ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ” ਤੇ “ਉਪਕਾਰ ਕੋਆਰਡੀਨੇਸ਼ਨ ਸੋਸਾਇਟੀ” ਵਲੋਂ ਲੜਕੀਆਂ ਲਈ ਸਾਂਝੇ ਕਟਾਈ-ਸਿਲਾਈ ਟ੍ਰੇਨਿੰਗ ਸੈਂਟਰ ਦਾ ਉਦਘਾਟਨ 19 ਮਈ ਨੂੰ

ਨਵਾਂਸ਼ਹਿਰ- ਸਥਾਨਕ “ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ” ਵਿਖੇ ਸਮਾਜ ਸੇਵੀ ਸੰਸਥਾ “ਉਪਕਾਰ ਕੋਆਰਡੀਨੇਸ਼ਨ ਸੋਸਾਇਟੀ” ਦੇ ਸਹਿਯੋਗ ਨਾਲ੍ਹ ਲੜਕੀਆਂ ਦੀ ਆਤਮ ਨਿਰਭਰਤਾ ਤੇ ਘਰੇਲੂ ਜੀਵਨ ਲਈ ਲੋੜੀਂਦੇ ਹੁਨਰ ਵਾਸਤੇ “ਕਟਾਈ-ਸਿਲਾਈ ਟ੍ਰੇਨਿੰਗ ਸੈਂਟਰ” ਦਾ ਉਦਘਾਟਨ ਸੋਮਵਾਰ 19 ਮਈ ਨੂੰ ਦਸ ਵਜੇ ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਸ.ਬਰਜਿੰਦਰ ਸਿੰਘ ਹੁਸੈਨਪੁਰ (ਬਾਨੀ ਨਰੋਆ ਪੰਜਾਬ) ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਜਾਵੇਗਾ।

ਇਹ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਤੇ ਉਪਕਾਰ ਸੋਸਾਇਟੀ ਦੇ ਪ੍ਰਧਾਨ ਜੇ ਐਸ ਗਿੱਦਾ ਨੇ ਦੱਸਿਆ ਕਿ 20-20 ਲੜਕੀਆਂ ਦੇ ਛੇ-ਛੇ ਮਹੀਨੇ ਦੀਆਂ ਕਲਾਸਾਂ ਨੂੰ ਸਕੂਲ ਟਾਈਮ ਵਿੱਚ ਹੀ ਸਕੂਲ ਦੀਆਂ ਵਿਦਿਆਰਥਣਾਂ ਲਈ ਉਪਲੱਬਧ ਕਰਾਵਾਇਆ ਜਾਵੇਗਾ। ਉਦਘਾਟਨੀ ਸਮਾਰੋਹ ਵਿੱਚ ਆਤਮ ਨਿਰਭਰਤਾ ਦੇ ਮਹੱਤਵ ਵਾਰੇ ਪ੍ਰੇਰਨਾ ਅਤੇ  ਵਿਚਾਰ ਚਰਚਾ ਉਪ੍ਰੰਤ ਮੁੱਖ ਮਹਿਮਾਨ ਤੇ ਸਹਿਯੋਗੀ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ।