
ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਅੱਜ ਭਰਵੀਂ ਮੀਟਿੰਗ ਹੋਈ,
ਗੜ੍ਹਸ਼ੰਕਰ: ਅੱਜ 7/12/2024ਨੂੰ , ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਬਲਾਕ ਪੱਧਰੀ ਮੀਟਿੰਗ ਸਾਥੀ ਸਰੂਪ ਚੰਦ ਤਹਿਸੀਲ ਜਨਰਲ ਸਕੱਤਰ ਗੜ੍ਹਸ਼ੰਕਰ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸਰੂਪ ਚੰਦ ਜੀ ਨੇ ਮਿਤੀ 3 ਦਿਸੰਬਰ 2024 ਨੂੰ ਜਿਲਾ ਬਾਡੀ ਹੁਸ਼ਿਆਰਪੁਰ ਦੀ ਤਿਮਾਹੀ ਮੀਟਿੰਗ ਵਿੱਚ ਹੋਈ ਚਰਚਾ ਅਤੇ ਹੋਰ ਵਿਚਾਰ ਅਧੀਨ ਮੁੱਦਿਆਂ ਉੱਤੇ ਰੌਸ਼ਨੀ ਪਾਈ ।
ਗੜ੍ਹਸ਼ੰਕਰ: ਅੱਜ 7/12/2024ਨੂੰ , ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਬਲਾਕ ਪੱਧਰੀ ਮੀਟਿੰਗ ਸਾਥੀ ਸਰੂਪ ਚੰਦ ਤਹਿਸੀਲ ਜਨਰਲ ਸਕੱਤਰ ਗੜ੍ਹਸ਼ੰਕਰ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸਰੂਪ ਚੰਦ ਜੀ ਨੇ ਮਿਤੀ 3 ਦਿਸੰਬਰ 2024 ਨੂੰ ਜਿਲਾ ਬਾਡੀ ਹੁਸ਼ਿਆਰਪੁਰ ਦੀ ਤਿਮਾਹੀ ਮੀਟਿੰਗ ਵਿੱਚ ਹੋਈ ਚਰਚਾ ਅਤੇ ਹੋਰ ਵਿਚਾਰ ਅਧੀਨ ਮੁੱਦਿਆਂ ਉੱਤੇ ਰੌਸ਼ਨੀ ਪਾਈ ।
ਮੀਟਿੰਗ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਬੀਤੇ ਸਮੇਂ ਵਿੱਚ ਕੀਤੇ ਗਏ ਜਥੇਬੰਦਕ ਘੋਲਾਂ ਖਾਸ ਕਰਕੇ ਪੰਜਾਬ ਵਿਧਾਨ ਸਭਾ ਦੀਆਂ ਚਾਰ ਜ਼ਿਮਨੀ ਚੋਣਾਂ ਵਿੱਚ ਕੀਤੇ ਝੰਡੇ ਮਾਰਚ ਅਤੇ ਰੈਲੀਆਂ ਵਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪਰ ਜੇਕਰ ਇਨ੍ਹਾਂ ਪ੍ਰਾਪਤੀਆਂ ਵਾਰੇ ਸੋਚੀਏ ਤੇ 4 ਫੀਸਦੀ ਡੀ ਏ ਜੌ ਪੰਜਾਬ ਸਰਕਾਰ ਨੇ ਦਿੱਤਾ ਉਹ ਊਂਠ ਦੇ ਮੂੰਹ ਜੀਰੇ ਵਾਲੀ ਕਹਾਵਤ ਹੈ। ਸਰਕਾਰ ਕੋਈ ਵੀ ਕਿਸੇ ਵੀ ਪਾਰਟੀ ਹੋਵੇ ! ਸਾਥੀਓ ਸਾਨੂੰ ਆਪਣੇ ਸੰਘਰਸ਼ਾਂ ਸਦਕਾ ਹੀ ਪਿਛਲੇ ਸਮੇਂ ਅੰਦਰ ਤੇ ਅੱਜ ਵੀ ਜੌ ਮਿਲਣਾ ਹੈ ਸੰਘਰਸ਼ ਸਦਕਾ ਹੀ ਮਿਲਣਾ ਹੈ। ਸਾਨੂੰ ਆਪਣੇ ਏਕੇ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।
ਮੀਟਿੰਗ ਵਿੱਚ 17 ਦਿਸੰਬਰ ,2024 ਨੂੰ ਪੈਨਸ਼ਨਰ ਡੇ ਪਰਭਾਤ ਹੋਟਲ ਹੁਸ਼ਿਆਰਪੁਰ ਵਿਖੇ ਵੱਡੀ ਗਿਣਤੀ ਵਿੱਚ ਹਾਜ਼ਰ ਹੋਕੇ ਆਪਣੇ ਲੀਡਰਾਂ ਦੇ ਵਿਚਾਰ ਸੁਣਨੇ ਚਾਹੀਦੇ ਹਨ । ਮੀਟਿੰਗ ਨੂੰ ਬਾਬੂ ਪਰਮਾਨੰਦ ਨੇ ਸੰਬੋਧਨ ਕਰਦਿਆਂ ਪਿਛਲੇ ਦਿਨੀਂ ਮਾਨਯੋਗ ਅਦਾਲਤਾਂ ਵਲੋਂ ਰਿੱਟਾਂ ਤੇ ਕੀਤੀਆਂ ਤਲਖ਼ ਟਿੱਪਣੀਆਂ ਅਤੇ ਪੈਨਸ਼ਨਰਾਂ ਦੇ ਬਣਦੇ ਵਕਾਇਆਂ ਵਾਰੇ ਪੰਜਾਬ ਸਰਕਾਰ ਵਲੋਂ ਦਿੱਤੇ ਹਲਫਨਾਮੇ ਵਾਰੇ ਵਿਚਾਰ ਰੱਖੇ । ਸਾਥੀ ਬਲਵੰਤ ਰਾਮ ਵਲੋਂ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਵਲੋਂ ਮੁਲਾਜ਼ਮ ਅਤੇ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਬਣਦੇ ਹੱਕਾਂ ਤੋਂ ਬਾਂਝੇ ਰਖਣਾ ਸਰਕਾਰ ਦੀ ਨੀਅਤ ਅਤੇ ਨੀਤੀ ਨੂੰ ਦਰਸਾਉਂਦਾ ਹੈ ।
ਉਨ੍ਹਾਂ ਨੇ ਪਿਛਲੇ ਸਮੇਂ ਅੰਦਰ ਕੀਤੇ ਸੰਘਰਸ਼ ਅਤੇ ਅੱਗੋਂ ਉਲੀਕੇ ਜਾਂਦੇ ਹਾਈ ਕਮਾਂਡ ਵੱਲੋਂ ਸੰਘਰਸ਼ਾਂ ਤੇ ਤਨ ਮਨ ਧਨ ਨਾਲ ਯੋਗਦਾਨ ਪਾਉਣ ਦੀ ਸਾਥੀਆਂ ਨੂੰ ਅਪੀਲ ਕੀਤੀ । ਅੰਤ ਵਿੱਚ ਸਾਥੀ ਜਗਦੀਸ਼ ਰਾਏ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਮੀਟਿੰਗ ਵਿੱਚ ਵਿਚਾਰੇ ਮੁੱਦਿਆਂ ਦੀ ਤਾਇਦ ਕੀਤੀ ।ਮੀਟਿੰਗ ਦੀ ਸਮਾਪਤੀ ਗ਼ਜ਼ਲਗੋ ਸਾਥੀ ਸ਼ਾਮ ਸੁੰਦਰ ਕਪੂਰ ਜੀ ਦੀ ਬਾਬੇ ਨਾਨਕ ਜੀ ਦੀ ਵਿਚਾਰਧਾਰਾ ਵਾਰੇ ਪੇਸ਼ ਕੀਤੀ ਸੁੰਦਰ ਗ਼ਜ਼ਲ ਨਾਲ ਹੋਈ ।
ਅੱਜ ਦੀ ਮੀਟਿੰਗ ਵਿੱਚ ਸ਼ੀ ਪਰਮਾਨੰਦ , ਰਤਨ ਸਿੰਘ, ਮਲਕੀਅਤ ਰਾਮ, ਗੁਰਮੀਤ ਰਾਮ , ਜੋਗਾ ਰਾਮ , ਜਗਦੀਸ਼ ਰਾਏ, ਸ਼ਾਮ ਸੁੰਦਰ ਕਪੂਰ, ਰੌਸ਼ਨ ਲਾਲ ਵਰਮਾ , ਹਰਭਜਨ ਸਿੰਘ , ਸਰੂਪ ਚੰਦ, ਬਲਵੰਤ ਰਾਮ, ਰਾਜਿੰਦਰ ਸਿੰਘ, ਮੁਖਤਿਆਰ ਰਾਮ , ਰੂਪ ਲਾਲ , ਮਹਿੰਗਾ ਰਾਮ , ਗੁਰਪਯਾਰਾ ਅਤੇ ਦਲਬੀਰ ਸਿੰਘ ਹਾਜ਼ਿਰ ਹੋਏ।
