ਨਿੱਕੀਆਂ ਕਰੂੰਬਲਾਂ ਦੇ ਕਲਾਕਾਰ ਸੁਖਮਨ ਸਿੰਘ ਨੇ ਓਪਨ ਮਾਈਕ ਪ੍ਰੋਗਰਾਮ 'ਚ ਵਾਹ ਵਾਹ ਖੱਟੀ

ਮਾਹਿਲਪੁਰ- ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਦੁਆਰਾ ਤਿਆਰ ਕੀਤੇ ਬਾਲ ਕਲਾਕਾਰ ਉੱਚੀਆਂ ਉਡਾਰੀਆਂ ਮਾਰਨ ਲੱਗ ਪਏ ਹਨ। ਦੇਸ਼ ਵਿਦੇਸ਼ ਦੀਆਂ ਕਲਾਤਮਿਕ ਸਰਗਰਮੀਆਂ ਵਿੱਚ ਉਹਨਾਂ ਦੀ ਭੂਮਿਕਾ ਕਾਬਲੇ ਗੌਰ ਅਤੇ ਕਾਬਲੇ ਜ਼ਿਕਰ ਹੈ। ਇਸੇ ਲੜੀ ਤਹਿਤ ਸੁਖਮਨ ਸਿੰਘ ਨੇ ਕੁਝ ਬਾਲ ਪੁਰਸਕਾਰ ਪ੍ਰਾਪਤ ਕਰਨ ਉਪਰੰਤ ਹੁਣ ਨੌਜਵਾਨ ਕਲਾਕਾਰਾਂ ਵਿੱਚ ਵੀ ਆਪਣੀ ਵਿਸ਼ੇਸ਼ ਥਾਂ ਬਣਾ ਲਈ ਹੈ।

ਮਾਹਿਲਪੁਰ- ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਦੁਆਰਾ ਤਿਆਰ ਕੀਤੇ ਬਾਲ ਕਲਾਕਾਰ ਉੱਚੀਆਂ ਉਡਾਰੀਆਂ ਮਾਰਨ ਲੱਗ ਪਏ ਹਨ। ਦੇਸ਼ ਵਿਦੇਸ਼ ਦੀਆਂ ਕਲਾਤਮਿਕ ਸਰਗਰਮੀਆਂ ਵਿੱਚ ਉਹਨਾਂ ਦੀ  ਭੂਮਿਕਾ ਕਾਬਲੇ ਗੌਰ ਅਤੇ ਕਾਬਲੇ ਜ਼ਿਕਰ ਹੈ। ਇਸੇ ਲੜੀ ਤਹਿਤ ਸੁਖਮਨ ਸਿੰਘ ਨੇ ਕੁਝ ਬਾਲ ਪੁਰਸਕਾਰ ਪ੍ਰਾਪਤ ਕਰਨ ਉਪਰੰਤ ਹੁਣ ਨੌਜਵਾਨ ਕਲਾਕਾਰਾਂ ਵਿੱਚ ਵੀ ਆਪਣੀ ਵਿਸ਼ੇਸ਼ ਥਾਂ ਬਣਾ ਲਈ ਹੈ। 
ਬੀਬੀ ਰਣਦੀਪ ਕੌਰ ਦਾ ਇਹ ਲਾਡਲਾ ਕਲਾ ਦੇ ਖੇਤਰ ਵਿੱਚ ਸੰਦਲੀ ਪੈੜਾਂ ਪਾਉਂਦਾ ਹੋਇਆ ਨਿੱਕੀਆਂ ਕਰੂੰਬਲਾਂ ਸਮੇਤ ਇਲਾਕਾ ਮਾਹਿਲਪੁਰ ਦੇ ਨਾਮ ਨੂੰ ਰੋਸ਼ਨ ਕਰ ਰਿਹਾ ਹੈ। ਇਹਨਾਂ ਸ਼ਾਨਦਾਰ ਪ੍ਰਾਪਤੀਆਂ ਲਈ ਸੁਰ ਸੰਗਮ ਵਿੱਦਿਅਕ ਟਰੱਸਟ ਦੇ ਪ੍ਰਧਾਨ ਬਲਜਿੰਦਰ ਮਾਨ, ਸਕੱਤਰ ਮਨਜੀਤ ਕੌਰ , ਬੱਗਾ ਸਿੰਘ ਆਰਟਿਸਟ ਚੈਂਚਲ ਸਿੰਘ ਬੈਂਸ, ਅਸ਼ੋਕ ਪੁਰੀ, ਤਨਵੀਰ ਮਾਨ ਅਤੇ ਪ੍ਰੋਫੈਸਰ ਬੀ ਐਸ ਬੱਲੀ ਆਦਿ ਨੇ ਉਸ ਨੂੰ ਵਧਾਈ ਦਿੰਦਿਆਂ ਚੜ੍ਹਦੀ ਕਲਾ ਦੀ ਕਾਮਨਾ ਕੀਤੀ।
 ਨੌਜਵਾਨਾਂ ਦੀ ਕਲਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਉੱਘੇ ਕਲਾਕਾਰ ਧੀਰਜ ਕੁਮਾਰ ਚੱਢਾ ਅਤੇ ਕਮਲ ਨਾਗਪਾਲ ਵਲੋਂ ਨਾਗਪਾਲ ਡੇਲੀ ਡੋਜ਼ ਸਿਲਵਰ ਪਲਾਜ਼ਾ ਜਲੰਧਰ ਵਿੱਚ ਇੱਕ ਓਪਨ ਮਾਈਕ ਇਵੈਂਟ ਦਾ ਆਯੋਜਨ ਕੀਤਾ ਗਿਆ। ਇਸ ਇਵੈਂਟ ਵਿੱਚ ਕਰਨਵੀਰ ਸਿੰਘ (ਕੇ ਵੀ ਐੱਸ ਸਟੂਡੀਓ), ਨਿੱਕੀਆਂ ਕਰੂੰਬਲਾਂ ਦੇ ਲੇਖਕ ਸੁਖਮਨ ਸਿੰਘ, ਰੇਡੀਓ ਵਾਲਾ ਮੋਹਿਤ ਅਤੇ ਗੁਰਵਿੰਦਰ ਸਿੰਘ ਨੂੰ ਵਿਸ਼ੇਸ਼ ਮਹਿਮਾਨ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ। 
ਉਹਨਾਂ ਆਪਣੀਆਂ ਸ਼ਾਨਦਾਰ ਕਲਾਵਾਂ ਨਾਲ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਇਸ ਇਵੈਂਟ ਵਿਚ ਇਨਫਲੁਐਂਸਰ- ਚਾਹਤ ਕਪੂਰ, ਸਮ੍ਰਿਤੀ ਕੁੰਦਰਾ, ਤਨਵੀ ਬਰੁੂਟਾ,ਪਿ੍ੰਸ ਗੁਗਨਾਨੀ ਵੀ  ਸ਼ਾਮਲ ਹੋਏ। ਦੂਰ ਨੇੜੇ ਤੋਂ ਪੁੱਜੇ ਹੋਏ ਪ੍ਤੀਯੋਗੀਆਂ ਨੇ ਕਵਿਤਾਵਾਂ, ਗੀਤਾਂ, ਸ਼ਾਇਰੀ, ਅਤੇ ਸਟੈਂਡ ਅਪ ਕਮੇਡੀ ਰਾਹੀਂ ਪ੍ਰੋਗਰਾਮ ਦਾ ਰੰਗ ਬੰਨ੍ਹਿਆ। ਸਾਹਿਲ, ਅਨੁਰਾਧਾ, ਗੁਰਸ਼ਰਨ ਸਿੰਘ, ਪਿ੍ਆਂਸ਼, ਰਿਤਿਕ, ਖ਼ੁਸ਼ੀ, ਕੇਸ਼ਵ, ਗੌਰਾਂਸ਼, ਅਭਿਸ਼ੇਕ, ਅਕਸ਼ੈ, ਗੁਰਦੀਪ, ਖ਼ਵਾਬ, ਨਵਪ੍ਰੀਤ, ਰਨਵੀਰ, ਸ਼ਿਵਮ, ਦਿਵਾਂਸ਼ੀ, ਕੁਸ਼ਲ, ਹਰਪ੍ਰੀਤ, ਆਦਰਸ਼ ਕੁਮਾਰ, ਸਤਿੰਦਰ ਸਿੰਘ ਅਤੇ ਪਿ੍ੰਸ ਨੇ ਇਸ ਇਵੈਂਟ ਵਿੱਚ ਹਿੱਸਾ ਲੈ ਕੇ ਆਪਣੀ ਕਲਾ ਦਾ ਪ੍ਦਰਸ਼ਨ ਕੀਤਾ।
 ਅਸ਼ਮੀਤ ਕੌਰ ਅਤੇ ਟੀਆ ਨੇ ਸੋਸ਼ਲ ਮੀਡੀਆ ਦਾ ਕਾਰਜ ਬਾਖੂਬੀ ਸੰਭਾਲਿਆ। ਰੇਡੀਓ ਜੌਕੀ ਵੰਸ਼ ਕੌਰ ਨੇ ਆਪਣੀਆਂ ਖੂਬਸੂਰਤ ਅਦਾਵਾਂ ਅਤੇ ਸੁਰੀਲੀ ਆਵਾਜ਼ ਨਾਲ ਮੰਚ ਸੰਚਾਲਨ ਕਰਦਿਆਂ ਸਭ ਕਲਾਕਾਰਾਂ ਅਤੇ ਦਰਸ਼ਕਾਂ ਨੂੰ ਇੱਕ ਲੜੀ ਵਿੱਚ ਪਰੋਈ ਰੱਖਿਆ। ਸਭ ਦਾ ਧੰਨਵਾਦ ਕਰਦਿਆਂ ਧੀਰਜ ਕੁਮਾਰ ਚੱਢਾ ਨੇ ਕਿਹਾ ਕਿ ਨਵੇਂ ਕਲਾਕਾਰਾਂ ਲਈ ਉਹ ਅਜਿਹੇ ਮੌਕੇ ਪ੍ਰਧਾਨ ਕਰਦੇ ਰਹਿਣਗੇ।