ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ "ਬੇਟੀ ਬਚਾਓ -ਧਰਤੀ ਬਚਾਓ" ਤਹਿਤ ਪ੍ਰਮੋਦ ਨਗਰ ਵਿਚ ਛਾਂ ਦਾਰ ਬੂਟੇ ਲਗਾਏ

ਗੜ੍ਹਸ਼ੰਕਰ- ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਬੇਟੀ ਬਚਾਓ, ਧਰਤੀ ਬਚਾਓ ਮੁਹਿੰਮ ਅਧੀਨ ਪਰਮੋਦ ਨਗਰ ਵਿੱਚ ਨਵੇਂ ਬਣੇ ਡਾਕਟਰ ਬੀ. ਆਰ. ਅੰਬੇਡਕਰ ਪਾਰਕ ਵਿਚ ਛਾਂਦਾਰ ਮੈਡੀਕੇਟਡ ਬੂਟੇ ਲਗਾਏ ਗਏ। ਇਸ ਮੌਕੇ ਪ੍ਰਿੰਸੀਪਲ ਜਗਦੀਸ਼ ਰਾਏ ਮੁੱਖ ਬੁਲਾਰਾ ਪੰਜਾਬ, ਸੁਰਿੰਦਰ ਪਾਲ ਬੜ੍ਹਪੱਗਾ ਮੁੱਖ ਕਾਨੂੰਨੀ ਸਲਾਹਕਾਰ ,ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ,ਸੰਤੋਖ ਸਿੰਘ ਬਲਾਕ ਸਕੱਤਰ , ਕਮਲ ਦੇਵ ਮੈਂਬਰ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੋਮਨਾਥ ਬੰਗੜ, ਕੌਂਸਲਰ ਪਰਵੀਨ ਕੁਮਾਰੀ, ਮਾਸਟਰ ਸੁਖਦੇਵ ਡਾਨਸੀਵਾਲ, ਆਦਿ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਪਾਰਕ ਵਿੱਚ 30 ਨਿੰੰਮ ਅਤੇ ਸੁਹੰਜਣਾ ਦੇ ਬੂਟੇ ਲਗਾਏ । ਇਸ ਮੌਕੇ ਸੋਮਨਾਥ ਬੰਗੜ ਕਾਰਜਕਾਰੀ ਪ੍ਰਧਾਨ ਨਗਰ ਕੌਂਸਲ ਗੜ੍ਹਸ਼ੰਕਰ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਗਾਉਣਾ ਬਹੁਤ ਹੀ ਜਰੂਰੀ ਹੈ,ਸਾਫ ਵਾਤਾਵਰਨ ਹੀ ਮਨੁੱਖਾਂ ਅਤੇ ਜੀਵ ਜੰਤੂਆਂ ਲਈ ਜਿੰਦਗੀ ਦਾ ਸਰੋਤ ਹੈ।

ਪ੍ਰਿੰਸੀਪਲ ਜਗਦੀਸ਼ ਰਾਏ ਨੇ ਕਿਹਾ ਕਿ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ  ਨੇ ਪਿਛਲੇ ਅੱਠ ਸਾਲਾਂ ਤੋਂ ਬੇਟੀ ਬਚਾਓ ਧਰਤੀ ਬਚਾਓ ਮੁਹਿੰਮ ਚਲਾਈ ਹੋਈ ਹੈ ਜਿਸ ਲੜੀ ਅਧੀਨ ਅੱਜ ਯੁੱਗ ਪੁਰਸ਼ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਸਮਰਪਿਤ ਪਰਮੋਦ ਨਗਰ ਚ ਨਵੇਂ ਬਣੇ ਪਾਰਕ ਵਿੱਚ ਜਿਹੜੇ ਅੱਜ ਬੂਟੇ ਲਗਾਏ ਗਏ ਹਨ, ਹਵਾ ਦੀ ਸ਼ੁੱਧਤਾ ਨੂੰ ਬਣਾਈ ਰੱਖਣ ਚ ਸਹਾਈ ਹੋਣਗੇ । 
ਮਾਸਟਰ ਸੁਖਦੇਵ ਡਾਨਸੀਵਾਲ ਜੀ ਨੇ ਸੁਸਾਇਟੀ ਵਲੋ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਜਿੰਦਗੀ ਚ  ਇਕ ਦੋ ਦਰੱਖਤ ਲਾ ਕੇ ਉਹਨਾਂ ਨੂੰ ਪਾਲਣਾ ਚਾਹੀਦਾ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਅੱਜ ਸਾਡਾ ਹਵਾ ਪਾਣੀ ਗੰਧਲਾ ਹੋ ਗਿਆ ਕਿ ਇਥੋਂ ਦੇ ਵਸਨੀਕ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਗ੍ਰਸਿਤ ਹੋ ਚੁੱਕੇ ਹਨ, ਹਰ ਚੌਥਾ  ਵਿਅਕਤੀ  ਕੈਂਸਰ ਵਰਗੀ ਭਿਆਨਕ  ਬਿਮਾਰੀ ਨਾਲ ਜੂਝ ਰਿਹਾ ਹੈ । 
ਇਸ ਤੋਂ ਬਚਣ ਲਈ ਵਾਤਾਵਰਨ ਦੀ ਸ਼ੁੱਧਤਾ ਬਹੁਤ ਹੀ ਜਰੂਰੀ ਹੈ। ਬੂਟੇ ਲਗਾਉਣਾ ਅਤੇ ਉਹਨੂੰ ਪਾਲਣਾ ਹਰ ਇਕ ਦੀ ਜਿੰਮੇਵਾਰੀ ਹੈ । ਐਡਵੋਕੇਟ ਸੁਰਿੰਦਰ ਪਾਲ ਬੜਪੱਗਾ ਨੇ ਆਏ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਪਾਰਕ ਵਿੱਚ ਲਾਏ ਗਏ ਪੌਦਿਆਂ ਦੀ ਸਾਂਭ ਸੰਭਾਲ ਕਰਨਾ ਸਾਡੀ ਸਾਰੀਆਂ ਦੀ ਜਿੰਮੇਵਾਰੀ ਹੈ । ਹਰ ਇਕ ਇਨਸਾਨ ਜਦੋ ਮਰਦਾ ਹੈ ਤਾਂ ਇੱਕ ਦਰੱਖਤ ਨਾਲ ਲੈ ਕੇ ਮਰਦਾ ਹੈ ਇਸ ਹਰ ਇਕ ਇਨਸਾਨ ਨੂੰ ਦੋ ਦਰੱਖਤ ਲਗਾ ਕੇ ਜਰੂਰ  ਪਾਲਣੇ ਚਾਹੀਦੇ ਹਨ । 
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਜਗਦੀਸ਼ ਰਾਏ ਬੁਲਾਰਾ ਪੰਜਾਬ, ਐਡਵੋਕੇਟ ਸੁਰਿੰਦਰ ਪਾਲ ਬੜਪਗਾ ਕਾਨੂੰਨੀ ਸਲਾਹਕਾਰ, ਜਸਪ੍ਰੀਤ ਕੌਰ ਜਿਲ੍ਹਾ ਪ੍ਰਧਾਨ,  ਸੰਤੋਖ ਸਿੰਘ  ਬਲਾਕ ਸਕਤੱਰ ,ਕਮਲਦੇਵ ,ਸੋਮਨਾਥ ਬੰਗੜ ਕੌਂਸਲਰ,ਪਰਵੀਨ ਕੁਮਾਰੀ ਕੌਂਸਲਰ, ਕਾਹਨ ਚੰਦ, ਸੋਨੀ ਕੁਮਾਰ ਬੜਪੱਗਾ, ਮਲਕੀਤ ਰਾਮ, ਮਾਸਟਰ ਸੁਖਦੇਵ ਡਾਨਸੀਵਾਲ, ਸੁਖਦਰਸ਼ਨ ਸਿੰਘ , ਕਮਲ ਦੇਵ, ਪ੍ਰੇਮ ਚੰਦ, ਦਰਸ਼ਨ ਸਿੰਘ,ਅਵਤਾਰ ਸਿੰਘ, ਮੋਹਨ ਲਾਲ,ਅਮਰਜੀਤ ਸਿੰਘ,ਪਰਵੀਨ ਦੇਵੀ  ਸਫਾਈ ਸੇਵਕ, ਮਲਕੀਤ ਸਿੰਘ, ਗੁਰਮਿੰਦਰ ਸਿੰਘ,ਸੋਨੂੰ, ਅਮ੍ਰਿਤ ਪਾਲ, ਸੰਜੀਵ ਕੁਮਾਰ,ਕੁਲਦੀਪ ਸਿੰਘ ਫੌਜੀ, ਕਾਂਤਾ ਦੇਵੀ, ਐੱਸ.ਐੱਲ . ਖੁੱਤਣ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।