
ਪੰਜਾਬੀ ਸਾਹਿਤ ਮੌੜ ਵੱਲੋਂ "ਤੇਰਾ ਜਾਣਾ ਜਾਇਜ਼ ਸੀ ਨਾ !" ਪੁਸਤਕ ਦਾ ਲੋਕ ਅਰਪਣ
ਮੌੜ ਮੰਡੀ,27 ਮਈ- ਪਿਛਲੇ ਦਿਨੀਂ ਪੰਜਾਬੀ ਸਾਹਿਤ ਸਭਾ ਮੌੜ ਵੱਲੋਂ ਨੌਜਵਾਨ ਸ਼ਾਇਰ ਹਰਮਨ ਹਬੀਬ ਦੀ ਪਲੇਠੀ ਪੁਸਤਕ "ਤੇਰਾ ਜਾਣਾ ਜਾਇਜ਼ ਸੀ ਨਾ!" ਦਾ ਮੌੜ ਮੰਡੀ ਵਿਖੇ ਲੋਕ ਅਰਪਣ ਕੀਤਾ ਗਿਆ।
ਮੌੜ ਮੰਡੀ,27 ਮਈ- ਪਿਛਲੇ ਦਿਨੀਂ ਪੰਜਾਬੀ ਸਾਹਿਤ ਸਭਾ ਮੌੜ ਵੱਲੋਂ ਨੌਜਵਾਨ ਸ਼ਾਇਰ ਹਰਮਨ ਹਬੀਬ ਦੀ ਪਲੇਠੀ ਪੁਸਤਕ "ਤੇਰਾ ਜਾਣਾ ਜਾਇਜ਼ ਸੀ ਨਾ!" ਦਾ ਮੌੜ ਮੰਡੀ ਵਿਖੇ ਲੋਕ ਅਰਪਣ ਕੀਤਾ ਗਿਆ।
ਮੌਕੇ ਤੇ ਮੌਜੂਦ ਸਭਾ ਦੇ ਸਰਪ੍ਰਸਤ ਸੁਰਿੰਦਰ ਗੁਪਤਾ ਜੀ, ਪ੍ਰਧਾਨ ਸ. ਭੁਪਿੰਦਰ ਸਿੰਘ ਮਾਨ, ਮੀਤ ਪ੍ਰਧਾਨ ਅਮਰਜੀਤ ਸਿੰਘ ਜੀਤ, ਜਨਰਲ ਸਕੱਤਰ ਕੁਲਦੀਪ ਸਿੰਘ ਦੀਪ (ਸਾਦਿਕ ਪਬਲੀਕੇਸ਼ਨਜ਼), ਮੁੱਖ ਬੁਲਾਰੇ ਸ. ਕਮਲਜੀਤ ਸਿੰਘ, ਸਭਾ ਦੇ ਅਹੁਦੇਦਾਰ ਨਰੇਸ਼ ਕੁਮਾਰ, ਡਾ. ਜਗਦੇਵ ਸਿੰਘ ਯਾਤਰੀ, ਜਸ਼ਨ ਚੰਮ, ਕਸ਼ਮੀਰ ਸਿੰਘ, ਦੀਪਕ ਬਾਂਸਲ, ਸਰਪਰਸ ਬਾਂਸਲ, ਇੰਦਰਜੀਤ ਸਿੰਘ ਮਾਨ, ਮਵੀ ਮਾਨ, ਅਤੇ ਸਾਹਿਤ ਸਭਾ ਜੋਧਪੁਰ ਪਾਖਰ ਦੇ ਪ੍ਰਧਾਨ ਨਿਰਮਲ ਸਿੰਘ ਮਾਨ ਜੀ ਹੋਰਾਂ ਨੇ ਇਸ ਸਮਾਗਮ ਵਿੱਚ ਪਹੁੰਚ ਕੇ ਸਮਾਗਮ ਦੀਆਂ ਰੌਣਕਾਂ ਵਿੱਚ ਵਾਧਾ ਕੀਤਾ।
ਸਮਾਗਮ ਦੌਰਾਨ ਕਵੀ ਦਰਬਾਰ ਰੱਖ ਕੇ ਕਵਿਤਾ ਦਾ ਪਾਠ ਵੀ ਕੀਤਾ ਗਿਆ ਅਤੇ ਸਭਾ ਦੇ ਪ੍ਰਧਾਨ ਸ. ਭੁਪਿੰਦਰ ਸਿੰਘ ਮਾਨ ਜੀ ਹੋਰਾਂ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਪੜ੍ਹਨ ਅਤੇ ਸਾਹਿਤਕ ਖੇਤਰ ਵਿੱਚ ਆਪਣੀਆ ਸੇਵਾਵਾਂ ਨਿਭਾਉਣ ਦਾ ਸੁਨੇਹਾ ਦਿੱਤਾ ਅਤੇ ਬਾਅਦ ਵਿੱਚ ਸਮੂਹ ਪੰਜਾਬੀ ਸਾਹਿਤ ਸਭਾ ਮੌੜ ਵੱਲੋਂ ਲੇਖਕ ਹਰਮਨ ਹਬੀਬ ਨੂੰ ਸਨਮਾਨ ਸਾਹਿਤ ਸਨਮਾਨਿਤ ਵੀ ਕੀਤਾ ਗਿਆ।
