ਸਰਕਾਰੀ ਆਈ.ਟੀ.ਆਈ. ਤਲਵਾੜਾ ਵਿਖੇ ਪਲੇਸਮੈਂਟ ਕੈਂਪ 10 ਨੂੰ : ਰਮਨਦੀਪ ਕੌਰ

ਹੁਸ਼ਿਆਰਪੁਰ- ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰਮਨਦੀਪ ਕੋਰ ਨੇ ਦੱਸਿਆ ਕਿ 10 ਜੁਲਾਈ ਨੂੰ ਸਰਕਾਰੀ ਆਈ.ਟੀ.ਆਈ. ਤਲਵਾੜਾ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ।

ਹੁਸ਼ਿਆਰਪੁਰ- ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰਮਨਦੀਪ ਕੋਰ ਨੇ ਦੱਸਿਆ ਕਿ 10 ਜੁਲਾਈ ਨੂੰ ਸਰਕਾਰੀ ਆਈ.ਟੀ.ਆਈ. ਤਲਵਾੜਾ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ । 
ਇਸ ਪਲੇਸਮੈਂਟ ਕੈਂਪ ਵਿੱਚ 18 ਉਦਯੋਗਿਕ ਇਕਾਈਆਂ ਜਿਵੇਂ ਕਿ ਸੋਨਾਲਿਕਾ ਟ੍ਰੈਕਟਰ ਕੰਪਨੀ ਹੁਸ਼ਿਆਰਪੁਰ, ਉੱਨਤੀ ਕੋ-ਓਪਰੇਟਿਵ ਕੰਪਨੀ ਤਲਵਾੜਾ, ਜੀ.ਐਨ.ਏ. ਲਿਮਟਡ: ਮੇਹਟੀਆਣਾ, ਵਰਧਮਾਨ ਯਾਰਨਜ਼ ਐੱਡ ਥਰੈੱਡਜ਼, ਐਸ.ਐਸ.ਕੇ. ਟੈਰੇਸ, ਸੈਚੰਰੀ ਪਲਾਈਵੁਡ ਕੰਪਨੀ, ਡੀ.ਜੀ. ਸਰਵਿਸ ਸੈਂਟਰ, ਐਚ.ਐਮ. ਆਟੋਮੋਬਾਇਲ, ਜ਼ੈਦਾਰ ਇਨੋਵੇਸ਼ਨ, ਇੰਡੀਅਨ ਸ਼ੁਕਰੋਜ਼ ਸ਼ੂਗਰ ਮਿੱਲ, ਏ.ਬੀ. ਸ਼ੂਗਰ ਮਿੱਲ, ਐਮਸਨ ਗੀਅਰਜ਼ ਲਿਮਟਡ:, ਡਿਸਟਿਲ ਐਜੂਕੇਸ਼ਨ ਅਤੇ ਟੈਕੋਨਾਲੋਜੀ, ਊਸ਼ਾ ਮਾਰਿਟਿਨ, ਜੀ.ਐਨ.ਏ. ਐਂਟਰਪ੍ਰਾਈਜਜ਼, ਬੱਗਾ ਇੰਜੀਨੀਅਰ ਵਰਕਸ ਅਤੇ ਅਮਰ ਫੀਲਡ ਸੰਧਵਾਲ ਆਦਿ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਲਈ ਇੰਟਰਵਿਊ ਕੀਤੀ ਜਾਵੇਗੀ। 
ਇਸ ਪਲੇਸਮੈਂਟ ਕੈਂਪ ਵਿੱਚ ਅੱਠਵੀਂ, 10ਵੀਂ, 12ਵੀਂ, ਆਈ.ਟੀ.ਆਈ ਅਤੇ ਡਿਪਲੋਮਾ (ਸਾਰੇ ਟ੍ਰੇਡਜ਼) ਅਤੇ ਗ੍ਰੈਜੂਏਸ਼ਨ ਆਦਿ ਵਿਦਿਅਕ ਯੋਗਤਾ ਵਾਲੇ ਪ੍ਰਾਰਥੀਆਂ (ਲੜਕੇ ਅਤੇ ਲੜਕੀਆਂ ਦੋਵੇਂ) ਦੀ ਭਰਤੀ ਕੀਤੀ ਜਾਵੇਗੀ। 
ਚਾਹਵਾਨ ਯੋਗ ਪ੍ਰਾਰਥੀ ਮਿਤੀ 10 ਜੁਲਾਈ, 2025 ਦਿਨ ਵੀਰਵਾਰ ਨੂੰ ਸਵੇਰੇ 10:00 ਵਜੇ ਸਰਕਾਰੀ ਆਈ.ਟੀ.ਆਈ. ਤਲਵਾੜਾ ਵਿਖੇ ਆਪਣੇ ਰਜ਼ਿਊਮ ਦੀਆਂ 2-3 ਕਾਪੀਆਂ ਲੈ ਕੇ ਇਸ ਪਲੇਸਮੈਂਟ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ।