ਪਟਿਆਲਾ ਦੇ ਕਾਂਗਰਸ ਨੇਤਾਵਾਂ ਦੀ ਬਗਾਵਤ ਨੂੰ ਸ਼ਾਂਤ ਕਰਨ ਲਈ ਰਾਹੁਲ ਗਾਂਧੀ ਨੇ ਕੀਤੀ ਫੋਨ 'ਤੇ ਗੱਲ

ਪਟਿਆਲਾ, 19 ਅਪ੍ਰੈਲ - ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ੁਦ ਦੋ ਵਾਰ ਪਟਿਆਲਾ ਦਾ ਦੌਰਾ ਕਰਕੇ ਪਟਿਆਲਾ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕਰ ਚੁੱਕੇ ਹਨ ਪਰ ਧਰਮਵੀਰ ਗਾਂਧੀ ਨੂੰ ਪਾਰਟੀ ਵੱਲੋਂ ਲੋਕ ਸਭਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਨਾਰਾਜ਼ ਨੇਤਾਵਾਂ ਦੀ ਬਗਾਵਤ ਰੁਕਣ ਦਾ ਨਾਂ ਨਹੀਂ ਲੈ ਰਹੀ। ਹੁਣ ਤਾਂ ਇਹ ਮਾਮਲਾ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੇ ਦਰਬਾਰ ਵਿੱਚ ਪਹੁੰਚ ਗਿਆ ਹੈ ਜਿਨ੍ਹਾਂ ਨੇ ਨਾਰਾਜ਼ ਆਗੂਆਂ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ।

 ਇਸ ਦੇ ਨਾਲ ਹੀ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਵੱਲੋਂ 20 ਅਪ੍ਰੈਲ ਨੂੰ ਰਾਜਪੁਰਾ ਵਿੱਚ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਨੂੰ ਨਾਰਾਜ਼ ਨੇਤਾਵਾਂ ਦੀ ਰੈਲੀ ਦੱਸਿਆ ਜਾ ਰਿਹਾ ਹੈ ਜਿਸ ਵਿੱਚ ਸਾਬਕਾ ਮੰਤਰੀ ਲਾਲ ਸਰੋਏ ਸਮੇਤ ਕਈ ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਸ਼ਮੂਲੀਅਤ ਕਰਨ ਦੀ ਸੰਭਾਵਨਾ ਹੈ। ਰਾਜਾ ਵੜਿੰਗ ਨੂੰ ਵੀ ਰੈਲੀ ਲਈ ਸੱਦਾ ਦਿੱਤਾ ਗਿਆ ਹੈ ਪਰ ਉਨ੍ਹਾਂ ਦੇ ਸ਼ਾਮਲ ਹੋਣ ਦੀ ਘੱਟ ਹੀ ਸੰਭਾਵਨਾ ਨਜ਼ਰ ਆਉਂਦੀ ਹੈ।
 ਹਰਦਿਆਲ ਕੰਬੋਜ ਵੱਲੋਂ ਕੀਤੀ ਜਾ ਰਹੀ ਰਾਜਪੁਰਾ ਰੈਲੀ ਨਾਰਾਜ਼ ਨੇਤਾਵਾਂ ਦਾ "ਸ਼ਕਤੀ ਪ੍ਰਦਰਸ਼ਨ" ਹੀ ਦੱਸੀ ਜਾ ਰਹੀ ਹੈ। ਪਟਿਆਲਾ ਹਲਕੇ ਦੇ ਨਾਰਾਜ਼ ਕਾਂਗਰਸ ਆਗੂ ਮੰਗ ਕਰ ਰਹੇ ਹਨ ਕਿ ਪਟਿਆਲਾ ਲੋਕ ਸਭਾ ਹਲਕੇ ਲਈ ਟਿਕਟ ਕਿਸੇ ਰਵਾਇਤੀ ਕਾਂਗਰਸੀ ਨੂੰ ਦਿੱਤੀ ਜਾਵੇ।