
ਮਨਰੇਗਾ ਮੇਟ ਨੂੰ ਗਲਤ ਭਾਵਨਾ ਨਾਲ ਕੰਮ ਤੋਂ ਹਟਾ ਕੇ ਨਵੇਂ ਮੇਟ ਦੀ ਭਰਤੀ ਕਰਨ ਨੂੰ ਬੰਦ ਕਰਨ
ਹੁਸ਼ਿਆਰਪੁਰ- ਗੱਲਾਂ ਇਮਾਨਦਾਰੀ ਦੀਆ ਤੇ ਭ੍ਰਿਸ਼ਟਾਚਾਰ ਵਿਰੁਧ ਜੀਰੋ ਟੋਲਰੈਂਸ ਦੀਆਂ ਤੇ ਕੰਮ ਭਿ਼ਸਟਾਚਾਰ ਅਤੇ ਗੈਰ ਸੰਵਿਧਾਨਕ। ਮਨਰੇਗਾ ਮੇਟ ਨਾਲ ਹੋ ਰਹੀਆਂ ਵਧੀਕੀਆਂ ਅਤੇ ਮਨਰੇਗਾ ਦੇ ਅਧਿਕਾਰੀਆਂ ਵਲੋਂ ਫੈਲਾਏ ਜਾ ਰਹੇ ਭ੍ਰਿਸ਼ਟਾਚਾਰ ਤੇ ਦਫਤਰਾਂ ਵਿਚ ਬੈਠ ਕੇ ਸ਼ਰੇਆਮ ਸਰਕਾਰ ਦੀ ਮਿਲੀ ਭੁਗਤ ਨਾਲ ਗੈਰ ਹਾਜਰੀ ਕੰਡੀ ਕਨਾਲ ਉਤੇ ਲਗਾ ਕੇ ਕੰਮ ਜਿਲਾ ਪ੍ਰੀਸ਼ਦ ਕੰਪਲੈਕਸ ਵਿਚ ਕਰਵਾਉਣ ਦੇ ਮਨਰੇਗਾ ਲੇਬਰ ਮੂਵਮੇਂਟ ਅਤੇ ਲੇਬਰ ਪਾਰਟੀ ਵਲੋਂ ਮਿੰਨੀ ਸੈਟ੍ਰੀਏਟ ਦੇ ਬਾਹਰ ਮੁਜਾਹਰਾ ਕੀਤਾ ਗਿਆ ਤੇ ਬਾਅਦ ਵਿਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੂੰ ਮੰਗ ਪਤੱਰ ਦਿਤਾ।
ਹੁਸ਼ਿਆਰਪੁਰ- ਗੱਲਾਂ ਇਮਾਨਦਾਰੀ ਦੀਆ ਤੇ ਭ੍ਰਿਸ਼ਟਾਚਾਰ ਵਿਰੁਧ ਜੀਰੋ ਟੋਲਰੈਂਸ ਦੀਆਂ ਤੇ ਕੰਮ ਭਿ਼ਸਟਾਚਾਰ ਅਤੇ ਗੈਰ ਸੰਵਿਧਾਨਕ। ਮਨਰੇਗਾ ਮੇਟ ਨਾਲ ਹੋ ਰਹੀਆਂ ਵਧੀਕੀਆਂ ਅਤੇ ਮਨਰੇਗਾ ਦੇ ਅਧਿਕਾਰੀਆਂ ਵਲੋਂ ਫੈਲਾਏ ਜਾ ਰਹੇ ਭ੍ਰਿਸ਼ਟਾਚਾਰ ਤੇ ਦਫਤਰਾਂ ਵਿਚ ਬੈਠ ਕੇ ਸ਼ਰੇਆਮ ਸਰਕਾਰ ਦੀ ਮਿਲੀ ਭੁਗਤ ਨਾਲ ਗੈਰ ਹਾਜਰੀ ਕੰਡੀ ਕਨਾਲ ਉਤੇ ਲਗਾ ਕੇ ਕੰਮ ਜਿਲਾ ਪ੍ਰੀਸ਼ਦ ਕੰਪਲੈਕਸ ਵਿਚ ਕਰਵਾਉਣ ਦੇ ਮਨਰੇਗਾ ਲੇਬਰ ਮੂਵਮੇਂਟ ਅਤੇ ਲੇਬਰ ਪਾਰਟੀ ਵਲੋਂ ਮਿੰਨੀ ਸੈਟ੍ਰੀਏਟ ਦੇ ਬਾਹਰ ਮੁਜਾਹਰਾ ਕੀਤਾ ਗਿਆ ਤੇ ਬਾਅਦ ਵਿਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੂੰ ਮੰਗ ਪਤੱਰ ਦਿਤਾ।
ਉਨ੍ਹਾਂ ਦਸਿਆ ਕਿ ਮਾਨਯੋਗ ਚੀਫ ਸਕੱਤਰ ਪੰਜਾਬ ਜੀ ਨੂੰ ਮਿਤੀ 14 ਜੁਲਾਈ 2024 ਨੂੰ ਇਕ ਪਤੱਰ ਲਿੱਖ ਕੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬਲਾਕ —1 ਵਲੋਂ ਸਰਕਾਰ ਦੇ ਹੁਕਮਾ ਨੂੰ ਨਾ ਲਾਗੂ ਕਰਨ ਤੇ ਮੇਟਾਂ ਨੂੰ ਪ੍ਰੇਸ਼ਾਨ ਕਰਨ ਤੇ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਜਾਂਚ ਨੂੰ ਖਤਮ ਕਰਨ ਨੂੰ ਲੈ ਕੇ ਜਾਂਚ ਦੀ ਮੰਗ ਕੀਤੀ ਸੀ ਤੇ ਉਨ੍ਹਾਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੂੰ ਜਾਂਚ ਕਰਨ ਵਾਸਤੇ ਲਿਖਿਆ ਸੀ। ਪਰ ਬੀਡੀਪੀਓ ਦੇ ਵਿਰੁਧ ਜਾਂਚ ਦਾ ਕੰਮ ਅੱਧਵਾਟੇ ਹੀ ਲਟਕਿਆ ਪਿਆ ਹੈ। ਜਿਹੜੇ ਅਧਿਕਾਰੀ ਸਰਕਾਰੀ ਹੁਕਮਾਂ ਨੂੰ ਟਿੱਚ ਕਰਕੇ ਜਾਣ ਰਹੇ ਹਨ ਸਰਕਾਰ ਉਨ੍ਹਾਂ ਨੂੰ ਹੀ ਭ੍ਰਿਸ਼ਟਾਚਾਰ ਅਤੇ ਵਧੀਕੀਆਂ ਕਰਨ ਦਾ ਥਾਪੜਾ ਦੇ ਕੇ ਉਤਸ਼ਾਹਿਤ ਕਰ ਰਹੀ ਹੈ। ਧੀਮਾਨ ਨੇ ਦਸਿਆ ਕਿ ਬੀਡੀਪੀਓ ਬਲਾਕ—1 ਵਲੋਂ ਅਪਣੇ ਤੋਂ ਵੱਡੇ ਅਧਿਕਾਰੀਆਂ ਦੇ ਹੁਕਮਾਂ ਨੂੰ ਨਹੀਂ ਲਾਗੂ ਕੀਤਾ ਜਾਂਦਾ।
ਇਨ੍ਹਾਂ ਦੇ ਪਿਛੇ ਅਸਲ ਵਿਚ ਸਰਕਾਰੀ ਤੰਤਰ ਦਾ ਆਸ਼ੀਰਵਾਦ ਹੈ।ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਹੁਕਮਾਂ ਦਾ ਨਿਰਾਦਰ ਕੀਤਾ ਗਿਆ ਹੈ।ਜੋ ਪੂਰੀ ਤਰਾਂ ਗੈਰ ਸੰਵਿਧਾਨਕ ਹੈ ਤੇ ਲੋਕਪਾਲ ਮਗਨਰੇਗਾ ਇਕ ਸੰਵਿਧਾਨਕ ਅਹੁਦਾ ਹੈ ਤੇ ਉਨ੍ਹਾਂ ਦੇ ਹੁਕਮਾ ਦੀ ਵੀ ਪ੍ਰਵਾਹ ਨਹੀਂ ਕੀਤੀ ਜਾ ਰਹੀ। ਅਜਿਹਾ ਉਨ੍ਹਾਂ ਅਪਣੇ 30 ਸਾਲਾਂ ਦੇ ਕੰਮ ਵਿਚ ਪਹਿਲੀ ਵਾਰ ਅਜਿਹੀ ਅਨੁਸ਼ਾਸਨਹੀਨਤਾ ਵੇਖੀ ਹੈ। ਉਚ ਅਧਿਕਾਰੀ ਵੀ ਬੇਵਸ ਵਿਖਾਈ ਦੇ ਰਹੇ ਹਨ। ਇਹ ਸਭ ਕੁਝ ਗੈਰ ਸੰਵਿਧਾਨਕ ਚਲ ਰਿਹਾ ਹੈ ਤੇ ਸਰਕਾਰ ਖੁਦ ਗੈਰ ਸੰਵਿਧਾਨਕ ਕੰਮਾ ਨੂੰ ਪ੍ਰਮੋਟ ਕਰਵਾ ਰਹੀ ਹੈ।
ਧੀਮਾਨ ਨੇ ਕਿਹਾ ਕਿ ਸਾਡਾ ਸੰਵਿਧਾਨ ਕਿਸੇ ਇਕ ਵਿਅਕਤੀ ਦਾ ਹੱਕ ਤੇ ਕੰਮ ਖੋਹ ਕੇ ਦੂਸਰੇ ਨੂੰ ਕੰਮ ਦੇਣ ਦੀ ਆਗਿਆ ਨਹੀਂ ਦਿੰਦਾ। ਪਿੰਡਾਂ ਦੀਆਂ ਪੰਚਾਇਤਾਂ ਵਿਚ ਚਹੇਤਾਵਾਦ ਖਤਮ ਹੋਣਾ ਚਾਹੀਦਾ ਹੈ। ਧੀਮਾਨ ਨੇ ਦਸਿਆ ਕਿ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਜੀ ਨੂੰ ਅਲਾਹਾਵਾਦ ਦੇ ਮਨਰੇਗਾ ਵਰਕਰਾਂ ਨੂੰ ਗੈਰ ਕਾਨੂੰਨੀ ਤੌਰ ਤੇ ਹਾਜਰੀ (ਜੀਓ ਟੈਗ) ਕੰਡੀ ਕਨਾਲ ਉਤੇ ਤੇ ਕੰਮ ਕਰਵਾਇਆ ਜਾਂਦਾ ਜਿਲਾ ਪ੍ਰੀਸ਼ਦ, ਬੀਡੀਪੀਓ ਬਲਾਕ —2 ਦੇ ਦਫ਼ਤਰ ਦੇ ਨਜਦੀਕ ਸਬੰਧੀ ਸਾਰੇ ਸਬੂਤ ਵਿਖਾਏ ਤੇ ਦਸਿਆ ਕਿ ਇਹ ਗੋਰਖ ਤੇ ਭ੍ਰਿਸ਼ਟਾਚਾਰ ਦਾ ਧੰਦਾ ਸ਼ਰੇਆਮ ਚਲ ਰਿਹਾ ਹੈ। ਜਿਹੜੇ ਅਧਿਕਾਰੀ ਅਜਿਹਾ ਭ੍ਰਿਸ਼ਟਾਚਾਰ ਕਰਕੇ ਬੀਡੀਪੀਓ ਬਲਾਕ 2 ਦਫਤਰ ਵਿਚ ਬੈਠ ਕੇ ਮੌਜਾਂ ਕਰਦੇ ਹਨ।
ਉਨ੍ਹਾਂ ਨੂੰ ਸਰਕਾਰ ਦਾ ਪੂਰੀ ਤਰ੍ਹਾਂ ਨਾਲ ਥਾਪੜਾ ਮਿਲ ਰਿਹਾ ਹੈ। ਇਹ ਸਭ ਕੁਝ ਵਿਧਾਨ ਸਭਾ ਦੇ ਹਲਕੇ ਹੁਸਿ਼ਆਰਪੁਰ ਹੋ ਰਿਹਾ ਹੈ। ਧੀਮਾਨ ਨੇ ਦਸਿਆ ਕਿ ਮੁੱਖ ਮੰਤਰੀ ਪੰਜਾਬ ਭ੍ਰਿਸ਼ਟਾਚਾਰਬ ਪ੍ਰਤੀ ਜੀਰੋ ਟੋਲਰੈਂਸ ਦੀਆਂ ਗੰਲਾਂ ਕਰਦੇ ਹਨ ਤੇ ਉਨ੍ਹਾਂ ਦੇ ਹੀ ਸਰਕਾਰੀ ਦਫਤਰਾਂ ਵਿਚ ਮਨਰੇਗਾ ਦੇ ਕੰਮਾਂ ਵਿਚ ਸ਼ਰੇਆਮ ਭਿਸ਼ਟਾਚਾਰ ਦੇ ਤੋਤੇ ਉਡਾਰੀਆਂ ਮਾਰ ਰਹੇ ਹਨ। ਜਿਹੜੇ ਭ੍ਰਿਸ਼ਟ ਅਧਿਕਾਰੀ ਖੁਦ ਭ੍ਰਿਸ਼ਟ ਹਨ ਉਹ ਦੂਸਰਿਆਂ ਨੂੰ ਭ੍ਰਿਸ਼ਟਾਚਾਰ ਦੀ ਗੁੜਤੀ ਦੇ ਰਹੇ ਹਨ। ਇਸ ਦਾ ਬੁਰਾ ਪ੍ਰਭਾਵ ਇਮਾਨਦਾਰ ਮੁਲਾਜਮਾ ਉਤੇ ਵੀ ਪੈਂਦਾ ਹੈ। ਉਨ੍ਹਾਂ ਦੇ ਦਿਮਾਗ ਵਿਚ ਇਕ ਗੱਲ ਹੈ ਕਿ ਸਰਕਾਰ ਅਪਣੀ ਹੈ ਤੇ ਅਸੀਂ ਸਰਕਾਰ ਦੇ ਬੰਦੇ ਹਾਂ ਤੇ ਸਾਡਾ ਕੁਝ ਨਹੀਂ ਬਿਗੜ ਸਕਦਾ।
ਜਦੋਂ ਹਿੱਸਾ ਪੱਤੀ ਚੱਲਦੀ ਹੋਵੇ ਤੇ ਉਥੇ ਇਨਸਾਫ ਤੇ ਪਾਰਦਰਸ਼ਤਾ ਤਾਂ ਹਨੇਰੇ ਵਿਚ ਤੀਰ ਮਾਰਨ ਦੇ ਬਰਾਬਰ ਹੀ ਹੈ। ਪੰਚਾਇਤੀ ਰਾਜ ਸੰਸਥਾਵਾਂ ਅਤੇ ਮਗਨਰੇਗਾ ਦੇ ਕੰਮਾ ਨੂੰ ਭਿ਼ਸਟਾਚਾਰ ਨੇ ਵੱਡੀ ਢਾਅ ਲਗਾਈ ਹੈ। ਇਸੇ ਕਰਕੇ ਮਗਨਰੇਗਾ ਦੀਆਂ ਵਧੀਆ ਸਕੀਮਾਂ ਬੁਰੀ ਤਰ੍ਹਾਂ ਫਲਾਪ ਹੋ ਰਹੀਆਂ ਹਨ। ਕੁਰੱਪਸ਼ਨ ਦੇ ਕਾਰਨ ਹੀ ਮਨਰੇਗਾ ਵਰਗੀਆਂ ਸਕੀਮਾਂ ਨੂੰ ਵੱਡੀ ਢਾਅ ਲੱਗੀ ਹੈ।ਮਨਰੇਗਾ ਵਿਚ ਵੀ ਚਹੇਤਿਆਂ ਨੂੰ ਕੰਮ ਦਿਵਾਉਣ ਨੂੰ ਤਰਜੀਹ ਦਿਤੀ ਜਾਣ ਲੱਗ ਪਈ ਹੈ।
ਧੀਮਾਨ ਨੇ ਕਿਹਾ ਕਿ ਅਗਰ ਮਗਨਰੇਗਾ ਮੇਟ ਦੇ ਨਾਲ ਭੇਦਭਾਵ ਬੰਦ ਨਾਲ ਕੀਤਾ ਗਿਆ ਤਾਂ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੀਡੀਪੀਓ ਬਲਾਕ—1 ਦੀ ਤੁਰੰਤ ਬਦਲੀ ਕੀਤੀ ਜਾਵੇ। ਇਸ ਮੌਕੇ ਬਲਾਕ—1 ਦੀ ਪ੍ਰਧਾਨ ਗੁਰਬਖਸ਼ ਕੋਰ,ਪੂਨਮ ਜਸਰੋਟੀਆ, ਗੁਰਬਚਨ ਸਿੰਘ, ਰਾਕੇਸ਼ ਬਾਲਾ, ਕੁਲਵਿੰਦਰ ਕੌਰ, ਸਰੋਜ਼ ਬਾਲਾ, ਚਰਨਜੀਤ ਕੌਰ, ਰਜਨੀ ਬਾਲਾ, ਬਲਜੀਤ ਕੌਰ, ਰੇਸ਼ਮ ਕੌਰ, ਧਰਮ ਦੇਵੀ, ਮਨਜੀਤ ਲਾਲ, ਸੁਦੇਸ਼ ਕੁਮਾਰੀ ਆਦਿ ਹਾਜਰ ਸਨ।
