ਭੂੰਦੜੀ ਗੈਸ ਫੈਕਟਰੀ ਵਿਰੋਧੀ ਪੱਕਾ ਮੋਰਚਾ
ਲੁਧਿਆਣਾ - ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ 28 ਮਾਰਚ ਤੋਂ ਜਾਰੀ ਧਰਨਾ 23ਵੇਂ ਦਿਨ ਵੀ ਜਾਰੀ ਰਿਹਾ। ਰੋਜ ਦੀ ਤਰ੍ਹਾਂ ਬੀਬੀਆਂ ਅਤੇ ਵੀਰ ਪੱਕੇ ਧਰਨੇ ਵਿੱਚ ਪਹੁੰਚੇ। ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਗੀਤਕਾਰਾਂ ਨੇ ਸੰਘਰਸ਼ ਦੇ ਗੀਤ ਗਾਏ। ਸੰਘਰਸ਼ ਕਮੇਟੀ ਦੇ ਮੈਬਰਾਂ ਦਾ ਇੱਕ ਵਫਦ ਪਿੰਡ ਘੁੰਗਰਾਲੀ ਰਾਜਪੂਤਾ ਵਿਖੇ ਗਿਆ ਜਿਥੇ ਡੀ.ਸੀ. ਲੁਧਿਆਣਾ ਵੱਲੋਂ ਗਠਿਤ ਇੱਕ ਜਿਲ੍ਹਾ ਪੱਧਰ ਦੀ ਟੀਮ ਇਲਾਕੇ ਦੀ ਪ੍ਰਦੂਸ਼ਿਤ ਫੈਕਟਰੀ ਦੇ ਲੋਕਾਂ 'ਤੇ ਪੈ ਰਹੇ ਪ੍ਰਭਾਵ ਬਾਰੇ ਰਿਪੋਰਟ ਤਿਆਰ ਕਰਨ ਲਈ ਘੁੰਗਰਾਲੀ ਰਾਜਪੂਤਾ ਵਿਖੇ ਪੁੱਜੀ।

ਭਾਵੇਂ ਫੈਕਟਰੀ ਮਾਲਕਾਂ ਨੇ ਪਹਿਲਾਂ ਹੀ ਪਤਾ ਲੱਗਣ 'ਤੇ ਇੱਕ ਹਫਤੇ ਤੋਂ ਫੈਕਟਰੀ ਬੰਦ ਕੀਤੀ ਹੋਈ ਸੀ ਪਰ ਜਦੋਂ ਇਲਾਕੇ ਤੇ ਪਿੰਡ ਵਾਸੀਆਂ ਨੇ ਤੱਥ ਜਹਰ ਕੀਤੇ ਤਾਂ ਅਧਿਕਾਰੀਆ ਨੇ ਮੌਕੇ ਉੱਤੇ ਵੇਖਿਆ ਕਿ ਬਦਬੂ, ਦੂਸ਼ਿਤ ਪਾਣੀ ਤੇ ਗੈਸ ਤਿਆਰ ਹੋਣ ਤੋਂ ਬਾਅਦ ਲੱਖਾਂ ਲੀਟਰ ਮਾੜਾ ਪਾਣੀ ਸੜਕ ਤੇ ਖੇਤਾਂ ਵਿੱਚ ਵਹਾਇਆ ਜਾ ਰਿਹਾ ਹੈ ਅਤੇ ਡੂੰਘੇ ਖੂਹ ਰਾਹੀਂ ਗੰੰਦੇ ਪਾਣੀ ਦੇ ਗਟਰ ਵੀ ਵੇਖੇ ਤਾਂ ਅਖੀਰ 'ਤੇ ਅਧਿਕਾਰੀਆਂ ਨੇ ਰਿਪੋਰਟ ਤਿਆਰ ਕਰਕੇ ਡੀ.ਸੀ ਲੁਧਿਆਣੇ ਨੂੰ ਦੇਣ ਦੀ ਸ਼ਾਹਦੀ ਭਰੀ। ਇਲਾਕੇ ਦੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇ ਇਨਸਾਫ ਨਾ ਦਿੱਤਾ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਘੁੰਗਰਾਲੀ ਤੇ ਇਲਾਕਾ ਵਾਸੀਆਂ ਨੇ ਇਸ ਪ੍ਰਦੂਸ਼ਿਤ ਫੈਕਟਰੀ ਖਿਲਾਫ ਧਰਨਾ ਵੀ ਲਾਇਆ।