ਲੁਧਿਆਣਾ ਵਿਖੇ ਝੰਡਾ ਮਾਰਚ ਵਿੱਚ ਸ਼ਾਮਿਲ ਹੋਣ ਲਈ 10 ਕਾਰਾ ਅਤੇ 15 ਮੋਟਰਸਾਈਕਲਾਂ ਦਾ ਕਾਫ਼ਲਾ ਰਵਾਨਾ ਹੋਇਆ

ਨਵਾਂਸ਼ਹਿਰ-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀ ਪੀ ਐਫ਼ ਕਰਮਚਾਰੀ ਯੂਨੀਅਨ ਵਲੋਂ ਸਾਂਝੇ ਤੌਰ ਤੇ ਲੁਧਿਆਣਾ ਪੱਛਮੀ ਚੋਣ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਦੀ ਮੁਲਾਜਮਾਂ ਨਾਲ ਵਾਇਦਾ ਖਿਲਾਫੀ ਦੇ ਵਿਰੋਧ ਵਿੱਚ ਝੰਡਾ ਮਾਰਚ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।

ਨਵਾਂਸ਼ਹਿਰ-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀ ਪੀ ਐਫ਼ ਕਰਮਚਾਰੀ ਯੂਨੀਅਨ ਵਲੋਂ ਸਾਂਝੇ ਤੌਰ ਤੇ ਲੁਧਿਆਣਾ ਪੱਛਮੀ ਚੋਣ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਦੀ ਮੁਲਾਜਮਾਂ ਨਾਲ ਵਾਇਦਾ ਖਿਲਾਫੀ ਦੇ ਵਿਰੋਧ ਵਿੱਚ ਝੰਡਾ ਮਾਰਚ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। 
ਇਸ ਝੰਡਾ ਮਾਰਚ ਵਿੱਚ ਸ਼ਾਮਿਲ ਹੋਣ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ,ਬਲਜਿੰਦਰ ਵਿਰਕ ਈ ਟੀ ਟੀ ਯੂਨੀਅਨ,ਜੁਝਾਰ ਸੰਹੂਗੜਾ ਬੀ ਐਡ ਫਰੰਟ ਅਤੇ ਪਰਗਟ ਸਿੰਘ ਪਟਵਾਰ ਯੂਨੀਅਨ ਦੀ ਅਗਵਾਈ ਹੇਠ 10 ਕਾਰਾ ਅਤੇ 15 ਮੋਟਰ ਸਾਈਕਲਾਂ ਦਾ ਕਾਫ਼ਲਾ ਲੁਧਿਆਣੇ ਲਈ ਰਵਾਨਾ ਹੋਇਆ। 
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਆਗੂਆ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਨਿਊ ਪੈਨਸ਼ਨ ਸਕੀਮ ਤੋਂ ਪੀੜ੍ਹਤ ਕਰੀਬ ਦੋ ਲੱਖ ਮੁਲਾਜਮਾਂ ਨਾਲ ਵਾਇਦਾ ਕੀਤਾ ਸੀ ਕਿ ਜੇਕਰ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਉਂਦੀ ਹੈ ਤਾਂ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਪਹਿਲੇ ਸ਼ੈਸ਼ਨ ਦੁਰਾਨ ਹੀ ਬਹਾਲ ਕਰ ਦਿੱਤੀ ਜਾਵੇਗੀ। ਸਰਕਾਰ ਨੂੰ ਹੋਂਦ ਵਿੱਚ ਹੁਣ ਕਰੀਬ ਤਿੰਨ ਸਾਲ ਦਾ ਸਮਾਂ ਹੋ ਚੁੱਕਿਆ ਹੈ ਪਰ ਸਰਕਾਰ ਨੇ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਦੇ ਨਾਮ ਉੱਤੇ ਲਾਰਿਆਂ ਤੋ ਸਿਵਾਏ ਹੋਰ ਕੁਝ ਨਹੀਂ ਦਿੱਤਾ। 
ਜਿਸ ਤੋਂ ਅੱਕੇ ਹੋਏ ਐਨ ਪੀ ਐਸ ਮੁਲਾਜਮਾਂ ਨੇ ਅੱਜ ਸਰਕਾਰ ਦੀ ਵਾਇਦਾ ਖਲਾਫੀ ਦੇ ਵਿਰੋਧ ਵਿੱਚ ਲੁਧਿਆਣਾ ਪੱਛਮੀ ਦੇ ਵੋਟਰਾਂ ਅਤੇ ਲੋਕਾਂ ਨੂੰ ਸਰਕਾਰ ਦੀ ਨਾਕਾਮੀਆਂ ਤੋਂ ਜਾਣੂ ਕਰਵਾਉਣ ਲਈ ਅੰਤ ਦੀ ਗਰਮੀ ਵਿੱਚ ਝੰਡਾ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਭੋਲੇਭਾਲੇ ਲੋਕਾਂ ਨਾਲ ਜੋ ਆਮ ਆਦਮੀ ਪਾਰਟੀ ਦੇ ਲੀਡਰਾਂ ਵਲੋਂ ਵਾਇਦੇ ਕੀਤੇ ਸਨ,ਉਨ੍ਹਾਂ ਤੋਂ ਵੀ ਜਾਣੂ ਕਰਵਾਇਆ ਜਾਵੇਗਾ ਅਤੇ ਘਰ-ਘਰ ਜਾਕੇ ਪੋਸਟਰ ਵੰਡੇ ਜਾਣਗੇ ਤਾਂ ਕਿ ਵੋਟ ਪਾਉਣ ਤੋਂ ਪਹਿਲਾਂ ਸੋਚ ਸਮਝਕੇ ਬਟਨ ਦਬਾਇਆ ਜਾਵੇ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਕਾਰ ਚੰਦ,ਰਾਮ ਲਾਲ,ਭੁਪਿੰਦਰ ਲਾਲ,ਜਸਵੰਤ ਸਿੰਘ ਫੌਜੀ,ਗੁਰਦੀਪ ਸਿੰਘ,ਸ਼ਤੀਸ਼ ਨਵਾਂ ਗਰਾਂ,ਸੁਰਿੰਦਰ ਛੂਛੇਵਾਲ,ਭੁਪਿੰਦਰ ਸਿੰਘ ਮੁਕੰਦਪੁਰ,ਅਸੋਕ ਪਠਲਾਵਾ,ਸੁਦੇਸ਼ ਦੀਵਾਨ,ਅਜੀਤ ਸਿੰਘ ਗੁੱਲਪੁਰ,ਅੰਮਿਤ ਜਗੋਤਾ,ਸੋਮ ਨਾਥ ਸੜੋਆ,ਜਸਵੀਰ ਸਿੰਘ,ਰਾਜ ਕੁਮਾਰ ਜੰਡੀ,ਸਰਬਜੀਤ ਸਿੰਘ,ਕਮਲਦੀਪ ਸਿੰਘ,ਰਾਜ ਭੂਸ਼ਨ,ਹਰਸਿਮਰਨ,ਪਰਦੀਪ ਕੁਮਾਰ,ਅੰਮ੍ਰਿਤਪਾਲ ਸਿੰਘ,ਭਗਵੰਤ ਸਿੰਘ,ਸ਼ੁਭਮ ਕੌਸ਼ਲ,ਜਗੀਰ ਸਿੰਘ,ਲਵਪ੍ਰੀਤ ਸਿੰਘ,ਪਵਨ ਕੁਮਾਰ ਅਤੇ ਰੇਸ਼ਮ ਲਾਲ ਆਦਿ ਹਾਜ਼ਰ ਸਨ।