ਪਿੰਡ ਰਾਮਗੜ੍ਹ ਵਿਖੇ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ।

ਨਵਾਂਸ਼ਹਿਰ- ਨਜ਼ਦੀਕੀ ਪਿੰਡ ਰਾਮਗੜ੍ਹ ਵਿਖੇ ਯੁੱਧ ਨਸ਼ਿਆਂ ਵਿਰੁੱਧ, ਮੁਹਿੰਮ ਤਹਿਤ ਪਿੰਡ ਦੀ ਸਰਪੰਚ ਵੀਨਾ ਰਾਣੀ ਦੀ ਅਗਵਾਈ ਵਿੱਚ ਲੋਕਾਂ ਨੂੰ ਨਸ਼ਿਆਂ ਦੀ ਰੋਕਥਾਮ ਲਈ ਅਤੇ ਨਸ਼ਿਆਂ ਦੇ ਨੁਕਸਾਨ ਪ੍ਰਤੀ ਜਾਗਰੂਕ ਕਰਨ ਲਈ ਪਿੰਡ ਵਿੱਚ ਰੈਲੀ ਕੱਢੀ ਗਈ।

ਇਸ ਮੌਕੇ ਸਰਪੰਚ ਵੀਨਾ ਰਾਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਵਿੱਚ ਕੋਈ ਵੀ ਵਿਅਕਤੀ ਨਸ਼ੇ ਦੇ ਆਦੀ ਵਿਅਕਤੀ ਅਤੇ ਨਸ਼ੇ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਾਪੇ ਆਪਣੇ ਬੱਚਿਆਂ ਦਾ ਧਿਆਨ ਰੱਖਣ ਅਤੇ ਸਮੇਂ ਸਮੇਂ ਤੇ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਭੈੜੀ ਅਲਾਮਤ ਪ੍ਰਤੀ ਸਮਝਾਉਂਦੇ ਰਹਿਣ।
ਇਸ ਮੌਕੇ ਸਰਪੰਚ ਵੀਨਾ ਰਾਣੀ, ਹਰਜਿੰਦਰ ਕੁਮਾਰ ਨੰਬਰਦਾਰ, ਪ੍ਰਦੀਪ ਸਿੰਘ, ਬਲਦੇਵ ਸਿੰਘ, ਕਮਲਜੀਤ ਕੌਰ, ਜਸਵਿੰਦਰ ਕੌਰ,( ਸਾਰੇ ਪੰਚ), ਮਹਿੰਦਰ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਕੌਰ, ਸੁਰਿੰਦਰ ਪਾਲ,ਮੇਜਰ ਸਿੰਘ,ਸੀਤਾ ਰਾਮ,ਝਲਮਣ ਰਾਮ, ਮਹਿੰਦਰ ਪਾਲ, ਅਰਸ਼ਦੀਪ ਸਿੰਘ ਮਹਿਮੀ, ਸ਼ਿੰਦਰ ਪਾਲ, ਲਖਵੀਰ ਸਿੰਘ,ਜੀਤ ਰਾਮ ਆਦਿ ਹਾਜ਼ਰ ਸਨ।