
ਪਿੰਡ ਸਵਾੜਾ ਤੋਂ ਬੀਰੋ ਮਾਜਰੀ ਤੱਕ ਜਾਂਦੀ ਲਿੰਕ ਸੜਕ ਦੀ ਮੁਰੰਮਤ ਦਾ ਕੰਮ ਜਲਦ ਮੁਕੰਮਲ ਕਰਵਾਉਣ ਦੀ ਮੰਗ
ਐਸ ਏ ਐਸ ਨਗਰ, 19 ਮਈ- ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮਛੱਲੀ ਕਲਾਂ ਨੇ ਪੰਜਾਬ ਰਾਜ ਮੰਡੀਕਰਨ ਦੇ ਅਧਿਕਾਰੀਆਂ ਕੋਲੋਂ ਪਿੰਡ ਸਵਾੜਾ ਤੋਂ ਲੈ ਕੇ ਬੀਰੋ ਮਾਜਰੀ ਤੱਕ ਜਾਂਦੀ ਲਿੰਕ ਸੜਕ ਦੀ ਮੁਰੰਮਤ ਦਾ ਕੰਮ ਜਲਦ ਮੁਕੰਮਲ ਕਰਵਾਉਣ ਦੀ ਮੰਗ ਕੀਤੀ ਹੈ।
ਐਸ ਏ ਐਸ ਨਗਰ, 19 ਮਈ- ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮਛੱਲੀ ਕਲਾਂ ਨੇ ਪੰਜਾਬ ਰਾਜ ਮੰਡੀਕਰਨ ਦੇ ਅਧਿਕਾਰੀਆਂ ਕੋਲੋਂ ਪਿੰਡ ਸਵਾੜਾ ਤੋਂ ਲੈ ਕੇ ਬੀਰੋ ਮਾਜਰੀ ਤੱਕ ਜਾਂਦੀ ਲਿੰਕ ਸੜਕ ਦੀ ਮੁਰੰਮਤ ਦਾ ਕੰਮ ਜਲਦ ਮੁਕੰਮਲ ਕਰਵਾਉਣ ਦੀ ਮੰਗ ਕੀਤੀ ਹੈ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਉਕਤ ਸੜਕ ਦੀ ਮੁਰੰਮਤ ਸਬੰਧੀ ਟੈਂਡਰ ਨਾਲ 2021 ਵਿੱਚ ਪਾਸ ਹੋਣ ਦੇ ਬਾਵਜੂਦ ਅੱਜ ਲਗਭਗ ਸਾਢੇ ਚਾਰ ਸਾਲ ਤੋਂ ਜ਼ਿਆਦਾ ਸਮਾਂ ਬੀਤਣ ਦੇ ਬਾਵਜੂਦ ਇਸ ਸੜਕ ਦੀ ਮੁਰੰਮਤ ਦਾ ਕੰਮ ਪੂਰਾ ਨਹੀਂ ਹੋ ਸਕਿਆ।
ਜਿਸ ਕਾਰਨ ਸਵਾੜਾ ਤੋਂ ਲੈ ਕੇ ਪਵਾਲਾ ਪਿੰਡ ਤੱਕ ਬਣੀ ਇਹ ਸੜਕ ਦੁਬਾਰਾ ਫਿਰ ਟੁੱਟਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਵਾਲਾ ਤੋਂ ਲੈ ਕੇ ਪਿੰਡ ਬੀਰੋ ਮਾਜਰੀ ਤੱਕ ਪਾਇਆ ਗਟਕਾ ਬਾਰਸ਼ਾਂ ਕਾਰਨ ਸੜਕ ਤੋਂ ਰੁੜ੍ਹ ਕੇ ਖੇਤਾਂ ਵਿੱਚ ਜਾ ਪਿਆ ਹੈ ਅਤੇ ਸੜਕ ਅੰਦਰ ਵੱਡੇ-ਵੱਡੇ ਟੋਏ ਪਏ ਹੋਣ ਕਾਰਨ ਇੱਥੋਂ ਲੰਘਣ ਵਾਲੇ ਰਾਹਗੀਰ ਬਹੁਤ ਹੀ ਪ੍ਰੇਸ਼ਾਨ ਹਨ।
ਉਹਨਾਂ ਕਿਹਾ ਕਿ ਸੜਕ ਦੀ ਮਾੜੀ ਹਾਲਤ ਕਾਰਨ ਇੱਥੇ ਹਰ ਸਮੇਂ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ਅਤੇ ਜ਼ਿਆਦਾਤਰ ਲੋਕ ਹੁਣ ਪਿੰਡ ਗੜ੍ਹੋਲੀਆਂ ਤੋਂ ਹੋ ਕੇ ਜਾਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ 7 ਸਾਲ ਦੇ ਸਮੇਂ ਤੋਂ ਬਾਅਦ ਹਰੇਕ ਸੜਕ ਦੀ ਦੁਬਾਰਾ ਮੁਰੰਮਤ ਕੀਤੀ ਜਾਂਦੀ ਹੈ ਪਰ ਇਸ ਸੜਕ ਦਾ ਟੈਂਡਰ ਪਾਸ ਹੋਏ ਨੂੰ ਹੀ ਲਗਭਗ ਸਾਢੇ ਚਾਰ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਹਾਲੇ ਤੱਕ ਇਸ ਦੀ ਮੁਰੰਮਤ ਦਾ ਕੰਮ ਪੂਰਾ ਨਹੀਂ ਹੋਇਆ।
ਉਨ੍ਹਾਂ ਲੋਕਾਂ ਦੀ ਇਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਅੱਜ ਮੰਡੀਕਰਨ ਬੋਰਡ ਦੇ ਇੰਜੀਨੀਅਰ ਇਨ ਚੀਫ ਜਤਿੰਦਰ ਸਿੰਘ ਭੰਗੂ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਸ੍ਰੀ ਭੰਗੂ ਨੇ ਸੜਕ ਦੀ ਮੁਰੰਮਤ ਦਾ ਕੰਮ ਜਲਦ ਤੋਂ ਜਲਦ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ।
