ਹਾਟੀ ਭਾਈਚਾਰੇ ਦੀ ਪਹਚਾਨ ਅਤੇ ਹੱਕਾਂ ਦੀ ਪੁਨਰਬਹਾਲੀ ਸਬੰਧੀ ਰਾਜ ਸਭਾ ਸਾਂਸਦ ਨਾਲ ਮਿਲਿਆ ਪ੍ਰਤੀਨਿਧੀ ਮੰਡਲ

ਚੰਡੀਗੜ੍ਹ, 18 ਮਈ 2025- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਗਿਰਿਪਾਰ ਖੇਤਰ ਦੇ ਹਾਟੀ ਭਾਈਚਾਰੇ ਦਾ ਇੱਕ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਅੱਜ ਚੰਡੀਗੜ੍ਹ ਪ੍ਰਦੇਸ਼ ਹਾਟੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੁਰਿੰਦਰ ਠਾਕੁਰ ਦੀ ਅਗਵਾਈ ਹੇਠ ਰਾਜ ਸਭਾ ਸਾਂਸਦ ਸਰਦਾਰ ਸਤਨਾਮ ਸਿੰਘ ਸੰਧੂ ਨਾਲ ਉਨ੍ਹਾਂ ਦੇ ਚੰਡੀਗੜ੍ਹ ਨਿਵਾਸ ਤੇ ਮਿਲਿਆ।

ਚੰਡੀਗੜ੍ਹ, 18 ਮਈ 2025- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਗਿਰਿਪਾਰ ਖੇਤਰ ਦੇ ਹਾਟੀ ਭਾਈਚਾਰੇ ਦਾ ਇੱਕ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਅੱਜ ਚੰਡੀਗੜ੍ਹ ਪ੍ਰਦੇਸ਼ ਹਾਟੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੁਰਿੰਦਰ ਠਾਕੁਰ ਦੀ ਅਗਵਾਈ ਹੇਠ ਰਾਜ ਸਭਾ ਸਾਂਸਦ ਸਰਦਾਰ ਸਤਨਾਮ ਸਿੰਘ ਸੰਧੂ ਨਾਲ ਉਨ੍ਹਾਂ ਦੇ ਚੰਡੀਗੜ੍ਹ ਨਿਵਾਸ ਤੇ ਮਿਲਿਆ।
ਇਸ ਮੀਟਿੰਗ ਦਾ ਮੁੱਖ ਮਕਸਦ ਹਾਟੀ ਭਾਈਚਾਰੇ ਨੂੰ ਨੌਵੀਂ ਅਨੁਸੂਚਿਤ ਜਾਤੀਆਂ (ਐਸ.ਟੀ.) ਦਾ ਦਰਜਾ ਮਿਲਣ ਦੇ ਬਾਵਜੂਦ ਆ ਰਹੀਆਂ ਰੁਕਾਵਟਾਂ ਅਤੇ ਉਨ੍ਹਾਂ ਦੀ ਇਤਿਹਾਸਕ ਪਹਚਾਨ ਦੀ ਬਹਾਲੀ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ ਕਰਨਾ ਸੀ।
ਪ੍ਰਤੀਨਿਧੀ ਮੰਡਲ ਨੇ ਸਾਂਸਦ ਸੰਧੂ ਨੂੰ ਜਾਣੂ ਕਰਵਾਇਆ ਕਿ ਭਾਵੇਂ ਕੇਂਦਰ ਸਰਕਾਰ ਵੱਲੋਂ ਹਾਟੀ ਭਾਈਚਾਰੇ ਨੂੰ ਐਸ.ਟੀ. ਦਾ ਦਰਜਾ ਦਿੱਤਾ ਗਿਆ ਹੈ ਅਤੇ ਇਹ ਗਜ਼ਟ ਵਿਚ ਪ੍ਰਕਾਸ਼ਤ ਵੀ ਹੋ ਚੁੱਕਾ ਹੈ, ਪਰ ਕਈ ਕਾਨੂੰਨੀ ਚੁਣੌਤੀਆਂ ਕਾਰਨ ਇਸ ਭਾਈਚਾਰੇ ਨੂੰ ਹਾਲੇ ਵੀ ਇਸਦੇ ਪੂਰੇ ਲਾਭ ਨਹੀਂ ਮਿਲ ਰਹੇ। ਖਾਸ ਕਰਕੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵੱਲੋਂ ਇਸ ਕਾਨੂੰਨ ਦੇ ਲਾਗੂ ਹੋਣ ’ਤੇ ਲਾਈ ਰੋਕ ਕਾਰਨ ਭਾਈਚਾਰੇ ਵਿੱਚ ਅਣਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ।
ਸਾਂਸਦ ਸਰਦਾਰ ਸਤਨਾਮ ਸਿੰਘ ਸੰਧੂ ਨੇ ਹਾਟੀ ਭਾਈਚਾਰੇ ਦੀਆਂ ਚਿੰਤਾਵਾਂ ਧਿਆਨਪੂਰਵਕ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਦੇ ਹੱਕਾਂ ਦੀ ਰੱਖਿਆ ਅਤੇ ਪਹਚਾਨ ਦੀ ਬਹਾਲੀ ਲਈ ਇਹ ਮੁੱਦਾ ਸੰਸਦ ’ਚ ਜ਼ੋਰਦਾਰ ਢੰਗ ਨਾਲ ਉਠਾਉਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗਿਰਿਪਾਰ ਖੇਤਰ ਦੇ ਹਾਟੀ ਭਾਈਚਾਰੇ ਨੂੰ ਸੰਵੈਧਾਨਕ ਹੱਕਾਂ ਅਤੇ ਲਾਭ ਮਿਲਣ ਲਈ ਉਹ ਕੇਂਦਰ ਸਰਕਾਰ ਅਤੇ ਸਬੰਧਤ ਰਾਜ ਅਧਿਕਾਰੀਆਂ ਨਾਲ ਸਿੱਧਾ ਸੰਪਰਕ ਕਰਕੇ ਹਰ ਸੰਭਵ ਕੋਸ਼ਿਸ਼ ਕਰਨਗੇ।
ਹਾਟੀ ਭਾਈਚਾਰਾ ਲੰਮੇ ਸਮੇਂ ਤੋਂ ਆਪਣੀ ਵਿਲੱਖਣ ਸਾਂਸਕ੍ਰਿਤਕ, ਇਤਿਹਾਸਕ ਅਤੇ ਸਮਾਜਿਕ-ਆਰਥਿਕ ਪਹਚਾਨ ਦੇ ਆਧਾਰ ’ਤੇ ਐਸ.ਟੀ. ਦਰਜੇ ਦੀ ਮੰਗ ਕਰਦਾ ਆ ਰਿਹਾ ਹੈ। ਇਹ ਭਾਈਚਾਰਾ ਆਪਣੀ ਖਾਸ ‘ਖੁੰਬਲੀ’ (ਪਰੰਪਰਾਗਤ ਪੰਚਾਇਤ), ਪਹਿਰਾਵੇ, ਲੋਕਗੀਤਾਂ ਅਤੇ ਭਾਸ਼ਾ ਲਈ ਜਾਣਿਆ ਜਾਂਦਾ ਹੈ ਜੋ ਇਸਨੂੰ ਹਿਮਾਚਲ ਦੇ ਹੋਰ ਭਾਈਚਾਰਿਆਂ ਤੋਂ ਵੱਖਰਾ ਬਣਾਉਂਦਾ ਹੈ।
ਇਸ ਮੌਕੇ ਹਾਟੀ ਭਾਈਚਾਰੇ ਦੇ ਕਈ ਮਹੱਤਵਪੂਰਨ ਮੈਂਬਰ ਜਿਵੇਂ ਕਿ ਰਾਜੇਸ਼ ਰਾਜਪੂਤ (ਉਪਪ੍ਰਧਾਨ), ਰਜਤ ਚੌਹਾਨ (ਸੱਚਿਵ), ਆਦਿਤਿਆ ਚੌਹਾਨ (ਖ਼ਜਾਨਚੀ), ਐਡਵੋਕੇਟ ਅਨੁਜ ਚੌਹਾਨ, ਗੌਰਵ ਰਾਪਟਾ, ਨਾਗੇਂਦਰ ਸਿੰਘ, ਸੀਮਾ ਠਾਕੁਰ ਅਤੇ ਬ੍ਰਿਜੇਸ਼ ਆਦਿ ਵੀ ਹਾਜ਼ਰ ਸਨ।