ਵੈਟਨਰੀ ਯੂਨੀਵਰਸਿਟੀ ਦੀਆਂ ਨਾਰੀ ਖੋਜਾਰਥੀਆਂ ਨੇ ਜਿੱਤੇ ਕੌਮੀ ਪੱਧਰ ਦੇ ਥੀਸਿਸ ਅਵਾਰਡ
ਲੁਧਿਆਣਾ 12 ਮਈ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ 10 ਪੀਐਚ.ਡੀ. ਅਤੇ 02 ਐਮ.ਵੀ.ਐਸ.ਸੀ ਖੋਜਾਰਥੀਆਂ ਨੂੰ ਸਰਵਉੱਤਮ ਐਮ.ਵੀ.ਐਸ.ਸੀ ਅਤੇ ਪੀਐਚ.ਡੀ ਥੀਸਿਸ ਪੁਰਸਕਾਰ ਪ੍ਰਾਪਤ ਹੋਇਆ ਹੈ। ਇੰਡੀਅਨ ਵੈਟਨਰੀ ਐਸੋਸੀਏਸ਼ਨ ਦੇ ਨਾਰੀ ਵੈਟਨਰੀ ਵਿੰਗ ਵੱਲੋਂ ਸਰਵਉੱਤਮ ਐਮ.ਵੀ.ਐਸ.ਸੀ ਅਤੇ ਪੀਐਚ.ਡੀ ਥੀਸਿਸ (ਖੋਜ ਪ੍ਰਬੰਧ) ਅਵਾਰਡ ਸਮਾਰੋਹ ਬਿਹਾਰ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਸਹਿਯੋਗ ਨਾਲ ਪਟਨਾ ਵਿਖੇ ਕਰਵਾਇਆ ਗਿਆ। ਇਸ ਢੰਗ ਦੇ ਕਰਵਾਏ ਗਏ ਇਸ ਪਹਿਲੇ ਸਮਾਰੋਹ ਵਿੱਚ ਕੌਮੀ ਪੱਧਰ ’ਤੇ ਵੈਟਨਰੀ ਅਤੇ ਪਸ਼ੂ ਵਿਗਿਆਨ ਦੇ 18 ਅਨੁਸ਼ਾਸਨਾਂ ਦੇ ਖੋਜਾਰਥੀਆਂ ਨੂੰ ਆਪਣੇ ਥੀਸਿਸ ਪ੍ਰਸਤੁਤ ਕਰਨ ਲਈ ਸੱਦਾ ਦਿੱਤਾ ਗਿਆ ਸੀ।

ਇਸ ਮੁਕਾਬਲੇ ਵਿੱਚ ਮੁਲਕ ਦੀਆਂ ਨਾਮੀ ਸੰਸਥਾਵਾਂ ਤੋਂ ਕੁੱਲ 347 ਥੀਸਿਸ ਪ੍ਰਾਪਤ ਹੋਏ ਸਨ ਜਿਨ੍ਹਾਂ ਵਿੱਚ 224 ਐਮ ਵੀ ਐਸ ਸੀ ਅਤੇ 123 ਪੀਐਚ.ਡੀ ਦੇ ਸਨ। ਉੱਚ ਪੱਧਰ ਦੇ 40 ਮਾਹਿਰਾਂ ਨੇ ਇਨ੍ਹਾਂ ਥੀਸਿਸਾਂ ਦੀ ਪੜਚੋਲ ਕੀਤੀ ਅਤੇ ਇਕ ਪਾਰਦਰਸ਼ੀ ਨੀਤੀ ਰਾਹੀਂ 2019 ਤੋਂ 2024 ਦੌਰਾਨ ਪੇਸ਼ ਹੋਏ 67 ਪੀਐਚ.ਡੀ ਅਤੇ 78 ਐਮ.ਵੀ.ਐਸ.ਸੀ ਥੀਸਿਸਾਂ ਨੂੰ ਸਰਵਉੱਤਮ ਜਾਣਿਆ ਗਿਆ। ਇਸ ਸਮਾਰੋਹ ਵਿੱਚ ਵੈਟਨਰੀ ਵਿਗਿਆਨ ਦੀ ਵਿਦਿਆ ਅਤੇ ਇਸ ਪੇਸ਼ੇ ਦੀ ਵਿਭਿੰਨਤਾ ਨੂੰ ਉਜਾਗਰ ਕਰਦੀ ਹੋਈ ਔਰਤ ਸ਼ਕਤੀਕਰਨ ਦੀ ਝਲਕ ਵੀ ਪ੍ਰਾਪਤ ਹੋਈ।
ਯੂਨੀਵਰਸਿਟੀ ਵਿੱਚੋਂ ਪੀਐਚ.ਡੀ ਥੀਸਿਸ ਲਈ ਡਾ. ਗੁਰਜੋਤ ਕੌਰ ਮਾਵੀ, ਡਾ. ਮੋਨਿਕਾ ਠਾਕੁਰ, ਡਾ. ਰਸ਼ਮੀ ਠਾਕੁਰ, ਡਾ. ਸ਼੍ਰੀਕਲਾ, ਡਾ. ਨਿੰਬਾਲਕਰ ਵਿਦਿਆ, ਡਾ. ਸਮੀਕਸ਼ਿਆ ਸਾਰੰਗੀ, ਡਾ. ਸੁੰਦਸ ਗ਼ਜ਼ਲ, ਡਾ. ਅਕਸ਼ਿਤਾ ਚੱਢਾ, ਡਾ. ਸ਼ਿਖਾ ਚੌਧਰੀ ਅਤੇ ਡਾ. ਤੁਲੁਮੋਨੀ ਸੀਲ ਨੇ ਅਵਾਰਡ ਪ੍ਰਾਪਤ ਕੀਤਾ।
ਐਮ.ਵੀ.ਐਸ.ਸੀ ਥੀਸਿਸ ਲਈ ਡਾ. ਹਬੂ ਐਸ਼ਵਰਿਆ ਅਤੇ ਡਾ. ਏਨਾਮੀਕਾ ਰਾਣੀ ਨੂੰ ਸਨਮਾਨਿਤ ਕੀਤਾ ਗਿਆ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਸਾਰੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ਕਿ ਉਨ੍ਹਾਂ ਨੇ ਬਿਹਤਰ ਖੋਜ ਪ੍ਰਬੰਧ ਤਿਆਰ ਕਰਕੇ ਅਤੇ ਸਨਮਾਨ ਹਾਸਿਲ ਕਰਕੇ ਯੂਨੀਵਰਸਿਟੀ ਦਾ ਨਾਮ ਉੱਚਾ ਕੀਤਾ ਹੈ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਖੋਜ ਨੇ ਸਾਰੇ ਸਨਮਾਨਿਤ ਖੋਜਾਰਥੀਆਂ ਦੀ ਉਨ੍ਹਾਂ ਦੀ ਖੋਜ ਪ੍ਰਤੀ ਰੁਚੀ ਲਈ ਸਰਾਹਨਾ ਕੀਤੀ।
ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਕਿਹਾ ਕਿ ਇਨ੍ਹਾਂ ਖੋਜਾਰਥੀਆਂ ਨੇ ਬਹੁਤ ਮਿਹਨਤ ਅਤੇ ਸਮਰਪਣ ਭਾਵ ਨਾਲ ਆਪਣਾ ਕੰਮ ਸੰਪੂਰਨ ਕੀਤਾ ਹੈ।