ਆਰਥਿਕ ਤੌਰ ਤੇ ਕਮਜ਼ੋਰ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣ ਕੇ ਉੱਭਰੀ ਤਕਨੀਕੀ ਸਿੱਖਿਆ ਵਿਭਾਗ ਦੀ ਮੁੱਖ ਮੰਤਰੀ ਵਜੀਫਾ ਯੋਜਨਾ

ਖੂਨੀ ਮਾਜਰਾ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 27 ਮਈ: ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਪੰਜਾਬ ਦੇ ਨੌਜਵਾਨਾਂ ਵਿੱਚ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਵਜੀਫਾ ਯੋਜਨਾ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਦੀ ਪ੍ਰਿੰਸੀਪਲ ਰਕਸ਼ਾ ਕਿਰਨ ਵੱਲੋਂ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ਵਿੱਚ ਜਾ ਕੇ ਇਸ ਸਕੀਮ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨਗੇ।

    ਇਸ ਸਬੰਧੀ ਕਾਲਜ ਦੇ ਅਫ਼ਸਰ ਇੰਚਾਰਜ ਸਿਵਲ ਇੰਜੀਨੀਅਰਿੰਗ ਅਤੇ ਮੀਡੀਆ ਇੰਚਾਰਜ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ   ਲਾਂਡਰਾਂ, ਦਾਉ, ਮੌਲੀ ਬੈਦਵਾਣ ਅਤੇ ਮਟੌਰ ਵਿਖੇ ਜਾਗਰੂਕਤਾ ਕੈਂਪਾਂ  ਦੌਰਾਨ ਦੱਸਿਆ ਕਿ ਇਸ ਸਕੀਮ ਤਹਿਤ ਵਿਦਿਆਰਥੀ ਟਿਊਸ਼ਨ ਫੀਸ ਉਪਰ  ਦਾਖਲਾ  ਯੋਗਤਾ ਪ੍ਰੀਖਿਆ ਵਿੱਚ ਅੰਕਾਂ ਦੇ ਅਧਾਰ ਉਪਰ 70 ਫੀਸਦੀ ਤੋਂ 100 ਫੀਸਦੀ ਤੱਕ ਵਜੀਫੇ ਪ੍ਰਾਪਤ ਕਰ ਸਕਦੇ ਹਨ। 
ਜੇਕਰ ਕਿਸੇ ਵਿਦਿਆਰਥੀ ਦੇ 60 ਪ੍ਰਤੀਸ਼ਤ ਅੰਕ ਹਨ ਉਹ 70 ਪ੍ਰਤੀਸ਼ਤ ਵਜੀਫਾ, 70 ਫੀਸਦੀ ਅੰਕ ਵਾਲੇ ਵਿਦਿਆਰਥੀਆਂ ਨੂੰ 80 ਫੀਸਦੀ, 80 ਪ੍ਰਤੀਸ਼ਤ ਤੋਂ ਵਧੇਰੇ ਅੰਕ ਨਾਲ 90 ਪ੍ਰਤੀਸ਼ਤ ਅਤੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 100 ਪ੍ਰਤੀਸ਼ਤ ਟਿਊਸ਼ਨ ਫੀਸ ਮੁਆਫ ਹੋ ਜਾਂਦੀ ਹੈ। 
ਇਹ ਸਕੀਮ ਕੇਵਲ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਹੀ ਲਾਗੂ ਹੈ। ਇਸ ਤੋਂ ਇਲਾਵਾ ਵੀ ਅਨੂਸੂਚਿਤ ਜਾਤੀ ਦੇ ਵਿਦਿਆਰਥੀਆਂ ਪੀ ਐਮ ਐਸ ਐਸ ਵਜੀਫਾ ਯੋਜਨਾ ਰਾਹੀਂ ਵਿਦਿਆਰਥੀ ਦਾਖਲਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨਾਲ ਟੀਮ ਮੈਬਰ ਅਵਤਾਰ ਸਿੰਘ ਨੇ ਦੱਸਿਆ ਕਿ ਤਿੰਨ ਸਾਲਾ ਡਿਪਲੋਮਾ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਕੋਰਸਾਂ ਲਈ ਯੋਗਤਾ ਦਸਵੀਂ, ਡਿਪਲੋਮਾ ਫਾਰਮੇਸੀ ਲਈ 12 ਵੀ ਸਾਇੰਸ ਅਤੇ ਮਾਡਰਨ ਆਫਿਸ ਪ੍ਰੈਕਟਿਸ ਲਈ ਯੋਗਤਾ 10+2 ਆਰਟਸ ਹੈ।