ਫੇਜ 1 ਵਿੱਚ ਲਗਾਏ ਕੈਂਪ ਦੌਰਾਨ 64 ਵਿਅਕਤੀਆਂ ਨੇ ਕੀਤਾ ਖੂਨਦਾਨ
ਐਸ ਏ ਐਸ ਨਗਰ, 19 ਮਈ- ਗਊ ਗਰਾਸ ਸੇਵਾ ਸਮਿਤੀ ਵੱਲੋਂ ਧਾਰਮਿਕ ਅਤੇ ਸਾਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਗਊ ਹਸਪਤਾਲ ਅਤੇ ਗਊਸ਼ਾਲਾ, ਫੇਜ-1 ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।
ਐਸ ਏ ਐਸ ਨਗਰ, 19 ਮਈ- ਗਊ ਗਰਾਸ ਸੇਵਾ ਸਮਿਤੀ ਵੱਲੋਂ ਧਾਰਮਿਕ ਅਤੇ ਸਾਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਗਊ ਹਸਪਤਾਲ ਅਤੇ ਗਊਸ਼ਾਲਾ, ਫੇਜ-1 ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।
ਕੈਂਪ ਦੌਰਾਨ ਡਾ. ਸਾਨੀਆ ਸ਼ਰਮਾ ਅਤੇ ਗਗਨ ਸ਼ਰਮਾ ਦੀ ਅਗਵਾਈ ਵਿੱਚ ਬਲੱਡ ਬੈਂਕ, ਸਿਵਲ ਹਸਪਤਾਲ, ਫੇਜ-6, ਮੁਹਾਲੀ ਦੀ ਟੀਮ ਵੱਲੋਂ ਖੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ ਗਿਆ। ਕੈਂਪ ਵਿੱਚ ਕੁੱਲ 64 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਗਿਆ।
ਇਸ ਮੌਕੇ ਹਰਿਆਵਲ ਪੰਜਾਬ ਵਾਤਾਵਰਣ ਸੁਰੱਖਿਆ ਅਤੇ ਭਾਈ ਕਨ੍ਹਈਆ ਵੈਲਫੇਅਰ ਸੋਸਾਇਟੀ ਮੁਹਾਲੀ ਦੀ ਟੀਮ ਵੱਲੋਂ ਖੂਨਦਾਨੀਆਂ ਨੂੰ ਔਸ਼ਧੀ ਪੌਦੇ ਵੀ ਵੰਡੇ ਗਏ।