ਬਾਬਾ ਬਾਲਾ ਪੀਰ ਜੀ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ
ਵਿਸ਼ਲ ਸੱਭਿਆਚਾਰਕ ਸਲਾਨਾ ਜੋੜ ਮੇਲਾ ਬਾਬਾ ਬਾਲਾ ਪੀਰ ਜੀ ਦਾ ਪਿੰਡ ਸਰਹਾਲ ਕਾਜ਼ੀਆਂ ਵਿਖ਼ੇ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਮੇਲੇ ਦੇ ਪਹਿਲੇ ਦਿਨ ਸ਼ਾਮ 4 ਵਜੇ ਝੰਡੇ ਦੀ ਰਸਮ ਹੋਈ ਉਪਰੰਤ 5 ਵਜੇ ਨਕਲਾਂ ਦਾ ਪ੍ਰੋਗਰਾਮ ਕਰਵਾਇਆ ਗਿਆ,

ਮੇਲੇ ਦੇ ਦੂਸਰੇ ਦਿਨ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ 'ਚ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਵਲੋਂ ਆਪਣੇ ਗਾਏ ਹਿੱਟ ਗੀਤ ਗਾਕੇ ਸੰਗਤਾਂ ਦੀ ਵਾਹ ਵਾਹ ਖਟੀ ਇਹਨਾਂ ਤੋਂ ਉਪਰੰਤ ਹਰਮਨ ਜਰਮਨ,ਮਨਮੋਹਣ ਭੱਟੀ ਸੀਮਾ ਭੱਟੀ ਤੇ ਹੋਰ ਗਾਇਕਾ ਨੇ ਵੀ ਦਾਤਾ ਜੀ ਦੀ ਮਹਿਮਾਂ ਦਾ ਗੁਣਗਾਣ ਕੀਤਾ|
ਇਸ ਮੌਕੇ ਚਾਹ ਪਕੌੜਿਆ ਦੇ ਲੰਗਰ ਅਤੇ ਦਾਤਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ,ਇਹ ਮੇਲਾ ਪ੍ਰਬੰਧਕ ਕਮੇਟੀ ( ਰਜ਼ਿ ) ਗ੍ਰਾਮ ਪੰਚਾਇਤ ਪਿੰਡ ਸਰਹਾਲ ਕਾਜ਼ੀਆਂ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ