ਅੰਬੇਡਕਰਾਈਟਜ ਬੁਧਿਸ਼ਟ ਕਮਿਉਨਿਟੀ ਵਲੋਂ ਡਾ. ਅੰਬੇਡਕਰ ਦੇ ਜਨਮ ਦਿਨ ਸਮਰਪਿਤ ਔਕਲੈਂਡ ਨਿਊ ਸੈਂਟਰ ਹੈਂਡਜਬਰਥ ਬਰਮਿੰਘਮ ਯੂ ਕੇ 'ਚ ਸਮਾਗਮ

ਹੁਸ਼ਿਆਰਪੁਰ- ਅੰਬੇਡਕਰਾਈਟਜ ਬੁਧਿਸ਼ਟ ਕਮਿਉਨਿਟੀ ਯੂ ਕੇ ਵਲੋਂ ਡਾਕਟਰ ਭੀਮ ਰਾਓ ਅੰਬੇਡਕਰ ਦੇ 134ਵੇਂ ਜਨਮ ਦਿਨ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਔਕਲੈਂਡ ਨਿਊ ਸੈਂਟਰ ਹੈਂਡਜਬਰਥ ਬਰਮਿੰਘਮ ਯੂ ਕੇ ਵਿਖੇ ਸ੍ਰੀ ਰੇਸਮ ਮਹੇ ਦੀ ਸਮੁੱਚੀ ਟੀਮ ਵਲੋਂ ਆਯੋਜਿਤ ਗਿਆ।

ਹੁਸ਼ਿਆਰਪੁਰ- ਅੰਬੇਡਕਰਾਈਟਜ ਬੁਧਿਸ਼ਟ ਕਮਿਉਨਿਟੀ ਯੂ ਕੇ ਵਲੋਂ ਡਾਕਟਰ ਭੀਮ ਰਾਓ ਅੰਬੇਡਕਰ ਦੇ 134ਵੇਂ ਜਨਮ ਦਿਨ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਔਕਲੈਂਡ ਨਿਊ ਸੈਂਟਰ ਹੈਂਡਜਬਰਥ ਬਰਮਿੰਘਮ  ਯੂ ਕੇ ਵਿਖੇ ਸ੍ਰੀ ਰੇਸਮ ਮਹੇ ਦੀ ਸਮੁੱਚੀ ਟੀਮ ਵਲੋਂ ਆਯੋਜਿਤ  ਗਿਆ। 
        ਸਮਾਗਮ ਨੂੰ ਗਿਆਨ ਚੰਦ ਦੀਵਾਲੀ, ਸਤਪਾਲ ਮੰਮਣ, ਬਲਰਾਮ ਸਿੱਧੂ, ਚੰਦਰ ਸ਼ੇਖਰ ਗੁਰੂ, ਪ੍ਰਗਟ ਭਗਾਨੀਆ,ਡਾਕਟਰ  ਵਿਸ਼ਾਲ ਧਮਈਆ ਅਤੇ  ਮਹਿੰਦਰਪਾਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਮੰਦਰ ਬਰਮਿੰਘਮ ਆਦਿ ਨੇ ਸੰਬੋਧਨ ਕੀਤਾ ।ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਰੇਸ਼ਮ ਮਹੇ ਜੀ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਬਖਸ਼ੋ ਵਲੋਂ ਸ਼ਮਾ ਰੋਸ਼ਨ ਕਰਕੇ ਕੀਤੀ ਗਈ ।   ਇਸ ਮੌਕੇ ਪ੍ਰਮੁੱਖ ਬੁਲਾਰਿਆਂ ਵਲੋਂ ਬਾਵਾ ਸਾਹਿਬ ਜੀ ਦੇ ਸੰਘਰਸ਼ ਅਤੇ ਭਾਰਤ ਨੂੰ ਉਨ੍ਹਾਂ ਦੀ ਦੇਣ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ । ਬੁਲਾਰਿਆਂ ਵਲੋਂ ਉਨ੍ਹਾਂ ਵਲੋਂ ਅਰੰਭੇ ਗਏ ਸੰਘਰਸ਼ ਨੂੰ ਜਾਰੀ ਰੱਖਣ ਉਪਰ ਜੋਰ ਦਿੱਤਾ ਅਤੇ ਕਿਹਾ ਗਿਆ ਗਿਆ ਕਿ ਡਾਕਟਰ ਸਾਹਿਬ ਸਿਰਫ ਕਿਸੇ ਇਕ ਜਮਾਤ ਜਾਂ ਵਰਗ  ਦੇ ਲੀਡਰ  ਨਹੀਂ ਸਨ ਸਗੋਂ ਉਹ ਸਮੁੱਚੇ ਭਾਰਤੀਆਂ ਦੇ ਮਹਾਨ ਆਗੂ ਸਨ ।ਉਨ੍ਹਾਂ ਦੁਆਰਾ ਦਿੱਤਾ ਗਿਆ ਸੰਵਿਧਾਨ ਅੱਜ ਵੀ ਸਾਡੀ ਅਗਵਾਈ ਕਰ ਰਿਹਾ ਹੈ ।ਭਾਰਤ ਵਿਚ ਅਤੇ ਭਾਰਤ ਤੋਂ ਬਾਹਰ ਰਹਿ ਰਹੇ ਕੁੱਝ ਫਿਰਕੂ ਸੋਚ ਦੇ ਲੋਕ ਉਨ੍ਹਾਂ ਦੇ ਅਕਸ ਨੂੰ ਧੁੰਦਲਾ ਕਰਨ ਅਤੇ ਉਨ੍ਹਾਂ ਨੂੰ ਖਲਨਾਇਕ ਦੇ ਤੌਰ ਤੇ ਪੇਸ਼ ਕਰਨ ਲਈ ਯਤਨਸ਼ੀਲ ਹਨ,ਪਰ ਅਜਿਹੇ ਲੋਕ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋਣਗੇ।ਬਾਵਾ ਸਾਹਿਬ ਰਹਿੰਦੀ ਦੁਨੀਆਂ ਤੱਕ ਧਰੂ ਤਾਰੇ ਦੀ ਤਰ੍ਹਾਂ ਚਮਕਦੇ ਰਹਿਣਗੇ । ਸ੍ਰੀ
ਭੰਤੇ ਡਾ: ਕਸ਼ਪਾ ਵਲੋਂ ਬੁੱਧ ਧਰਮ ਦੀ ਧਾਰਮਿਕ ਰਸਮ ਨਿਭਾਈ ਗਈ ।ਸਟੇਜ ਸਕੱਤਰ ਦੀ ਸੇਵਾ ਧਰਮ ਚੰਦ ਮਹੇ  ਵਲੋਂ ਨਿਭਾਈ ਗਈ । ਇਸ ਮੌਕੇ ਪ੍ਰੇਮ ਚਮਕੀਲਾ ਅਤੇ ਧਰਮਿੰਦਰ ਮਸਾਣੀ ਨੇ ਮਿਸ਼ਨਰੀ ਗੀਤਾਂ ਨਾਲ ਬਾਬਾ ਸਾਹਿਬ ਬਾਰੇ ਚਾਨਣਾ ਪਾਇਆ ਅਤੇ ਜੋਗਿੰਦਰ ਮਹੇ ਯੋਗੀ, ਧਰਮ ਚੰਦ ਅਤੇ ਪਿਆਰਾ ਲਾਲ ਬੰਗੜ ਵਲੋਂ ਆਪਣੀਆਂ ਕਵਿਤਾਵਾਂ ਰਾਹੀਂ ਡਾਕਟਰ ਸਾਹਿਬ ਜੀ ਦੀ ਵਿਚਾਰਧਾਰਾ ਬਾਰੇ ਜਾਣੂੰ ਕਰਵਾਇਆ ।ਹੋਰ ਮੁੱਖ ਸਖਸ਼ੀਅਤਾਂ ਵਿਚੋਂ   ਲਖਵਿੰਦਰ ਬਸਰਾ ਅਤੇ ਜਸਵਿੰਦਰ ਤਲਵਣ  ਵੀ ਹਾਜਰ ਸਨ।ਆਈ ਸੰਗਤ ਵਾਸਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ।