ਬਾਪੂ ਗੰਗਾ ਦਾਸ ਵੈਲਫੇਅਰ ਸੁਸਾਇਟੀ ਤੇ ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਵਲੋਂ ਅਵਿਨਾਸ਼ ਰਾਏ ਖੰਨਾ ਦਾ ਸਨਮਾਨ
ਮਾਹਿਲਪੁਰ, 4 ਜੁਲਾਈ- ਬਾਪੂ ਗੰਗਾ ਦਾਸ ਵੈਲਫੇਅਰ ਸੁਸਾਇਟੀ ਅਤੇ ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਬ੍ਰਾਂਚ ਮਾਹਿਲਪੁਰ ਵਲੋਂ ਦਰਬਾਰ ਬਾਪੂ ਗੰਗਾ ਦਾਸ ਮਾਹਿਲਪੁਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਰਵਾਏ ਗਏ ਹਵਨ ਯੱਗ ’ਚ ਰਾਸ਼ਟਰੀ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ।

ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਦਾਸ ਮਨਦੀਪ ਬੈਂਸ ਤੇ ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਦੇ ਅਹੁਦੇਦਾਰ ਅਨਿਲ ਕੁਮਾਰ ਕਾਲਾ, ਜੁਗਿੰਦਰ ਪਾਲ ਪਿੰਕੀ, ਵਿੱਕੀ ਅਗਨੀਹੋਤਰੀ ਵਲੋਂ ਅਵਿਨਾਸ਼ ਰਾਏ ਖੰਨਾ ਸਮੇਤ ਪ੍ਰਮੁੱਖ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਇੰਸ.ਪਰਮਜੀਤ ਸਿੰਘ ਬੈਂਸ, ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ, ਮੱਖਣ ਸਿੰਘ ਕੋਠੀ, ਪ੍ਰਿੰਸੀਪਲ ਵਿਨੋਦ ਹਾਡਾਂ, ਧਰਮ ਸਿੰਘ ਫੌਜੀ. ਮਾ.ਅੱਛਰ ਕੁਮਾਰ ਜੋਸ਼ੀ, ਵਿਜੇ ਸ਼ਰਮਾਂ ਸਮਿਤੀ ਚੇਅਰਮੈਨ, ਐਸ.ਕੇ ਠਾਕੁਰ ਪ੍ਰਧਾਨ, ਉਮੇਸ਼ ਗੋਤਮ ਵਾਇਸ ਪ੍ਰਧਾਨ, ਨਵਜੀਤ ਸਿੰਘ, ਰਵੀ ਬੈਂਸ ਖੜੌਦੀ, ਲੈਕ.ਸ਼ੰਭੂ ਦੱਤ, ਰੀਤਾ ਰਾਣੀ, ਮੀਨਾ ਸ਼ਰਮਾਂ, ਮਾਸਟਰ ਸ਼ਿਵ, ਦਿਨੇਸ਼ ਕੁਮਾਰ, ਇੰਸ.ਰਾਜ ਕੁਮਾਰ, ਅਸ਼ੋਕ ਬਾਲੀ, ਅਮਰਜੀਤ ਸਿੰਘ ਭਿੰਦਾ, ਡਾ.ਲੱਕੀ ਸ਼ਰਮਾਂ, ਰਵਿੰਦਰ ਰੋਂਕੀ, ਦਰਸ਼ਨ ਕੁਮਾਰ, ਸੰਤੋਸ਼ ਕੁਮਾਰ, ਰਾਜੀਵ ਕੁਮਾਰ, ਅਮਨ ਠਾਕੁਰ, ਰਾਜ ਕੁਮਾਰ ਮਾਹਿਲਪੁਰ, ਨਵੀ, ਨਰਿਦਰ ਨਰੂਲਾ, ਸਹਿਲ ਜੋਸ਼ੀ, ਜੀਵਨ ਗੌਤਮ, ਲੱਕੀ, ਪੰਡਤ ਜੋਗਪਾਲ, ਪਰਦੀਪ ਕੁਮਾਰ, ਸਮਿਤੀ ਮੈਂਬਰ ਅਤੇ ਡੇਰਾ ਬਾਪੂ ਗੰਗਾ ਦਾਸ ਦੀਆਂ ਸ਼ਰਧਾਲੂ ਸੰਗਤਾਂ ਹਾਜ਼ਰ ਸਨ।