ਮੁਹਾਲੀ ਦੇ ਵੱਖ ਵੱਖ ਵਾਰਡਾਂ ਵਿੱਚ ਬਣਨਗੇ ਸਿੰਥੈਟਿਕ ਬੈਡਮਿੰਟਨ ਕੋਰਟ - ਅਮਰਜੀਤ ਸਿੰਘ ਜੀਤੀ ਸਿੱਧੂ

ਐਸ ਏ ਐਸ ਨਗਰ, 19 ਮਈ- ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਹੈ ਕਿ ਮੁਹਾਲੀ ਦੇ ਵੱਖ-ਵੱਖ ਵਾਰਡਾਂ ਵਿੱਚ ਸਿੰਥੈਟਿਕ ਬੈਡਮਿੰਟਨ ਕੋਰਟ ਬਣਾਏ ਜਾਣਗੇ। ਸਥਾਨਕ ਸੈਕਟਰ 57 ਵਿੱਚ ਸਿੰਥੈਟਿਕ ਬੈਡਮਿੰਟਨ ਕੋਰਟ ਦਾ ਉਦਘਾਟਨ ਕਰਨ ਮੌਕੇ ਉਹਨਾਂ ਕਿਹਾ ਕਿ ਮੁਹਾਲੀ ਦੇ ਵੱਖ-ਵੱਖ ਪਾਰਕਾਂ ਵਿੱਚ ਪਹਿਲਾਂ ਵੀ ਬੈਡਮਿੰਟਨ ਅਤੇ ਵਾਲੀਬਾਲ ਦੇ ਕੋਰਟ ਬਣਾਏ ਗਏ ਹਨ ਅਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਪਾਰਕਾਂ ਵਿੱਚ ਜਿਮਾਂ ਵੀ ਲਗਾਈਆਂ ਗਈਆਂ ਹਨ।

ਐਸ ਏ ਐਸ ਨਗਰ, 19 ਮਈ- ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਹੈ ਕਿ ਮੁਹਾਲੀ ਦੇ ਵੱਖ-ਵੱਖ ਵਾਰਡਾਂ ਵਿੱਚ ਸਿੰਥੈਟਿਕ ਬੈਡਮਿੰਟਨ ਕੋਰਟ ਬਣਾਏ ਜਾਣਗੇ। ਸਥਾਨਕ ਸੈਕਟਰ 57 ਵਿੱਚ ਸਿੰਥੈਟਿਕ ਬੈਡਮਿੰਟਨ ਕੋਰਟ ਦਾ ਉਦਘਾਟਨ ਕਰਨ ਮੌਕੇ ਉਹਨਾਂ ਕਿਹਾ ਕਿ ਮੁਹਾਲੀ ਦੇ ਵੱਖ-ਵੱਖ ਪਾਰਕਾਂ ਵਿੱਚ ਪਹਿਲਾਂ ਵੀ ਬੈਡਮਿੰਟਨ ਅਤੇ ਵਾਲੀਬਾਲ ਦੇ ਕੋਰਟ ਬਣਾਏ ਗਏ ਹਨ ਅਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਪਾਰਕਾਂ ਵਿੱਚ ਜਿਮਾਂ ਵੀ ਲਗਾਈਆਂ ਗਈਆਂ ਹਨ। ਜਿਨ੍ਹਾਂ ਦਾ ਵਸਨੀਕ ਵਾਧੂ ਲਾਭ ਉਠਾ ਰਹੇ ਹਨ। ਉਹਨਾਂ ਕਿਹਾ ਕਿ ਪਹਿਲੀ ਵਾਰ ਹੈ ਕਿ ਇੱਥੇ ਸਿੰਥੈਟਿਕ ਬੈਡਮਿੰਟਨ ਕੋਰਟ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਉੱਤੇ ਨਗਰ ਨਿਗਮ ਵੱਲੋਂ 11 ਲੱਖ ਰੁਪਏ ਖਰਚ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਸਾਈਕਲ ਟਰੈਕ ਬਣਾਉਣ ਦਾ ਮਕਸਦ ਵੀ ਲੋਕਾਂ ਨੂੰ ਸਿਹਤ ਵਾਲੇ ਪਾਸੇ ਜੋੜਨਾ ਹੈ ਅਤੇ ਮੁਹਾਲੀ ਵਿੱਚ ਟਰੈਫਿਕ ਦੇ ਵੱਧ ਰਹੇ ਭਾਰ ਨੂੰ ਘਟਾਉਣਾ ਹੈ। ਇਸੇ ਤਰ੍ਹਾਂ ਮੁਹਾਲੀ ਵਿੱਚ ਬਣਾਏ ਜਾ ਰਹੇ ਵਾਲੀਬਾਲ ਅਤੇ ਬੈਡਮਿੰਟਨ ਦੇ ਕੋਰਟਾਂ ਵਿੱਚ ਵੀ ਵੱਡੀ ਗਿਣਤੀ ਲੋਕ ਖੇਡਦੇ ਹਨ ਅਤੇ ਵੱਖ-ਵੱਖ ਪਾਰਕਾਂ ਵਿੱਚ ਲਗਾਈਆਂ ਗਈਆਂ ਜਿਮਾਂ ਵਿੱਚ ਬਜ਼ੁਰਗ, ਬੱਚੇ ਅਤੇ ਔਰਤਾਂ ਕਸਰਤ ਕਰਦੇ ਹਨ ਜਿਸ ਨਾਲ ਬਿਮਾਰੀਆਂ ਵੀ ਘਟਦੀਆਂ ਹਨ ਅਤੇ ਲੋਕ ਤੰਦਰੁਸਤ ਹੁੰਦੇ ਹਨ।
ਇਸ ਮੌਕੇ ਵਾਰਡ ਦੀ ਕੌਂਸਲਰ ਕੁਲਵੰਤ ਕੌਰ ਅਤੇ ਸਮਾਜ ਸੇਵੀ ਗੁਰਸਾਹਿਬ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ।