ਪੱਲੇਦਾਰ ਮਜਦੂਰ ਯੂਨੀਅਨ ਦੀਆਂ ਮੰਗਾਂ ਸਬੰਧੀ ਹੋਈ ਮੀਟਿੰਗ

ਪੰਜਾਬ ਦੀਆਂ ਸਮੂਹ ਪੱਲੇਦਾਰ ਮਜਦੂਰ ਯੂਨੀਅਨਾਂ ਦੀ ਮੀਟਿੰਗ ਮਿਤੀ 07—05—2025 ਨੂੰ ਪੰਜਾਬ ਪ੍ਰਦੇਸ਼ ਪੱਲੇਦਾਰ ਮਜਦੂਰ ਯੂਨੀਅਨ ਦੇ ਪ੍ਰਧਾਨ ਸਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਅਨਾਜ ਭਵਨ ਸੈਕਟਰ—39, ਚੰਡੀਗੜ੍ਹ ਵਿਖੇ ਫੂਡ ਸਪਲਾਈ ਵਿਭਾਗ ਦੇ ਡਾਇਰੈਕਟਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਹੋਰ ਫੂਡ ਸਪਲਾਈ ਵਿਭਾਗ ਦੇ ਉੱਚ ਅਧਿਕਾਰੀ ਵੀ ਸ਼ਾਮਲ ਹਨ। ਜਿਸ ਵਿੱਚ ਲੇਬਰ ਦੀਆਂ ਮੰਗਾਂ ਸਬੰਧੀ ਵਿਚਾਰਾਂ ਹੋਈਆਂ।

ਪੰਜਾਬ ਦੇ ਲੇਬਰ ਸੰਗਠਨ ਦੇ ਚੇਅਰਮੈਨ ਮੋਹਨ ਸਿੰਘ ਮੰਜੋਲੀ ਨੇ ਦੱਸਿਆ ਕਿ ਡਾਇਰੈਕਟਰ ਸਾਹਿਬ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਪੱਲੇਦਾਰ ਮਜਦੂਰ ਯੂਨੀਅਨਾਂ ਦੀਆਂ ਮੰਗਾਂ ਸਬੰਧੀ ਵਿਚਾਰ ਕਰਕੇ ਜਲਦੀ ਤੋਂ ਜਲਦੀ ਮਸਲਾ ਹੱਲ ਕੀਤਾ ਜਾਵੇਗਾ। ਜਿਵੇਂ ਕਿ ਠੇਕੇਦਾਰੀ ਪ੍ਰਥਾ ਖਤਮ ਕਰਨ ਸਬੰਧੀ ਜ਼ੋ ਮੰਗ ਪੱਤਰ ਲੇਬਰਾਂ ਵੱਲੋਂ ਦਿੱਤਾ ਗਿਆ ਹੈ|
 ਇਸ ਨੂੰ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਇੰਨ ਬਿੰਨ ਲਾਗੂ ਕਰਨ ਦੀ ਕੋਸ਼ਿਸ਼ ਕਰਾਗੇ ਤਾਂ ਕਿ ਪੱਲੇਦਾਰ ਮਜਦੂਰਾਂ ਨੂੰ ਸਿੱਧਾ ਕੰਮ ਦਿੱਤਾ ਜਾ ਸਕੇ ਅਤੇ ਜ਼ੋ ਪੇਮੈਂਟਾਂ ਸਬੰਧੀ ਜਿਵੇਂ ਕਿ ਹਾੜੀ ਦੇ ਸੀਜਨ ਦੌਰਾਨ ਕੀਤੇ ਕੰਮ ਦਾ ਬਿੱਲ 30—04—2025 ਤੱਕ ਸਬੰਧਤ ਮਹਿਕਮੇ ਨੂੰ ਹਦਾਇਤ ਕਰਕੇ ਕਿਹਾ ਜਾਵੇਗਾ ਕਿ ਜਿਲਾ ਲੈਵਲ ਤੇ ਬਿੱਲ ਲੈ ਕੇ ਪੱਲੇਦਾਰ ਮਜਦੂਰਾਂ ਦੀ ਪੇਮੈਂਟ ਕੀਤੀ ਜਾਵੇ। ਜ਼ੋ ਪੁਰਾਣੀ ਪੇਮੈਂਟ ਜਿਵੇ ਕਿ ਆਟਾ ਦਾਲ ਸਕੀਮ ਜਾਂ ਕੋਈ ਹੋਰ ਪੇਮੈਂਟ ਰਹਿੰਦੀ ਹੈ ਤਾਂ ਇਹ ਜਲਦੀ ਤੋਂ ਜਲਦੀ ਕੀਤੀ ਜਾਵੇ।