ਖ਼ਾਲਸਾ ਕਾਲਜ ਡੁਮੇਲੀ ਵਿਖੇ ਅੰਤਰਰਾਸ਼ਟਰੀ ਵਾਤਾਵਰਨ ਦਿਵਸ ਮਨਾਇਆ ਗਿਆ।

होशियारपुर- शिरोमणि गुरुद्वारा प्रबंधक कमेटी के अधीन चल रही शिक्षण संस्था संत बाबा दलीप सिंह मेमोरियल खालसा कॉलेज डुमेली के रेड रिबन क्लब और एनएसएस विभाग ने अंतरराष्ट्रीय पर्यावरण दिवस मनाया। इस अवसर पर कॉलेज के विद्यार्थियों द्वारा विभिन्न प्रकार के पौधे रोपे गए। रेड रिबन क्लब की इंचार्ज मैडम अमरपाल कौर ने विद्यार्थियों से पर्यावरण को स्वच्छ रखने का आह्वान किया। राष्ट्रीय सेवा योजना विभाग की प्रमुख मैडम दमनजीत कौर ने कहा कि स्वस्थ समाज का निर्माण तभी हो सकता है जब हमारा आस-पास का वातावरण स्वच्छ हो। कॉलेज प्रिंसिपल डॉ. गुरनाम सिंह रसूलपुर ने विद्यार्थियों से पर्यावरण को बचाने के लिए प्रयास करने का आह्वान किया। इसके बाद प्रिंसिपल और कॉलेज स्टाफ सदस्यों द्वारा पौधे भी रोपे गए। इस अवसर पर सभी स्टाफ सदस्य और विद्यार्थी मौजूद रहे।

ਹੁਸ਼ਿਆਰਪੁਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਦੇ ਰੈੱਡ ਰਿਬਨ ਕਲੱਬ ਅਤੇ ਐਨ.ਐਸ.ਐਸ.ਵਿਭਾਗ  ਵੱਲੋਂ ਅੰਤਰਰਾਸ਼ਟਰੀ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਕਈ ਪ੍ਰਕਾਰ ਦੇ ਬੂਟੇ ਲਗਾਏ ਗਏ। 
ਰੈੱਡ ਰਿਬਨ ਕਲੱਬ ਦੇ  ਇੰਚਾਰਜ ਮੈਡਮ ਅਮਰਪਾਲ ਕੌਰ ਦੇ ਦੁਆਰਾ ਵਿਦਿਆਰਥੀਆਂ ਨੂੰ ਵਾਤਾਵਰਣ ਸਾਫ ਰੱਖਣ ਲਈ ਕਿਹਾ ਗਿਆ। ਕੌਮੀ ਸੇਵਾ ਯੋਜਨਾ ਵਿਭਾਗ ਦੇ ਮੁਖੀ ਮੈਡਮ ਦਮਨਜੀਤ ਕੌਰ ਦੇ ਦੁਆਰਾ ਕਿਹਾ ਗਿਆ ਕਿ ਇੱਕ ਸਹਿਤਮੰਦ ਸਮਾਜ  ਦਾ ਨਿਰਮਾਣ ਉਦੋਂ ਹੀ ਹੋ ਸਕਦਾ ਹੈ, ਜਦ ਆਪਣਾ ਆਲਾ-ਦੁਆਲਾ ਸਾਫ਼ ਹੋਵੇਗਾ। 
ਕਾਲਜ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਦੇ ਦੁਆਰਾ ਵਿਦਿਆਰਥੀਆਂ ਨੂੰ ਵਾਤਾਵਰਣ ਬਚਾਉਣ ਲਈ ਉਪਰਾਲੇ ਕਰਨ ਦਾ ਸੱਦਾ ਦਿੱਤਾ।ਇਸ ਉਪਰੰਤ ਪ੍ਰਿੰਸੀਪਲ ਸਾਹਿਬ ਅਤੇ ਕਾਲਜ ਸਟਾਫ਼ ਮੈਂਬਰਾਂ ਦੇ ਦੁਆਰਾ ਵੀ ਬੂਟੇ ਲਗਾਏ ਗਏ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।