
ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ ਨਗਰ (ਰਜਿ.) ਅਤੇ ਲਾਇਨਜ਼ ਕਲੱਬ ਮੋਹਾਲੀ ਦਿਸ਼ਾ ਵੱਲੋਂ ਰਾਸ਼ਟਰੀ ਡਾਕਟਰ ਦਿਵਸ ਮਨਾਇਆ
ਮੋਹਾਲੀ- ਲਾਇਨਜ਼ ਕਲੱਬ ਮੋਹਾਲੀ ਅਤੇ ਲਾਇਨਜ਼ ਕਲੱਬ ਦਿਸ਼ਾ ਵੱਲੋਂ ਸਾਂਝੇ ਤੌਰ ਤੇ ਹੋਟਲ ਜੋਡਿਇਕ, ਫੇਜ਼-5, ਮੋਹਾਲੀ ਵਿਖੇ ਸਮਾਜ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਡਾਕਟਰਾਂ ਦਾ ਸਨਮਾਨ ਕਰਦੇ ਹੋਏ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ
ਮੋਹਾਲੀ- ਲਾਇਨਜ਼ ਕਲੱਬ ਮੋਹਾਲੀ ਅਤੇ ਲਾਇਨਜ਼ ਕਲੱਬ ਦਿਸ਼ਾ ਵੱਲੋਂ ਸਾਂਝੇ ਤੌਰ ਤੇ ਹੋਟਲ ਜੋਡਿਇਕ, ਫੇਜ਼-5, ਮੋਹਾਲੀ ਵਿਖੇ ਸਮਾਜ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਡਾਕਟਰਾਂ ਦਾ ਸਨਮਾਨ ਕਰਦੇ ਹੋਏ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ।
ਇਸ ਦਿਨ ਨੂੰ ਯਾਦਗਾਰੀ ਬਣਾਉਂਦੇ ਹੋਏ ਮੋਹਾਲੀ ਲਾਇਨਜ਼ ਕਲੱਬਸ ਦੇ ਆਹੁਦੇਦਾਰਾਂ ਵਲੋਂ ਮੁੱਖ ਮਹਿਮਾਨ ਰੀਜਨ ਚੇਅਰਪਰਸਨ ਲਾਇਨ ਸੋਨੀਆ ਅਰੋੜਾ ਨੂੰ ਇੱਕ ਪੌਦਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਜੀ ਆਇਆਂ ਨੂੰ ਕਿਹਾ।
ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਲਾਇਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਇਸ ਦਿਨ ਨੂੰ ਮੁੱਖ ਰੱਖਦਿਆਂ ਵੱਖ ਵੱਖ ਵਿਭਾਗਾਂ ਦੇ ਮਾਹਿਰ ਡਾਕਟਰਾਂ ਨੂੰ ਜਿੰਨਾਂ ਵਿੱਚ ਮੁੱਖ ਤੌਰ ਤੇ ਡਾ. ਹਰਸਿਮਰਨ ਸਿੰਘ ਐਮਐਸ (ਆਰਥੋ) ਲੈਂਡਮਾਰਕ ਹਸਪਤਾਲ, ਚੰਡੀਗੜ੍ਹ, ਡਾ. ਅਮਨਦੀਪ ਸਿੰਘ (ਐਮਡੀ, ਡੀਐਨਬੀ,ਐਮਬੀਏ-ਐਚਸੀਐਸ) ਲੈਂਡਮਾਰਕ ਹਸਪਤਾਲ, ਚੰਡੀਗੜ੍ਹ, ਡਾ. ਅਨਿਲ ਸੋਫਤ
(ਐਮਸੀਐਚ-ਨਿਊਰੋਸਰਜਰੀ), ਪਾਰਕ ਹਸਪਤਾਲ, ਮੋਹਾਲੀ, ਡਾ. ਅਮਿਤ ਗਰਗ (ਐਸੋਸੀਏਟ ਡਾਇਰੈਕਟਰ-ਬੈਰੀਐਟ੍ਰਿਕ ਅਤੇ ਮੈਟਾਬ ਸਰਜਰੀ) ਪਾਰਕ ਹਸਪਤਾਲ, ਮੋਹਾਲੀ, ਡਾ. ਰੇਣੂ ਸਿੰਘ (ਸਹਾਇਕ ਡਾਇਰੈਕਟਰ-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ,ਪੰਜਾਬ), ਡਾ. ਸੰਗੀਤਾ ਕੁਮਾਰੀ (ਐਮਡੀ ਬਲੱਡ ਬੈਂਕ, ਐਸੋਸੀਏਟ ਪ੍ਰੋਫੈਸਰ-ਪੀ.ਜੀ.ਆਈ. ਚੰਡੀਗੜ੍ਹ), ਡਾ. ਰਵਨੀਤ ਕੌਰ ਬੇਦੀ, (ਐਚ.ਓ.ਡੀ.-ਬਲੱਡ ਬੈਂਕ, ਜੀਐਮਸੀਐਚ-32, ਚੰਡੀਗੜ੍ਹ), ਡਾ. ਰਵੁਲ ਜਿੰਦਲ (ਡਾਇਰੈਕਟਰ, ਨਾੜੀ ਸਰਜਰੀ, ਫੋਰਟਿਸ ਹਸਪਤਾਲ, ਮੋਹਾਲੀ), ਡਾ. ਮਨਵਿੰਦਰ ਸਿੰਘ (ਐਮਐਸ- ਸਾਬਕਾ ਸਰਜਨ ਜੀਐਮਐਸਐਚ 16, ਚੰਡੀਗੜ੍ਹ), ਡਾ. ਸ਼ਬਜੋਤ ਢਿੱਲੋਂ (ਕੰਸਲਟੈਂਟ ਨਾੜੀ ਸਰਜਰੀ, ਫੋਰਟਿਸ ਹਸਪਤਾਲ, ਮੋਹਾਲੀ), ਡਾ. (ਪ੍ਰੋ.) ਆਦਿਤੀ ਅਗਰਵਾਲ (ਡਾਇਰੈਕਟਰ-ਆਰਥੋਪੀਡਿਕ, ਲਿਵਾਸਾ ਹਸਪਤਾਲ, ਮੋਹਾਲੀ), ਡਾ. ਰਸ਼ਮੀ ਪਾਂਡਵ (ਪ੍ਰਿੰਸੀਪਲ ਕੰਸਲਟੈਂਟ, ਪੀਡੀਆਟ੍ਰਿਕਸ ਵਿਭਾਗ, ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਮੋਹਾਲੀ), ਡਾ. ਰਿਤੰਭਰਾ ਭੱਲਾ (ਐਮਡੀ, ਓਬੀਐਸਟੀ ਅਤੇ ਗਾਇਨੀਕੋਲੋਜਿਸਟ ਸੀਨੀਅਰ ਕੰਸਲਟੈਂਟ, ਕਲਾਉਡ ਨਾਇਨ ਹਸਪਤਾਲ, ਚੰਡੀਗੜ੍ਹ), ਡਾ. ਛਮਿੰਦਰ ਜੀਤ ਸਿੰਘ (ਸੀਨੀਅਰ ਕੰਸਲਟੈਂਟ ਨੈਫਰੋਲੋਜਿਸਟ, ਇੰਡਸ ਸੁਪਰ ਸਪੈਸ਼ਲਿਟੀ ਹਸਪਤਾਲ, ਮੋਹਾਲੀ), ਡਾ. ਸਵਪ੍ਰੀਤ ਆਲੂਵਾਲੀਆ (ਐਮ ਐਸ-ਔਰਥੋ, ਡਾਇਰੈਕਟਰ ਅਤੇ ਚੀਫ ਔਰਥੋਪੈਡਿਕ ਸਰਜਨ, ਸੱਪਾ ਹਸਪਤਾਲ, ਮੋਹਾਲੀ) ਅਤੇ ਡਾ ਹਰਪ੍ਰੀਤ ਮੈਨੇਜਰ ਮਾਰਕਟਿੰਗ, ਪਾਰਕ ਹਸਪਤਾਲ, ਮੋਹਾਲੀ ਨੂੰ ਸਨਮਾਨਿਤ ਕੀਤਾ ਗਿਆ।
ਲਾਇਨਜ਼ ਕਲੱਬ ਮੋਹਾਲੀ ਦੇ ਪ੍ਰਧਾਨ ਲਾਇਨ ਕੇ ਕੇ ਅਗਰਵਾਲ ਅਤੇ ਲਾਇਨਜ਼ ਕਲੱਬ ਦਿਸ਼ਾ ਦੇ ਪ੍ਰਧਾਨ ਲਾਇਨ ਤਜਿੰਦਰ ਕੌਰ ਵੱਲੋਂ ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ, ਇਨਡੋਰ ਪਲਾਂਟ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਅਮਰੀਕ ਸਿੰਘ ਮੋਹਾਲੀ, ਐਮ.ਜੇ.ਐਫ. ਲਾਇਨ ਅਮਨਦੀਪ ਸਿੰਘ ਗੁਲਾਟੀ, ਸਾਬਕਾ ਜੋਨ ਚੇਅਰਪਰਸਨ, ਕਲੱਬ ਦੇ ਸਕੱਤਰ ਲਾਇਨ ਰਾਜਿੰਦਰ ਚੋਹਾਨ, ਐਮ ਜੇ ਐਫ ਲਾਇਨ ਅਮਿਤ ਨਰੂਲਾ, ਸਾਬਕਾ ਪ੍ਰਧਾਨ, ਐਮ.ਜੇ.ਐਫ. ਲਾਇਨ ਜੇ.ਐਸ. ਰਾਹੀ, ਲਾਇਨ ਕੁਲਜੀਤ ਸਿੰਘ ਬੇਦੀ, ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਐਮ.ਜੇ.ਐਫ. ਲਾਇਨ ਜਸਵਿੰਦਰ ਸਿੰਘ, ਐਮ.ਜੇ.ਐਫ. ਲਾਇਨ ਅਮਰਜੀਤ ਸਿੰਘ ਬਜਾਜ, ਲਾਇਨ ਸ਼ਾਮ ਲਾਲ ਗਰਗ, ਲਾਇਨ ਆਰ ਪੀ ਸਿੰਘ ਵਿੱਗ, ਲਾਇਨ ਕੁਲਵੰਤ ਸੰਧੂ, ਲਾਇਨ ਜਤਿੰਦਰ ਸਿੰਘ ਪ੍ਰਿੰਸ, ਲਾਇਨ ਸੁਦਰਸ਼ਨ ਮੇਹਤਾ, ਲਾਇਨ ਅਮਿਤ ਮਰਵਾਹਾ, ਲਾਇਨ ਕਨਵਲਪ੍ਰੀਤ ਕੌਰ, ਲਾਇਨ ਰੁਪਿੰਦਰ ਕੌਰ ਅਤੇ ਕਲੱਬ ਦੇ ਹੋਰ ਅਹੁਦੇਦਾਰ ਸਾਹਿਬਾਨ ਅਤੇ ਮੈਂਬਰ ਸਾਹਿਬਾਨ ਮੌਜੂਦ ਰਹੇ।
ਅੰਤ ਵਿੱਚ ਐਮ.ਜੇ.ਐਫ. ਲਾਇਨ ਹਰਪ੍ਰੀਤ ਸਿੰਘ ਅਟਵਾਲ ਨੇ ਸਨਮਾਨਿਤ ਡਾਕਟਰ ਸਾਹਿਬਾਨ ਅਤੇ ਲਾਇਨਜ਼ ਕਲੱਬ ਦੇ ਮੈਂਬਰਾਂ ਦਾ ਇਸ ਮਹੱਤਵਪੂਰਨ ਦਿਨ ਨੂੰ ਮਨਾਉਣ ਅਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
