੜੀ ਅਫਸਰ ਟਾਂਡਾ ਯਸ਼ ਪਾਲ, ਸੋਨਾਲੀਕਾ ਹੁਸ਼ਿਆਰਪੁਰ ਤੋਂ ਅਸਿਟੈਂਟ ਮੈਨੇਜਰ (ਸੀ ਐੱਸ ਆਰ) ਮਿਸ ਨੇਹਾ ਅਤੇ ਸ਼੍ਰੀ ਰਜਨੀਸ਼ ਕੁਮਾਰ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। 
ਪਰਿਵਾਰ ਤੇ ਪਿੰਡ ਨਿਵਾਸੀਆਂ ਵਲੋਂ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸ਼੍ਰੀ ਅਮਰੀਕ ਸਿੰਘ ਵਲੋਂ ਸੋਆਬੀਨ ਪ੍ਰੋਸੈਸਿੰਗ ਪਲਾਂਟ ਨੂੰ ਚਲਾ ਕੇ ਦਿਖਾਇਆ ਗਿਆ ਅਤੇ ਸੋਆਬੀਨ ਤੋਂ ਦੁੱਧ ਅਤੇ ਪਨੀਰ ਤਿਆਰ ਕਰਨ ਦੀ ਵਿਧੀ ਬਾਰੇ ਮੁਕੰਮਲ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਸੋਆਬੀਨ ਦਾ ਦੁੱਧ ਅਤੇ ਪਨੀਰ ਇੱਕ ਪੌਸ਼ਟਿਕ ਆਹਾਰ ਹੈ ਜੋ ਜਿੰਮ ਜਾਣ ਵਾਲੇ ਸ਼ਾਕਾਹਾਰੀ ਨੌਜਵਾਨਾਂ ਲਈ ਬਹੁਤ ਲਾਹੇਵੰਦ ਹੈ। 
ਉਹਨਾਂ ਕਿਹਾ ਕਿ ਪਲਾਂਟ ਉਹਨਾਂ ਦੀ ਪਤਨੀ ਸ੍ਰੀਮਤੀ ਰਵਿੰਦਰ ਕੌਰ ਵਲੋਂ ਚਲਾਇਆ ਜਾਂਦਾ ਹੈ ਅਤੇ ਪਰਿਵਾਰਕ ਮੈਂਬਰਾਂ ਵਲੋਂ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ। ਤਿਆਰ ਕੀਤੇ ਦੁੱਧ ਤੇ ਪਨੀਰ ਨੂੰ ਉਹ ਨੇੜੇ ਲਗਦੇ ਸ਼ਹਿਰ ਦਸੂਹਾ ਤੇ ਟਾਂਡਾ ਵਿਖੇ ਖੁਦ ਵੇਚਦੇ ਹਨ। ਪਰਿਵਾਰ ਵਲੋਂ ਆਏ ਹੋਏ ਮਹਿਮਾਨਾਂ ਨੂੰ ਸੋਆਬੀਨ ਦੁੱਧ ਅਤੇ ਸੋਆਬੀਨ ਪਨੀਰ ਤੋਂ ਤਿਆਰ ਕੀਤੇ ਪਕੌੜੇ ਵੀ ਖਿਲਾਏ ਗਏ। ਵਧੀਕ ਡਿਪਟੀ ਕਮਿਸ਼ਨਰ ਵਲੋਂ ਪਲਾਂਟ ਦੀ ਲਾਗਤ ਅਤੇ ਰੋਜਾਨਾਂ ਮੁਨਾਫੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ ਗਈ। 
ਉਹਨਾਂ ਅਮਰੀਕ ਸਿੰਘ ਤੇ ਉਹਨਾਂ ਦੇ ਪਰਿਵਾਰ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪ੍ਰਸ਼ਾਸ਼ਨ ਅਤੇ ਸੋਨਾਲੀਕਾ ਹੁਸ਼ਿਆਰਪੁਰ ਵਲੋਂ ਹਰ ਮੁਮਕਿਨ ਮਦਦ ਦਾ ਭਰੋਸਾ ਦਵਾਇਆ। ਉਹਨਾਂ ਕਿਹਾ ਕਿ ਹੋਰ ਕਿਸਾਨਾਂ ਨੂੰ ਵੀ ਇਸ ਪਰਿਵਾਰ ਤੋਂ ਸੇਧ ਲੈ ਕੇ ਇਹੋ ਜਿਹੇ ਸਹਾਇਕ ਧੰਦਿਆਂ ਪ੍ਰਤੀ ਜਾਗਰੁਕ ਹੋਣ ਦੀ ਲੋੜ ਹੈ ਜਿਸ ਨਾਲ ਖੇਤੀ ਆਮਦਨ ਵਿੱਚ ਵਾਧਾ ਹੋ ਸਕੇ।