ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹਾਈਪਰਟੈਨਸ਼ਨ ਜਾਗਰੂਕਤਾ ਸੰਬੰਧੀ ਨੁਕੜ ਨਾਟਕ ਕਰਵਾਇਆ
ਹੁਸ਼ਿਆਰਪੁਰ- ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਭਰ ਵਿੱਚ ਵੱਖ-ਵੱਖ ਗਤੀਵਿਧੀਆ ਕਰਕੇ ਹਾਈਪਰਟੈਨਸ਼ਨ ਜਾਗਰੂਕਤਾ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਦੇ ਤਹਿਤ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਹੁਸ਼ਿਆਰਪੁਰ ਡਾ ਸਵਾਤੀ ਸ਼ੀਂਹਮਾਰ ਦੀ ਅਗਵਾਈ ਵਿਚ ਮਾਤਾ ਗੁਜਰੀ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਹਾਈਪਰਟੈਨਸ਼ਨ ਬਾਰੇ ਜਾਗਰੂਕ ਕਰਦਾ ਨੁਕੜ ਨਾਟਕ ਖੇਡਿਆ ਗਿਆ। ਜਿਸ ਵਿੱਚ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ ਵਿਸ਼ੇਸ਼ ਤੌਰ ਤੇ ਉਪਸਥਿਤ ਹੋਏ।

ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਮੇਟਰਨ ਮਨਜੀਤ ਕੌਰ, ਨਰਸਿੰਗ ਸਿਸਟਰ ਪਰਮਜੀਤ ਕੌਰ, ਆਈਸੀਐਨ ਹਰਪ੍ਰੀਤ ਕੌਰ ਅਤੇ ਐਨਸੀਡੀ ਸਟਾਫ ਨਰਸ ਕਿਰਨਦੀਪ ਕੌਰ ਸ਼ਾਮਿਲ ਹੋਏ। ਨੁਕੜ ਨਾਟਕ ਰਾਹੀਂ ਵਿਦਿਆਰਥਣਾਂ ਵੱਲੋਂ ਹਸਪਤਾਲ ਵਿੱਚ ਆਏ ਹੋਏ ਮਰੀਜ਼ਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੇ ਕਾਰਣਾਂ ਅਤੇ ਇਸਤੋਂ ਬਚਾਅ ਲਈ ਕੀਤੇ ਜਾਣ ਵਾਲੇ ਉਪਰਾਲਿਆ ਬਾਰੇ ਜਾਗਰੂਕ ਕੀਤਾ ਗਿਆ।
ਇਸ ਦੌਰਾਨ ਸੰਬੋਧਨ ਕਰਦਿਆਂ ਡਾ. ਰਣਜੀਤ ਸਿੰਘ ਨੇ ਕਿਹਾ ਕਿ ਇਸ ਨਾਟਕ ਰਾਹੀਂ ਆਪ ਜੀ ਨਾਲ ਜਾਣਕਾਰੀ ਸਾਂਝੀ ਕਰਨ ਦਾ ਸਾਡਾ ਮਕਸਦ ਹੈ ਕਿ ਲੋਕ ਆਪਣੇ ਬਲੱਡ ਪ੍ਰੈਸ਼ਰ ਦੇ ਸਹੀ ਮਾਪ ਬਾਰੇ ਜਾਗਰੂਕ ਹੋਣ, ਕਿਉਕਿਂ ਦੁਨੀਆਂ ਦੀ 30 ਫੀਸਦੀ ਤੋਂ ਵੀ ਜਿਆਦਾ ਆਬਾਦੀ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਰ ਹੈ ਜਿਸ ਕਾਰਣ ਦਿਲ ਦੀਆਂ ਬੀਮਾਰੀਆਂ, ਕਿਡਨੀ ਫੇਲੀਅਰ ਅਤੇ ਸਟ੍ਰੋਕ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਉਹਨਾਂ ਦੱਸਿਆ ਕਿ ਛਾਤੀ ਵਿੱਚ ਦਰਦ, ਚੱਕਰ ਆਉਣਾ, ਉਲਟੀ ਆਉਣਾ, ਥਕਾਵਟ, ਸਿਰ ਦਰਦ ਜਾਂ ਚੱਕਰ ਆਉਣਾ, ਸਾਹ ਲੈਣ ਵਿੱਚ ਤਕਲੀਫ਼, ਅੱਖਾਂ ਤੇ ਬੁਰਾ ਪ੍ਰਭਾਵ ਅਤੇ ਪਸੀਨਾ ਆਉਣਾ ਹਾਈ ਬਲੱਡ ਪ੍ਰੈਸ਼ਰ ਹੋਣ ਦੇ ਲੱਛਣ ਹਨ। ਖੂਨ ਦੀਆਂ ਨਾੜੀਆਂ ਵਿੱਚ ਚਿਕਨਾਈ ਦਾ ਜਮ੍ਹਾਂ ਹੋਣਾ, ਗੁਰਦਿਆਂ ਦੇ ਰੋਗ, ਦਿਲ ਦੇ ਰੋਗ, ਅਧਰੰਗ ਤੇ ਅੱਖਾਂ ਦੀਆਂ ਬਿਮਾਰੀਆਂ ਆਦਿ ਹਾਈ ਬਲੱਡ ਪ੍ਰੈਸ਼ਰ ਨਾਲ ਹੋਣ ਵਾਲੀਆਂ ਬਿਮਾਰੀਆਂ ਹਨ।
ਡਾ. ਸਵਾਤੀ ਨੇ ਦੱਸਿਆ ਕਿ ਬੀਮਾਰੀ ਦੇ ਸ਼ੁਰੂ ਹੋਣ ਅਤੇ ਇਸਦੇ ਲੱਛਣਾਂ ਦਾ ਆਸਾਨੀ ਨਾਲ ਪਤਾ ਨਹੀਂ ਚਲਦਾ ਪਰ ਸਮੇਂ ਸਿਰ ਇਸਦੇ ਪਤਾ ਚਲਣ ਤੇ ਉਪਚਾਰ ਕਰਨ ਨਾਲ ਇਸਦੀ ਰੋਕਥਾਮ ਸੰਭਵ ਹੈ। ਤਲ਼ਿਆ ਹੋਇਆ ਜਾਂ ਜਿਆਦਾ ਨਮਕ ਵਾਲਾ ਭੋਜਨ, ਬੁਢਾਪਾ, ਨਸ਼ੀਲੇ ਪਦਾਰਥ, ਮੋਟਾਪਾ, ਘੱਟ ਕਸਰਤ ਅਤੇ ਦਿਮਾਗੀ ਪ੍ਰੇਸ਼ਾਨੀ ਹਾਈ ਬਲੱਡ ਪ੍ਰੈਸ਼ਰ ਦੇ ਮੁੱਖ ਕਾਰਣ ਹਨ। ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਕੇ ਅਸੀ ਬਲੱਡ ਪ੍ਰੈਸ਼ਰ ਵਰਗੀਆਂ ਹੋਰ ਗੈਰ ਸੰਚਾਰਿਤ ਬੀਮਾਰੀਆਂ ਤੋਂ ਆਪਣਾ ਬਚਾਅ ਕਰ ਸਕਦੇ ਹਾਂ।
ਨਮਕ ਅਤੇ ਤਲੀਆਂ ਚੀਜਾਂ ਦਾ ਸੇਵਨ ਘੱਟ ਕੀਤਾ ਜਾਵੇ ਅਤੇ ਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ। ਵਜ਼ਨ ਨਾ ਵੱਧਣ ਦਿੱਤਾ ਜਾਵੇ, ਖਾਣੇ ਵਿੱਚ ਚਰਬੀ ਦੀ ਮਾਤਰਾ ਘਟਾਈ ਜਾਵੇ, ਸ਼ਬਜ਼ੀਆਂ ਅਤੇ ਫਲ ਜਿਆਦਾ ਮਾਤਰਾ ਵਿੱਚ ਖਾਧੇ ਜਾਣ। ਇਲਾਜ ਅਤੇ ਕੰਟਰੋਲ ਲਈ ਜਰੂਰੀ ਹੈ ਕਿ ਘੱਟ ਤੋਂ ਘੱਟ 30 ਮਿੰਟ ਰੋਜ਼ਾਨਾ ਕਸਰਤ ਕੀਤੀ ਜਾਵੇ।ਇਸਦੇ ਨਾਲ ਹੀ ਨਿਯਮਤ ਡਾਕਟਰੀ ਜਾਂਚ ਅਤੇ ਦਵਾਈਆਂ ਦਾ ਸੇਵਨ ਕੀਤਾ ਜਾਵੇ।