ਅਮਰੀਕਾ ਅਗਲੇ ਹਫ਼ਤੇ ਇਰਾਨ ਨਾਲ ਪਰਮਾਣੂ ਗੱਲਬਾਤ ਕਰੇਗਾ: ਟਰੰਪ
ਦ ਹੇਗ/ਤੇਲ ਅਵੀਵ/ਇਸਤਾਂਬੁਲ, 25 ਜੂਨ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਅਗਲੇ ਹਫ਼ਤੇ ਅਮਰੀਕਾ ਇਰਾਨ ਨਾਲ ਪਰਮਾਣੂ ਵਾਰਤਾ ਕਰੇਗਾ ਅਤੇ ਇਰਾਨ ਦੀਆਂ ਪਰਮਾਣੂ ਇੱਛਾਵਾਂ ਨੂੰ ਖਤਮ ਕਰਨ ਲਈ ਵਚਨਬੱਧਤਾ ਦੀ ਮੰਗ ਕਰੇਗਾ।
ਦ ਹੇਗ/ਤੇਲ ਅਵੀਵ/ਇਸਤਾਂਬੁਲ, 25 ਜੂਨ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਅਗਲੇ ਹਫ਼ਤੇ ਅਮਰੀਕਾ ਇਰਾਨ ਨਾਲ ਪਰਮਾਣੂ ਵਾਰਤਾ ਕਰੇਗਾ ਅਤੇ ਇਰਾਨ ਦੀਆਂ ਪਰਮਾਣੂ ਇੱਛਾਵਾਂ ਨੂੰ ਖਤਮ ਕਰਨ ਲਈ ਵਚਨਬੱਧਤਾ ਦੀ ਮੰਗ ਕਰੇਗਾ।
ਉਨ੍ਹਾਂ ਨੇ ਇਰਾਨ ’ਤੇ ਅਮਰੀਕੀ ਹਮਲਿਆਂ ਨੂੰ ਇਜ਼ਰਾਈਲ ਅਤੇ ਤਹਿਰਾਨ ਵਿਚਕਾਰ ਜੰਗ ਦੇ ਤੇਜ਼ੀ ਨਾਲ ਅੰਤ ਲਈ ਸਿਹਰਾ ਦਿੱਤਾ। ਟਰੰਪ ਨੇ ਕਿਹਾ ਕਿ ਐਤਵਾਰ ਦੇ ਹਮਲੇ ਵਿੱਚ ਵੱਡੇ ਬੰਕਰ-ਬਸਟਿੰਗ ਬੰਬਾਂ ਦੀ ਵਰਤੋਂ ਕਰਨ ਦੇ ਉਨ੍ਹਾਂ ਦੇ ਫੈਸਲੇ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਤਬਾਹ ਕਰ ਦਿੱਤਾ ਹੈ ਅਤੇ ਨਤੀਜੇ ਨੂੰ ਸਾਰਿਆਂ ਲਈ ਇੱਕ ਜਿੱਤ ਦੱਸਿਆ ਹੈ। ਉਨ੍ਹਾਂ ਕਿਹਾ, ‘‘ਇਹ ਬਹੁਤ ਗੰਭੀਰ ਸੀ। ਇਹ ਤਬਾਹੀ ਸੀ।’’
ਇਸ ਦੌਰਾਨ ਚਿੰਤਤ ਇਰਾਨੀ ਅਤੇ ਇਜ਼ਰਾਈਲੀ ਲੋਕ 12 ਦਿਨਾਂ ਦੇ ਸਭ ਤੋਂ ਤੀਬਰ ਟਕਰਾਅ ਅਤੇ ਮੰਗਲਵਾਰ ਨੂੰ ਲਾਗੂ ਹੋਏ ਜੰਗਬੰਦੀ ਤੋਂ ਬਾਅਦ ਆਮ ਜੀਵਨ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਦ ਹੇਗ ਵਿੱਚ ਨਾਟੋ ਸੰਮੇਲਨ ਵਿੱਚ ਸ਼ਾਮਲ ਹੁੰਦਿਆਂ ਟਰੰਪ ਨੇ ਕਿਹਾ ਕਿ ਉਹ ਇਰਾਨ ਨੂੰ ਦੁਬਾਰਾ ਪ੍ਰਮਾਣੂ ਹਥਿਆਰਾਂ ਦੇ ਵਿਕਾਸ ਵਿੱਚ ਸ਼ਾਮਲ ਨਹੀਂ ਦੇਖਦੇ। ਟਰੰਪ ਨੇ ਕਿਹਾ, “ਅਸੀਂ ਅਗਲੇ ਹਫ਼ਤੇ ਇਰਾਨ ਨਾਲ ਗੱਲ ਕਰਾਂਗੇ। ਅਸੀਂ ਇੱਕ ਸਮਝੌਤਾ ਕਰ ਸਕਦੇ ਹਾਂ। ਮੈਨੂੰ ਨਹੀਂ ਪਤਾ… ਮੇਰੇ ਲਈ, ਮੈਨੂੰ ਨਹੀਂ ਲੱਗਦਾ ਕਿ ਇਹ ਇੰਨਾ ਜ਼ਰੂਰੀ ਹੈ।”