ਪਿੰਡ ਬਡੇਸਰੋਂ ਦੀਆਂ ਸਮੂਹ ਸੰਗਤਾਂ ਵਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ

ਗੜ੍ਹਸ਼ੰਕਰ - ਜਿੱਥੇ ਪੰਜਾਬ ਵਿੱਚ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜਗ੍ਹਾ ਜਗ੍ਹਾ ਤੇ ਦੁੱਧ ਦੇ ਲੰਗਰ ਅਤੁੱਟ ਵਰਤਾਏ ਜਾ ਰਹੇ ਹਨ ਉੱਥੇ ਹੀ ਪਿੰਡ ਬਡੇਸਰੋਂ ਦੀਆਂ ਸੰਗਤਾਂ ਵਲੋਂ ਗੁਰਬਾਣੀ ਦਾ ਜਾਪ ਕਰਨ ਤੋਂ ਬਾਅਦ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗੁਰਦੁਆਰਾ ਸਾਹਿਬ ਅੱਡਾ ਬਡੇਸਰੋਂ ਦੇ ਨਜ਼ਦੀਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆ ਦੇ ਚਲਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਪਿੰਡ ਬਡੇਸਰੋਂ ਦੀਆਂ ਸਮੂਹ ਸੰਗਤਾਂ ਵਲੋਂ 25, 26, 27 ਨੂੰ ਲਗਾਤਾਰ ਤਿੰਨ ਦਿਨ ਦੁੱਧ ,ਬਿਸਕੁਟ, ਰਸ ਆਦਿ ਦੇ ਲੰਗਰ ਅਤੁੱਟ ਚਲਾਏ ਗਏl

ਗੜ੍ਹਸ਼ੰਕਰ - ਜਿੱਥੇ ਪੰਜਾਬ ਵਿੱਚ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜਗ੍ਹਾ ਜਗ੍ਹਾ ਤੇ ਦੁੱਧ ਦੇ ਲੰਗਰ ਅਤੁੱਟ ਵਰਤਾਏ ਜਾ ਰਹੇ ਹਨ ਉੱਥੇ ਹੀ ਪਿੰਡ ਬਡੇਸਰੋਂ ਦੀਆਂ ਸੰਗਤਾਂ ਵਲੋਂ ਗੁਰਬਾਣੀ ਦਾ ਜਾਪ ਕਰਨ ਤੋਂ ਬਾਅਦ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗੁਰਦੁਆਰਾ ਸਾਹਿਬ ਅੱਡਾ ਬਡੇਸਰੋਂ ਦੇ ਨਜ਼ਦੀਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆ ਦੇ ਚਲਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਪਿੰਡ ਬਡੇਸਰੋਂ ਦੀਆਂ ਸਮੂਹ ਸੰਗਤਾਂ ਵਲੋਂ 25, 26, 27 ਨੂੰ ਲਗਾਤਾਰ ਤਿੰਨ ਦਿਨ ਦੁੱਧ ,ਬਿਸਕੁਟ, ਰਸ ਆਦਿ ਦੇ ਲੰਗਰ ਅਤੁੱਟ ਚਲਾਏ ਗਏl ਜਿਸ ਦੇ ਚਲਦਿਆਂ ਅੱਤ ਦੀ ਪੈ ਰਹੀ ਧੁੰਦ ਵਿੱਚ ਆ ਜਾ ਰਹੀਆਂ ਸੰਗਤਾਂ ਨੇ ਦੁੱਧ ਦੇ ਲੰਗਰ ਛਕੇl ਸੇਵਾਦਾਰ ਚਰਨਜੀਤ ਸਿੰਘ ਬਡੇਸਰੋਂ, ਨੰਬਰਦਾਰ ਚੂਹੜ ਸਿੰਘ, ਬਖਸ਼ੀਸ਼ ਰਾਮ, ਅਸ਼ੋਕ ਕੁਮਾਰ, ਬਿੰਦਾ, ਹਰਪ੍ਰੀਤ ਹੈਪੀ ਸਾਹਿਲ ਢਿਲੋਂ ਆਦਿ ਸਮੂਹ ਸੰਗਤਾਂ ਹਾਜ਼ਰ ਸਨl